ਮਾਨਸਾ/ ਭੀਖੀ 18 ਜੂਨ (ਨਾਨਕ ਸਿੰਘ ਖੁਰਮੀ)-ਐਸ.ਸੀ.ਈ.ਆਰ.ਟੀ. ਮੋਹਾਲੀ ਵੱਲੋਂ ਘੋਸ਼ਿਤ ਡੀ.ਐਲ.ਐੱਡ. ਸੈਸ਼ਨ 2023-25 ਸਾਲ ਪਹਿਲਾ ਦੇ ਨਤੀਜਿਆਂ ਵਿੱਚ ਐਸ.ਐਸ.ਕਾਲਜ ਆੱਫ ਐਜੂਕੇਸ਼ਨ,ਭੀਖੀ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਨਤੀਜੇ ਵਿੱਚ ਸਾਰੇ ਵਿਿਦਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ।ਵਿਿਦਆਰਥਣ ਮੋਨਿਕਾ ਰਾਣੀ ਪੁੱਤਰੀ ਸੁਰੇਸ਼ ਕੁਮਾਰ ਨੇ 89.65% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਆਂਚਲ ਰਾਣੀ ਪੁੱਤਰੀ ਸੰਜੇ ਕੁਮਾਰ ਨੇ 88.60% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਵਿਸ਼ੇਸ਼ ਪੁੱਤਰ ਮਨੋਜ਼ ਕੁਮਾਰ ਨੇ 88.52% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਨਤੀਜੇ ਨਾਲ ਸੰਸਥਾ ਦਾ ਨਾਮ ਪੂਰੇ ਇਲਾਕੇ ਵਿੱਚ ਚਮਕਾਉਣ ਲਈ ਸੰਸਥਾ ਦੇ ਅਧਿਆਪਕਾਂ ਅਤੇ ਵਿਿਦਆਰਥੀਆਂ ਨੂੰ ਸੰਸਥਾ ਦੀ ਮੈਨੇਜਮੈਂਟ ਨੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਕਾਮਯਾਬ ਹੋਦ ਦੀ ਕਾਮਨਾ ਕੀਤੀ।
