ਕਰਨ ਭੀਖੀ
ਭੀਖੀ, 25 ਅਗਸਤ
ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਪ੍ਰਬੁੱਧ ਭਾਰ ਫਾਉਂਡੇਸ਼ਨ ਵੱਲੋਂ ਪੰਦਰਵੀਂ ਡਾ. ਅੰਬੇਡਕਰ ਪ੍ਰਤੀਯੋਗਤਾ ਪ੍ਰੀਖਿਆ ਕਰਵਾਈ ਗਈ। ਕਸਬਾ ਭੀਖੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪ੍ਰੀਖਿਆਰਥੀਆਂ ਨੇ ਭਾਗ ਲਿਆ।
ਜਾਣਕਾਰੀ ਸਾਂਝੀ ਕਰਦਿਆਂ ਰਾਜਿੰਦਰ ਸਿੰਘ ਚੰਗਾਲੀਵਾਲਾ ਨੇ ਕਿਹਾ ਕਿ ਇਹ ਪਰਖ ਪ੍ਰੀਖਿਆ ਜਿੱਥੇ ਬੱਚਿਆਂ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਜੀ ਦੇ ਜੀਵਨ ਨਾਲ ਜੋੜਦੀ ਹੈ, ਉਥੇ ਹੀ ਬੱਚਿਆਂ ਦੀ ਬੱੁਧੀ ਨੂੰ ਤੇਜ ਕਰਨ ਦੇ ਨਾਲ ਨਕਦ ਰਾਸ਼ੀ ਵੀ ਪ੍ਰਦਾਨ ਕੀਤੀ ਜਾਂਦੀ ਹੈ। ਜਿਸ ਨਾਲ ਬੱਚਿਆਂ ਦਾ ਮਨੋਬਲ ਹੋਰ ਜਿਆਦਾ ਵਧਦਾ ਹੈ।
ਪ੍ਰੀਖਿਆ ਪ੍ਰਬੰਧਕ ਲਵਪ੍ਰੀਤ ਸਿੰਘ ਭੀਖੀ ਨੇ ਕਿਹਾ ਕਿ ਪਹਿਲੀ ਵਾਰ ਹੋਈ ਪਰਖ ਪ੍ਰੀਖਿਆ ਵਿੱਚ ਲਗਭਗ ਸੱਤਰ ਬੱਚਿਆਂ ਨੇ ਭਾਗ ਲਿਆ, ਸਕੂਲ ਮੁਖੀ ਤੇ ਹੋਰ ਸਟਾਫ਼ ਦੇ ਸਹਿਯੋਗ ਸਦਕਾ ਇਹ ਪ੍ਰੀਖਿਆ ਨੇਪਰੇ ਚੜ੍ਹੀ, ਆਉਣ ਵਾਲੇ ਸਮੇਂ ਦੌਰਾਨ ਵੱਡੇ ਪੱਧਰ ’ਤੇ ਬੱਚਿਆਂ ਨੂੰ ਉਤਸਾਹਿਤ ਕਰਕੇ ਇਸ ਪ੍ਰੀਖਿਆ ਦਾ ਹਿੱਸਾ ਬਣਾਇਆ ਜਾਵੇਗਾ।
ਇਸ ਮੌਕੇ ਸਕੂਲ ਮੁਖੀ ਰਜਿੰਦਰ ਸਿੰਘ, ਗੋਧਾ ਰਾਮ, ਸਤਵੀਰ ਸਿੰਘ, ਹਰਵਿੰਦਰ ਸਿੰਘ, ਗੇਲਾ ਸਿੰਘ ਫੌਜੀ, ਬਲਰਾਜ, ਗੁਰਵਿੰਦਰ ਸਿੰਘ, ਜੱਸੀ, ਗੱਗ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਭੀਖੀ ਵਿਖੇ ਪਰਖ ਪ੍ਰੀਖਿਆ ਵਿੱਚ ਭਾਗ ਲੈਣ ਪ੍ਰੀਖਿਆਰਥੀਆਂ ਨਾਲ ਪ੍ਰਬੰਧਕ।
ਡਾ. ਅੰਬੇਡਕਰ ਪ੍ਰਤੀਯੋਗਤਾ ਪ੍ਰਬੁੱਧ ਭਾਰਤ ਪਰਖ ਪ੍ਰੀਖਿਆ ਕਰਵਾਈ
Leave a comment