25 ਜਨਵਰੀ (ਗਗਨਦੀਪ ਸਿੰਘ) ਬਠਿੰਡਾ: ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁਡੀਆਂ , ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਸ਼੍ਰੀ ਕੁਲਦੀਪ ਸਿੰਘ ਜੱਸੋਵਾਲ ਦੀ ਰਹਿਨੁਮਾਈ ਹੇਠ ਡੇਅਰੀ ਵਿਕਾਸ ਵਿਭਾਗ ਵੱਲੋਂ ਜ਼ਿਲ੍ਹੇ ਦੇ ਪਿੰਡ ਮੰਡੀ ਕਲਾਂ ਵਿਖੇ ਨੈਸ਼ਨਲ ਲਾਈਵ ਸਟਾਕ ਸਕੀਮ ਅਧੀਨ ਬਲਾਕ ਪੱਧਰੀ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਨੈਸ਼ਨਲ ਲਾਈਵ ਸਟਾਕ ਮਿਸ਼ਨ ਅਤੇ ਵਿਭਾਗੀ ਸਕੀਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਅਤੇ ਇਸ ਸੈਮੀਨਾਰ ਵਿੱਚ 200 ਤੋਂ ਵੱਧ ਦੁੱਧ ਉਤਪਾਦਕਾ ਨੇ ਭਾਗ ਲਿਆ ਅਤੇ ਉਨ੍ਹਾਂ ਨੂੰ ਮੁਫਤ ਟ੍ਰੈਨਿੰਗ ਕਿੱਟਾਂ ਵੀ ਵੰਡੀਆਂ ਗਈਆਂ।ਇਸ ਮੌਕੇ ਡਾ. ਅਜੀਤਪਾਲ ਸਿੰਘ ਧਾਲੀਵਾਲ, ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਦੁਧਾਰੂ ਪਸ਼ੂਆਂ ਦੀ ਸਾਭ ਸੰਭਾਲ, ਨਸਲ ਸੁਧਾਰ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ । ਡਾ. ਅਜਾਇਬ ਸਿੰਘ (ਚਾਰਾ ਵਿਕਾਸ ਅਫਸਰ, ਰਿਟਾ) ਵੱਲੋਂ ਪਸ਼ੂਆਂ ਦੇ ਹਰੇ ਚਾਰੇ, ਸਾਈਲੇਜ ਅਤੇ ਤੂੜੀ ਨੂੰ ਸੋਧ ਕੇ ਵਰਤਣ ਸਬੰਧੀ ਜਾਣੂ ਕਰਵਾਇਆ ਗਿਆ। ਡਾ. ਤੇਜਦੀਪ ਕੌਰ ਪ੍ਰੋਜੈਕਟ ਡਾਇਰੈਕਟਰ, ਆਤਮਾ ਨੇ ਆਪਣੇ ਵਿਭਾਗ ਨਾਲ ਸਬੰਧਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਡਾ ਕਮਲਜੀਤ ਸਿੰਘ (ਖੇਤੀਬਾੜੀ ਵਿਭਾਗ, ਰਾਮਪੁਰਾ ਨੇ ਕਿਸਾਨਾਂ ਨੂੰ ਮਿੱਟੀ ਦੀ ਪਰਖ ਕਰਵਾਉਣ ਅਤੇ ਵਿਭਾਗੀ ਸਕੀਮਾਂ ਬਾਰੇ ਅਤੇ ਸ਼੍ਰੀ ਤਰਸੇਮ ਸ਼ਰਮਾ (ਡਿਪਟੀ ਮੇਨੈਜਰ) ਵੱਲੋਂ ਕਿਸਾਨਾਂ ਨੂੰ ਵਾਧੂ ਖਰਚਾ ਘਟਾ ਕੇ ਦੁੱਧ ਦੇ ਮੰਡੀਕਰਣ ਬਾਰੇ ਫਾਰਮੂਲੇ ਦੱਸੇ ।
ਇਸ ਦੌਰਾਨ ਸ਼੍ਰੀ ਅਸ਼ਵਨੀ ਕੁਮਾਰ ਮੇਨੈਜਰ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਕਿਸਾਨਾਂ ਨੂੰ ਕਰਜੇ ਦੀ ਸਹੀ ਵਰਤੋਂ ਕਰਨ ਬਾਰੇ ਪ੍ਰੇਰਿਤ ਕੀਤਾ ਅਤੇ ਸ਼੍ਰੀ ਜਸਪ੍ਰੀਤ ਸਿੰਘ (ਡੋਲਰ ਬਰਾੜ) ਜੇ.ਈ. ਪੀ.ਐਸ.ਪੀ.ਸੀ.ਐਲ ਵੱਲੋਂ ਡੇਅਰੀ ਫਾਰਮ ਲਈ ਲਗਾਏ ਜਾਣੇ ਵਾਲੇ ਏ.ਪੀ ਮੀਟਰ ਬਾਰੇ ਜਾਣਕਾਰੀ ਦਿੱਤੀ ਗਈ। ਇਸੇ ਤਰ੍ਹਾਂ ਜਗਪਾਲ ਸਿੰਘ ਬਰਾੜ( ਕੋ-ਅਪਰੈਟਿਵ ਇੰਸਪੈਕਟਰ, ਰਿਟਾ) ਵੱਲੋਂ ਕੋ-ਅਪਰੈਟਿਵ ਸੋਸਾਇਟੀਆਂ ਦੀ ਰਜਿਸਟਰੇਸ਼ਨ ਬਾਰੇ ਦੱਸਿਆ ਗਿਆ ਅਤੇ ਅੰਤ ਵਿੱਚ ਸ਼੍ਰੀ ਲਖਮੀਤ ਸਿੰਘ ਅਤੇ ਸ਼੍ਰੀ ਦੇਵ ਰਾਜ ਵੱਲੋਂ ਵੱਖ-ਵੱਖ ਮਾਹਰਾ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਡੇਅਰੀ ਕਿੱਤੇ ਨੂੰ ਵਪਾਰਕ ਕਿੱਤੇ ਵੱਜੋਂ ਅਪਣਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਡਾ. ਸ਼ਰਨਜੀਤ , ਸ਼੍ਰੀ ਸੁਦੇਸ਼ ਕੁਮਾਰ, ਸ਼੍ਰੀ ਗੁਰਪ੍ਰੀਤ ਸਿੰਘ, ਜਸਦੇਵ ਸਿੰਘ, ਨਿਰਮਲ ਸਿੰਘ ਆਦਿ ਨੇ ਕੈਂਪ ਨੂੰ ਨੇਪਰੇ ਚਾੜਨ ਵਿੱਚ ਆਪਣਾ ਸਹਿਯੋਗ ਦਿੱਤਾ ਗਿਆ।