ਵਿਕਰਮਦੇਵ ਸਿੰਘ ਦੀ ਸੂਬਾ ਪ੍ਰਧਾਨ, ਮਹਿੰਦਰ ਕੌੜਿਆਂਵਾਲੀ ਦੀ ਜਨਰਲ ਸਕੱਤਰ ਅਤੇ……. ਵਜੋਂ ਹੋਈ ਚੋਣ
ਇਜਲਾਸ ਵਿੱਚ ਸ਼ਾਮਿਲ ਡੈਲੀਗੇਟਾਂ ਨੇ ਵਿਸ਼ਾਲ ਅਧਿਆਪਕ ਲਹਿਰ ਉਸਾਰਨ ਦਾ ਕੀਤਾ ਤਹੱਈਆ
09 ਅਗਸਤ (ਨਾਨਕ ਸਿੰਘ ਖੁਰਮੀ) ਪੰਜਾਬ: ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਡੈਲੀਗੇਟ ਇਜਲਾਸ ਵਿੱਚ 21 ਜਿਲ੍ਹਿਆਂ ਦੇ 750 ਤੋਂ ਵਧੇਰੇ ਡੈਲੀਗੇਟਾਂ ਅਤੇ ਸੀਮਤ ਗਿਣਤੀ ਦਰਸ਼ਕਾਂ ਨੇ ਹਿੱਸਾ ਲਿਆ, ਜਿਸ ਵਿੱਚ…….. ਜਿਲ੍ਹੇ ਦੇ …….. ਬਲਾਕਾਂ ਦੇ …….. ਡੈਲੀਗੇਟ ਵੀ ਉਤਸ਼ਾਹ ਨਾਲ ਹਿੱਸਾ ਬਣੇ। ਇਹ ਇਜਲਾਸ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਸੱਤ ਮੈਂਬਰੀ ਸੰਚਾਲਨ ਕਮੇਟੀ ਦੀ ਅਗਵਾਈ ਅਤੇ ਦੇਖ-ਰੇਖ ਵਿੱਚ ਸੰਪੰਨ ਹੋਇਆ ਜਿਸ ਵਿੱਚ ਵਿਸ਼ਾਲ ਅਧਿਆਪਕ ਲਹਿਰ ਉਸਾਰਨ ਦਾ ਤਹੱਈਆ ਕੀਤਾ ਗਿਆ।
ਡੀ.ਟੀ.ਐੱਫ. …….. ਦੇ ਜਿਲ੍ਹਾ ਪ੍ਰਧਾਨ………. , ਜਿਲ੍ਹਾ ਸਕੱਤਰ………. ਅਤੇ ਵਿੱਤ ਸਕੱਤਰ……… ਨੇ ਗੱਲਬਾਤ ਕਰਦਿਆਂ ਕਿਹਾ ਕਿ ਇਜਲਾਸ ਦੀ ਸ਼ੁਰੂਆਤ ਸੂਬਾ ਪ੍ਰਧਾਨ ਵੱਲੋਂ ਝੰਡਾ ਚੜ੍ਹਾਉਣ ਦੀ ਰਸਮ ਨਾਲ ਹੋਈ। ਪਹਿਲੇ ਸੈਸ਼ਨ ਦੌਰਾਨ ਪਿਛਲੇ ਸਮੇਂ ਵਿੱਚ ਕੀਤੀਆਂ ਵੱਖ-ਵੱਖ ਸੰਘਰਸ਼ੀ ਸਰਗਰਮੀਆਂ ਅਤੇ ਰਿਵਿਊ ਦੀ ਰਿਪੋਰਟ ਪੜ੍ਹੀ ਗਈ, ਇਸੇ ਤਰ੍ਹਾਂ ਦੂਜੇ ਸੈਸ਼ਨ ਵਿੱਚ ਵਿੱਤ ਰਿਪੋਰਟ ਪੜ੍ਹੀ ਗਈ ਅਤੇ ਡੀ.ਟੀ.ਐੱਫ. ਦੇ ਸੰਵਿਧਾਨ ਵਿੱਚ ਕੀਤੀਆਂ ਜਾ ਰਹੀਆਂ ਤਰਮੀਮਾਂ ਪੇਸ਼ ਕੀਤੀਆਂ, ਇਹਨਾਂ ਤਿੰਨੋਂ ਰਿਪੋਰਟਾਂ ਨੂੰ ਹਾਜ਼ਰ ਡੈਲੀਗੇਟਾਂ ਨੇ ਚਰਚਾ ਕਰਨ ਉਪਰੰਤ ਸਰਵਸੰਮਤੀ ਨਾਲ ਪਾਸ ਕੀਤਾ। ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਵੱਲੋਂ 44 ਮੈਂਬਰੀ ਨਵੀਂ ਸੂਬਾ ਕਮੇਟੀ (ਸਮੇਤ 15 ਮੈਂਬਰੀ ਸੂਬਾ ਸਕੱਤਰੇਤ) ਦਾ ਸੂਬਾ ਪ੍ਰਧਾਨ, ਜਨਰਲ ਸਕੱਤਰ, ਜਿਲ੍ਹਿਆਂ ਦੇ ਬਰਾਬਰ ਗਿਣਤੀ ਵਿੱਚ ਸੂਬਾ ਕਮੇਟੀ ਮੈਂਬਰਾਂ ਅਤੇ ਜਿਲ੍ਹਾ ਪ੍ਰਧਾਨਾਂ ਅਧਾਰਿਤ ਪੈਨਲ ਇਜਲਾਸ ਵੱਲੋਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਜਿਸ ਅਨੁਸਾਰ ਵਿਕਰਮ ਦੇਵ ਸਿੰਘ (ਸੂਬਾ ਪ੍ਰਧਾਨ), ਮਹਿੰਦਰ ਕੋੜਿਆਂਵਾਲੀ (ਜਨਰਲ ਸਕੱਤਰ) ਅਸ਼ਵਨੀ ਅਵਸਥੀ (ਵਿੱਤ ਸਕੱਤਰ), ਰਾਜੀਵ ਬਰਨਾਲਾ (ਮੀਤ ਪ੍ਰਧਾਨ), ਗੁਰਪਿਆਰ ਕੋਟਲੀ (ਮੀਤ ਪ੍ਰਧਾਨ), ਬੇਅੰਤ ਫੂਲੇਵਾਲਾ (ਮੀਤ ਪ੍ਰਧਾਨ), ਜਗਪਾਲ ਬੰਗੀ (ਮੀਤ ਪ੍ਰਧਾਨ), ਹਰਜਿੰਦਰ ਵਡਾਲਾ ਬਾਂਗਰ (ਮੀਤ ਪ੍ਰਧਾਨ), ਰਘਵੀਰ ਭਵਾਨੀਗੜ੍ਹ (ਮੀਤ ਪ੍ਰਧਾਨ), ਮੁਕੇਸ਼ ਕੁਮਾਰ (ਸੰਯੁਕਤ ਸਕੱਤਰ), ਜਸਵਿੰਦਰ ਔਜਲਾ (ਸੰਯੁਕਤ ਸਕੱਤਰ), ਕੁਲਵਿੰਦਰ ਜੋਸ਼ਨ (ਸੰਯੁਕਤ ਸਕੱਤਰ), ਪਵਨ ਕੁਮਾਰ (ਪ੍ਰੈੱਸ ਸਕੱਤਰ), ਤਜਿੰਦਰ ਸਿੰਘ (ਸਹਾਇਕ ਵਿੱਤ ਸਕੱਤਰ), ਸੁਖਦੇਵ ਡਾਨਸੀਵਾਲ (ਪ੍ਰਚਾਰ ਸਕੱਤਰ), ਇਸ ਤੋਂ ਇਲਾਵਾ ਜਰਮਨਜੀਤ ਸਿੰਘ, ਡਾ. ਹਰਦੀਪ ਟੋਡਰਪੁਰ, ਅਤਿੰਦਰਪਾਲ ਘੱਗਾ, ਪ੍ਰਤਾਪ ਠੱਠਗੜ੍ਹ, ਹਰਵਿੰਦਰ ਅੱਲੂਵਾਲ, ਲਖਵਿੰਦਰ ਫਤਹਿਗੜ੍ਹ ਸਾਹਿਬ, ਹਰਵਿੰਦਰ ਸਿੰਘ ਰੱਖੜਾ, ਸੁਖਵਿੰਦਰ ਗਿਰ, ਅਮੋਲਕ ਡੇਲੂਆਣਾ, ਗਿਆਨ ਚੰਦ, ਰਮਨਜੀਤ ਸਿੰਘ ਸੰਧੂ, ਵਿਕਰਮਜੀਤ ਮਲੇਰਕੋਟਲਾ, ਮਲਕੀਤ ਸਿੰਘ ਹਰਾਜ, ਨਵਪ੍ਰੀਤ ਸਿੰਘ ਫਰੀਦਕੋਟ, ਦਲਜੀਤ ਸਫੀਪੁਰ, ਚਰਨਜੀਤ ਰਾਜਧਨ, ਗੁਰਬਿੰਦਰ ਖਹਿਰਾ, ਰੁਪਿੰਦਰਪਾਲ ਗਿੱਲ, ਨਿਰਮਲ ਚੁਹਾਣਕੇ, ਉਪਕਾਰ ਸਿੰਘ, ਜਸਬੀਰ ਸਿੰਘ ਸੰਧੂ, ਜੋਸ਼ੀਲ ਤਿਵਾੜੀ, ਪਰਮਾਤਮਾ ਸਿੰਘ, ਮੇਘ ਰਾਜ, ਸੁਖਦੀਪ ਤਪਾ, ਰਜਿੰਦਰ ਮੂਲੋਵਾਲ, ਹਰਜਿੰਦਰ ਸਿੰਘ ਸੇਮਾ, ਕੌਰ ਸਿੰਘ ਫੱਗੂ ਅਤੇ ਜਸਵੀਰ ਭੰਮਾ ਦੀ ਬਤੌਰ ਸੂਬਾ ਕਮੇਟੀ ਮੈਂਬਰ ਚੋਣ ਕੀਤੀ ਗਈ।
