ਮਾਨਸਾ 4 ਜੁਲਾਈ (ਨਾਨਕ ਸਿੰਘ ਖੁਰਮੀ) ਅੱਜ ਡਾਕਟਰ ਦਿਵਸ ਸਿਹਤ ਸੇਵਾਵਾ ਨਾਲ ਜੁੜੇ ਲੋਕਾ ਦੇ ਸਤਿਕਾਰ ਵਜੋ ਮਨਾਇਆ ਗਿਆ ਇਹ ਦਿਹਾੜਾ ਨਿਰਵੈਰ ਕਲੱਬ ਮਾਨਸਾ (ਲੌੜਵੰਦਾ ਦੀ ਸੇਵਾ) ਵੱਲੋ ਚਾਈਲਡ ਕੇਅਰ ਹਸਪਤਾਲ ਮਾਨਸਾ ਵਿਖੇ ਮਨਾਇਆ ਗਿਆ, ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਸਮਾਜ ਬਹੁਤ ਸਾਰੇ ਕਿੱਤੇ ਨਾਲ ਸਬੰਧਿਤ ਲੋਕਾ ਦਾ ਸਮੂਹ ਹੁੰਦਾ ਹੈ,ਪਰ ਇਹਨਾ ਸਾਰਿਆ ਕਿੱਤਿਆ ਵਿੱਚੋ ਡਾਕਟਰੀ ਕਿੱਤੇ ਨੂੰ ਵਿਸ਼ੇਸ ਸਤਿਕਾਰ ਤੇ ਮਾਣ ਹਾਸਲ ਹੈ ਦੇਸ ਭਰ ਦੇ ਵਿੱਚ ਅੱਜ ਦਾ ਦਿਨ ਉਚੇਰੇ ਤੌਰ ਤੇ ਡਾਕਟਰੀ ਦਿਵਸ ਮਨਾ ਕੇ ਇਸ ਕਿੱਤੇ ਨਾਲ ਸੰਬੰਧਿਤ ਲੌਕਾ ਦਾ ਮਾਣ ਸਨਮਾਨ ਵਧਾਉਣ ਵਜੋ ਮਨਾਇਆ ਜਾਂਦਾ ਹੈ ਅੱਜ ਨਿਰਵੈਰ ਕਲੱਬ ਮਾਨਸਾ (ਲੋੜਵੰਦਾ ਦੀ ਸੇਵਾ) ਵੱਲੋ ਮਾਨਸਾ ਜਿਹਨਾ ਨੇ ਮਨੁਖਤਾ ਦੀ ਸੇਵਾ ਨੂੰ ਸਮਰਪਿਤ ਮੈਡੀਕਲ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਪਹਿਚਾਣ ਬਣਾਈ ਹੈ ਡਾਕਟਰ ਰਜਨੀਸ਼ ਸਿੰਘ ਸਿੱਧੂ (ਬੱਚਿਆ ਦੇ ਮਾਹਿਰ) ਮਾਨਸਾ ਹਨ, ਇਹਨਾ ਨੇ ਹਮੇਸ਼ਾ ਹੀ ਲੋੜਵੰਦਾ ਦੇ ਇਲਾਜ ਦੇ ਵਿੱਚ ਮਨੁੱਖਤਾ ਨੂੰ ਪਹਿਲ ਦਿੱਤੀ ਹੈ,ਇਸ ਮੌਕੇ ਤੇ ਕਲੱਬ ਦੇ ਮੈਂਬਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਲੱਬ ਵੱਲੋ ਲਗਾਤਾਰ ਸਮਾਜ ਸੇਵੀਆ ਤੇ ਸਮਾਜ ਵਿੱਚ ਚੰਗੀਆ ਸੇਵਾਵਾ ਦੇਣ ਵਾਲਿਆ ਦੇ ਮਾਣ ਕੀਤਾ ਜਾਦਾ ਹੈ ਤੇ ਮੈਡੀਕਲ ਕਿੱਤੇ ਨਾਲ ਸਬੰਧਿਤ ਸਾਰੇ ਸਮਾਜ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਤੇ ਉਹ ਆਪਣੀਆ ਸੇਵਾਵਾ ਨੂੰ ਮਨੁੱਖ ਦੀ ਭਲਾਈ ਲਈ ਵਰਤਣ।