ਭੀਖੀ 12 ਫਰਵਰੀ-(ਕਰਨ ਭੀਖੀ ) ਤਰਕਸ਼ੀਲ਼ ਸੁਸਾਇਟੀ ਪੰਜਾਬ ਦੀ ਜੋਨ ਪੱਧਰੀ ਇਕੱਤਰਤਾ ਸਥਾਨਕ ਸ਼ਹੀਦ ਭਗਤ ਸਿੰਘ ਲਾਇਬਰੇਰੀ ਵਿਖੇ ਸੂਬਾ ਆਗੂ ਬਲਬੀਰ ਚੰਦ ਲੋਂਗੋਵਾਲ ਦੀ ਅਗਵਾਹੀ ਹੇਠ ਹੋਈ।ਜਿਸ ਵਿੱਚ ਮਾਨਸਾ ਜ਼ਿਲ੍ਹਾ ਦੀਆਂ ਸੱਤ ਇਕਾਈਆਂ ਨੇ ਭਾਗ ਲਿਆ।ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਬਲਬੀਰ ਚੰਦ ਲੋਂਗੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤੀ ਕਿਤਾਬੀ ਪਾਠ ਕ੍ਰਮ ਚੋਂ ਇਤਿਹਾਸ ਭਗੋਲ਼ ਅਤੇ ਰਾਜਨੀਤੀ ਸ਼ਾਸਤਰ ਵਰਗੇ ਵਿਸ਼ੇ ਕੱਢ ਕੇ ਸਿੱਖਿਆ ਦਾ ਕੇਂਦਰੀ ਤੇ ਭਗਵਾ ਕਰਨ ਕਰਨਾ ਚਾਹੁੰਦੀ ਹੈ।ਨਵੀਂ ਸਿੱਖਿਆ ਨੀਤੀ ਦਾ ਉਦੇਸ਼ ਸਕਿੱਲ ਸਿੱਖਿਆ ਦੇ ਨਾਂ ’ਤੇ ਕਾਰਪੋਰੇਟਰ ਘਰਾਣਿਆਂ ਲਈ ਸਸਤੀ ਲੇਬਰ ਪੈਦਾ ਕਰਨਾ ਹੈ।ਇਸ ਨੀਤੀ ਰਾਹੀ ਸਿੱਖਿਆ ਨੂੰ ਸੂਬਿਆਂ ਦੇ ਹੱਥਾਂ ਚੋਂ ਖੋਹ ਕੇ ਸਿੱਧਾ ਕਾਰਪੋਰੇਟਰ ਘਰਾਣਿਆਂ ਦੇ ਹੱਥਾਂ’ਚ ਦੇਣਾ ਹੈ।ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ’ਚ ਸਮਾਜਕ ਜਥੇਬੰਦੀਆਂ’ਚ ਪਰਪੱਕ ਸਾਂਝ ਹੋਣੀ ਚਾਹੀਦੀ ਹੈ ਤਾਂ ਜੋ ਕੇਂਦਰ ਵੱਲੋਂ ਲਿਆਂਦੀ ਲੋਕ ਵਿਰੋਧੀ ਨੀਤੀਆਂ ਦਾ ਇੱਕਜੁੱਟ ਹੋ ਕੇ ਵਿਰੋਧ ਕੀਤਾ ਜਾ ਸਕੇ।ਉਨ੍ਹਾਂ ਅੱਗੇ ਕਿਹਾ ਕਿ ਕਿਤਾਬਾਂ ਬਹੁਤ ਤਾਕਤ ਰੱਖਦੀਆਂ ਹਨ ਤੇ ਸੰਵਾਦ ਨਾਲ਼ ਵੱਡੇ ਤੋਂ ਵੱਡਾ ਮਸ਼ਲਾ ਹੱਲ ਕੀਤਾ ਜਾ ਸਕਦਾ ਹੈ ਇਸ ਲਈ ਅਗਾਹਾਂ ਵਧੂ ਸਾਹਿਤ ਨੌਜਵਾਨਾਂ ਵਿਚ ਚੇਤਨਾ ਪੈਦਾ ਕਰਦਾ ਹੈ।ਤਰਕਸ਼ੀਲ਼ ਸੁਸਾਇਟੀ ਨੌਜਵਾਨਾਂ ਨੂੰ ਕਿਤਾਬਾਂ ਨਾਲ਼ ਜੋੜਕੇ ਉਨ੍ਹਾਂ ਚ ਵਿਿਗਆਨਕ ਵਿਚਾਰਧਾਰਾ ਪੈਦਾ ਕਰਦੀ ਹੈ।ਇਸ ਮੌਕੇ ਸੂਬਾ ਆਗੂ ਰਾਜੇਸ ਅਕਲੀਆ, ਮਾਨਸਾ ਜੋਨ ਦੇ ਆਗੂ ਮਾ.ਲੱਖਾ ਸਿੰਘ,ਗੁਰਦੀਪ ਸਿੰਘ, ਭਰਭੂਰ ਸਿੰਘ ਮੰਨਣ, ਭੁਪਿੰਦਰ ਫ਼ੌਜੀ ,ਅੰਮ੍ਰਿਤ ਰਿਸ਼ੀ, ਬੂਟਾ ਸਿੰਘ ਬੀਰ, ਜਸਬੀਰ ਸੋਨੀ, ਸੇਵਾ ਸਿੰਘ, ਜਸਪਾਲ ਅਤਲਾ, ਹਰਮੇਸ਼ ਭੋਲਾ ਮੱਤੀ, ਮਨਦੀਪ ਕੁਮਾਰ, ਹਰਬੰਸ ਸਿੰਘ, ਗੁਰਿੰਦਰ ਔਲਖ, ਧਰਮਵੀਰ ਸਰਮਾਂ, ਮਾ.ਮਹਿੰਦਰ ਪਾਲ, ਡਾ.ਸੁਰਿੰਦਰ ਸਿੰਘ, ਜਗਸੀਰ ਸਿੰਘ, ਅਜੈਬ ਸਿੰਘ ਅਲੀਸ਼ੇਰ ਆਦਿ ਹਾਜ਼ਰ ਸਨ।
ਤਰਕਸ਼ੀਲ ਸੁਸਾਇਟੀ ਦੀ ਜੋਨ ਪੱਧਰੀ ਇਕੱਤਰਤਾ ਹੋਈ

Leave a comment