18 ਅਕਤੂਬਰ (ਗਗਨਦੀਪ ਸਿੰਘ) ਬਠਿੰਡਾ: ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਬਠਿੰਡਾ ਸ੍ਰੀ ਰਾਜੇਸ਼ ਧੀਮਾਨ ਵੱਲੋ ਸ਼ਹਿਰ ਦੇ ਬ੍ਰਿਧ ਆਸ਼ਰਮ ਵਿਖੇ ਰਹਿ ਰਹੇ ਬਜੁ਼ਰਗਾਂ, ਕੁਸ਼ਟ ਆਸ਼ਰਮ ਦੇ ਇਨਮੇਟਸ, ਚਿਲਡਰਨ ਹੋਮ ਅਤੇ ਈਵਨਿੰਗ ਸਕੂਲ ਦੇ ਬੱਚਿਆਂ ਨੂੰ
ਜਿੱਥੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਉੱਥੇ ਹੀ ਸਕੱਤਰ ਰੈਡ ਕਰਾਸ ਸੁਸਾਇਟੀ ਦਰਸ਼ਨ ਕੁਮਾਰ ਬਾਂਸਲ ਰਾਹੀਂ ਮਿਠਾਈ ਵੀ ਭੇਜ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਇਹ ਬਜੁਰਗ ਅਤੇ ਬੱਚੇ ਸਾਡੇ ਸਮਾਜ ਦਾ ਹਿੱਸਾ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬਜੁਰਗਾਂ ਦੀ ਲੰਬੀ ਉਮਰ ਅਤੇ ਬੱਚਿਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਵੀ ਕੀਤੀ।
ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਨੁਮਾਇੰਦਿਆ ਤੋਂ ਇਲਾਵਾ ਬਜ਼ੁਰਗ ਤੇ ਬੱਚੇ ਆਦਿ ਹਾਜ਼ਰ ਸਨ।