ਡੈਲੀਗੇਟਾਂ ਸਾਹਮਣੇ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਕੇ ਪੰਜਾਬ ਦੇ ਸਥਾਨਕ ਹਾਲਾਤਾਂ ਅਨੁਸਾਰ ਸਿੱਖਿਆ ਨੀਤੀ ਘੜਣ, ਸਿੱਖਿਆ ਨੂੰ ਸਮਵਰਤੀ ਦੀ ਥਾਂ ਰਾਜ ਸੂਚੀ ਵਿੱਚ ਸ਼ਾਮਿਲ ਕਰਨ, ਸਰਕਾਰਾਂ ਦੀ ਅਲੋਚਨਾ ਕਰਨ ਵਾਲੇ ਬੁੱਧੀਜੀਵੀਆਂ ਨੂੰ ਝੂਠੇ ਇਲਜਾਮਾਂ ਤਹਿਤ ਬੰਦ ਕਰਨ, ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਰੱਦ ਕਰਨ, ਕਿਰਤ ਕਾਨੂੰਨਾਂ ਦੀ ਥਾਂ ਲਿਆਂਦੇ ਗਏ ਚਾਰ ਲੇਬਰ ਕੋਡ ਰੱਦ ਕਰਨ, ਫਲਸਤੀਨ ਅਤੇ ਯੁਕਰੇਨ ਖਿਲਾਫ ਸਾਮਰਾਜ ਵੱਲੋਂ ਵਿੱਢੀਆਂ ਲੋਕ ਮਾਰੂ ਜੰਗਾਂ ਬੰਦ ਕਰਨ ਦੇ ਪੇਸ਼ ਕੀਤੇ ਮਤਿਆਂ ਨੂੰ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਡੈਲੀਗੇਟਾਂ ਵੱਲੋਂ ਡੀਟੀਐੱਫ ਦਾ ਨਵਾਂ ਝੰਡਾ ਵੀ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਇਸ ਸਮੇਂ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਸੂਬਾ ਆਗੂ ਵੀ ਬਤੌਰ ਇਨਵਾਇਟੀ ਹਾਜ਼ਰ ਹੋਏ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਵੱਖ-ਵੱਖ ਜਥੇਬੰਦੀਆਂ ਵਿੱਚ ਆਗੂਆਂ ਵਜੋਂ ਕੰਮ ਕਰ ਰਹੇ ਡੀ.ਟੀ ਐੱਫ. ਦੇ ਸਾਬਕਾ ਆਗੂਆਂ ਨੂੰ ਲੋਕ ਲਹਿਰਾਂ ਵਿੱਚ ਵੱਧ ਚੜ੍ਹ ਕੇ ਪਾਏ ਜਾ ਰਹੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸੇਵਾ ਮੁਕਤ ਹੋਏ ਸੂਬਾਈ ਆਗੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ।