ਮਾਨਸਾ, 09 ਜੁਲਾਈ (ਨਾਨਕ ਸਿੰਘ ਖੁਰਮੀ)
ਸਥਾਨਕ ਡੀ.ਏ.ਵੀ. ਪਬਲਿਕ ਸਕੂਲ, ਮਾਨਸਾ ਵਿਖੇ ਨਿਯੁਕਤੀ ਸਮਾਰੋਹ ਬੜੀ ਹੀ ਭਵਿਆਤਾ ਅਤੇ ਅਨੁਸ਼ਾਸਨਤਮਕ ਮਾਹੌਲ ਵਿੱਚ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਜੀ, ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰ ਸ੍ਰੀ ਸੂਰਜ ਪ੍ਰਕਾਸ਼ ਗੋਇਲ ਜੀ, ਸ੍ਰੀ ਅਸ਼ੋਕ ਕੁਮਾਰ ਜੀ ਅਤੇ ਮਾਪਿਆਂ ਦੇ ਪ੍ਰਤੀਨਿਧੀ ਡਾ. ਵਿਕਾਸ ਸ਼ਰਮਾ, ਸ੍ਰੀ ਪੁਨੀਤ ਸ਼ਰਮਾ, ਸ੍ਰੀ ਰਮੇਸ਼ ਸਿੰਗਲਾ ਅਤੇ ਸ੍ਰੀ ਕੁਲਬੀਰ ਸਿੰਘ ਵਲੋਂ ਦੀਪ ਪ੍ਰਜਵਲਨ ਕਰਕੇ ਕੀਤੀ ਗਈ।
ਸਮਾਰੋਹ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਸਰਸਵਤੀ ਵੰਦਨਾ ‘ਤੇ ਨ੍ਰਿਤਯ ਰਾਹੀਂ ਕੀਤੀ ਗਈ। ਇਸ ਦੌਰਾਨ ਵਿਦਿਆਰਥੀ ਕੌਂਸਲ ਦੇ ਸੀਨੀਅਰ ਹੈੱਡ ਗਰਲ ਤਨੁਪਰੀਤ ਕੌਰ, ਸੀਨੀਅਰ ਹੈੱਡ ਬੋਏ ਸ਼ਰਮਨਰਾਜ ਸਿੰਘ, ਜੂਨੀਅਰ ਹੈੱਡ ਗਰਲ ਤਨੀਸ਼ਾ ਸ਼ਰਮਾ, ਜੂਨੀਅਰ ਹੈੱਡ ਬੋਏ ਰਜਤ ਜਿੰਦਲ, ਗਰਲਜ਼ ਕੌਂਸਲ ਦੀ ਪ੍ਰੈਜ਼ੀਡੈਂਟ ਤ੍ਰਿਸ਼ਾ ਰਾਣੀ, ਵਾਈਸ ਪ੍ਰੈਜ਼ੀਡੈਂਟ ਸ਼ਾਯਨਾ ਅਤੇ ਵੱਖ-ਵੱਖ ਹਾਊਸ ਮਾਰਸ਼ਲਜ਼ ਨੂੰ ਅਧਿਕਾਰਿਕ ਤੌਰ ‘ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।
ਨਵੇਂ ਚੁਣੇ ਗਏ ਹੈੱਡ ਗਰਲ ਅਤੇ ਹੈੱਡ ਬੋਏ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਆਪਣੀਆਂ ਜਿੰਮੇਵਾਰੀਆਂ ਨੂੰ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਗੇ। ਉਹ ਸਕੂਲ ਦੇ ਸੰਪੂਰਨ ਵਿਕਾਸ ਲਈ ਟੀਮ ਵਜੋਂ ਕੰਮ ਕਰਨ ਅਤੇ ਵਿਦਿਆਰਥੀਆਂ ਲਈ ਪੌਜ਼ਟਿਵ ਰੋਲ ਮਾਡਲ ਬਣਨ ਲਈ ਸਦੈਵ ਤਤਪਰ ਰਹਿਣਗੇ।
ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਸਾਰੇ ਚੁਣੇ ਗਏ ਨੁਮਾਇੰਦਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਡੀ.ਏ.ਵੀ. ਸੰਸਥਾ ਆਧੁਨਿਕ ਵਿਦਿਆ ਨਾਲ ਨਾਲ ਨੈਤਿਕ ਮੂਲ, ਸੰਸਕਾਰਾਂ ਅਤੇ ਸੱਭਿਆਚਾਰ ਨੂੰ ਅਹਿਮ ਮੰਨਦੀ ਹੈ। ਉਨ੍ਹਾਂ ਕਿਹਾ ਕਿ ਹਰ ਡੀ.ਏ.ਵੀ. ਵਿਦਿਆਰਥੀ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਅਮਲ ਵਿਚ ਲਿਆਉਂਦੇ ਹੋਏ, ਰਾਸ਼ਟਰ ਨਿਰਮਾਣ ਅਤੇ ਸਮਾਜਿਕ ਬਦਲਾਅ ਲਈ ਸਚੇ ਮਾਇਨੇ ਵਿੱਚ ਲੀਡਰ ਬਣਨ।