ਮਾਨਸਾ, 27 ਜਨਵਰੀ
ਬੀਤੀ26 ਜਨਵਰੀ ਨੂੰ ਗਣਤੰਤਰ ਦਿਵਸ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟਰੀਟ ਤੇ ਡਾ: ਬੀ.ਆਰ.ਅੰਬੇਡਕਰ ਜੀ ਦੇ ਬੁੱਤ ਦੀ ਇੱਕ ਸਿਰਫਿਰੇ ਵਿਅਕਤੀ ਵਲੋਂ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ,ਸ਼੍ਰੋਮਣੀ ਅਕਾਲੀ ਦਲ ਐਸ ਸੀ.ਵਿੰਗ ਜ਼ਿਲ੍ਹਾ ਮਾਨਸਾ ਦੇ ਅਹੁਦੇਦਾਰ ਸਵਰਨ ਸਿੰਘ ਹੀਰੇਵਾਲਾ,ਰੰਗੀ ਸਿੰਘ ਖਾਰਾ,ਮੇਲਾ ਸਿੰਘ ਬੱਪੀਆਣਾ, ਰਘਵੀਰ ਸਿੰਘ ਦਰਦੀ,ਭੋਲਾ ਸਿੰਘ ਮਾਨਸਾ, ਆਤਮਾ ਸਿੰਘ, ਭੁਪਿੰਦਰ ਸਿੰਘ ਢੈਪਈ,ਜੁਗਰਾਜ ਸਿੰਘ ਪੇਂਟਰ,ਗੁਰਮੇਲ ਸਿੰਘ ਬਿੱਲੂ, ਅਜਮੇਰ ਸਿੰਘ ਸਰਪੰਚ,ਜਗਸੀਰ ਸਿੰਘ ਜੋਗਾ, ਬਹਾਦਰ ਸਿੰਘ ਦਲੇਲ ਸਿੰਘ ਵਾਲਾ,ਗੁਰਚੇਤ ਸਿੰਘ ਦਲੇਲ ਸਿੰਘ ਵਾਲਾ,ਦੀਵਾਨ ਸਿੰਘ ਫਫੜੇ ਮੇਜਰ ਸਿੰਘ ਬੁਰਜ਼ ਢਿਲਵਾਂ, ਜਨਕ ਸਿੰਘ ਭੀਖੀ, ਰਾਮਪਾਲ ਐਮ. ਸੀ. ਭੀਖੀ ਆਦਿ ਨੇ ਮੰਗ ਕੀਤੀ ਹੈ ਕਿ ਦੋਸ਼ੀ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਇਸ ਵਿਅਕਤੀ ਨੇ ਕਰੋੜਾਂ ਲੋਕਾਂ ਦੇ ਦਿਲ ਨੂੰ ਠੇਸ ਪਹੁੰਚਾਈ ਹੈ। ਕਾਰਵਾਈ ਕਰਕੇ ਸਜਾ ਦਿੱਤੀ ਜਾਵੇ ,ਇਸ ਘਟਨਾ ਦੀ ਸ਼੍ਰੋਮਣੀ ਅਕਾਲੀ ਦਲ ਐਸ. ਸੀ.ਵਿੰਗ ਜ਼ਿਲ੍ਹਾ ਮਾਨਸਾ ਪੁਰਜੋਰ ਨਿਖੇਧੀ ਕਰਦਾ ਹੈ।