ਮਾਤਾ ਜੀ ਨਮਿਤ ਸ਼ਰਧਾਂਜਲੀ ਸਮਾਰੋਹ 30 ਜੂਨ ਦਿਨ ਐਤਵਾਰ ਨੂੰ ਸ਼ਿਵ ਮੰਦਿਰ ਭੀਖੀ ਵਿਖੇ ਹੋਵੇਗਾ
ਗੁਰਿੰਦਰ ਸਿੰਘ ਔਲਖ
ਭੀਖੀ, 24 ਜੂਨ
ਇੱਥੇ ਨਵਯੁਗ ਸਾਹਿਤ ਕਲਾ ਮੰਚ ਦੇ ਪ੍ਰਧਾਨ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਕਹਾਣੀਕਾਰ ਭੁਪਿੰਦਰ ਫੌਜੀ, ਉਸਦੇ ਭਰਾ ਦਰਸ਼ਨ ਸਿੰਘ ਅਤੇ ਸਮੂਹ ਪਰਿਵਾਰ ਵੱਲੋਂ ਅਗਾਂਹਵਧੂ ਸੋਚ ਰੱਖਦਿਆਂ ਆਪਣੀ ਮਾਤਾ ਲਛਮੀ ਦੇਵੀ ਦੀ ਮਿ੍ਰਤਕ ਦੇਹ ਡਾਕਟਰੀ ਖੋਜ ਕਾਰਜਾਂ ਲਈ ਸ਼ਿਵ ਸ਼ਕਤੀ ਆਫ ਗਰੁੱਪ ਕਾਲਜ ਭੀਖੀ ਦੀ ਟੀਮ ਨੂੰ ਸੌਂਪੀ।
ਇਸ ਦੌਰਾਨ ਡਾ. ਪ੍ਰਦੀਪ ਕੁਮਾਰ ਨੇ ਕਿਹਾ ਕਿ ਪਰਿਵਾਰ ਦਾ ਇਹ ਇੱਕ ਚੰਗਾ ਉਪਰਾਲਾ ਹੈ, ਸਾਡੀ ਨਵੀਂ ਪੀੜ੍ਹੀ ਦੇ ਡਾਕਟਰ ਇਸ ਮਾਤਾ ਦੇ ਮਿ੍ਰਤ ਸਰੀਰ ਤੋਂ ਖੋਜ ਕਰਕੇ ਕੁਝ ਲਾਭਦਾਇਕ ਜਾਣਕਾਰੀਆਂ ਪ੍ਰਾਪਤ ਕਰਨਗੇ।
ਤਰਕਸ਼ੀਲ ਜਿਲ੍ਹਾ ਆਗੂ ਮਾਸਟਰ ਲੱਖਾ ਸਿੰਘ ਸਹਾਰਨਾ ਨੇ ਕਿਹਾ ਇਸ ਪਰਿਵਾਰ ਵੱਲੋਂ ਸਮਾਜ ਵਿੱਚ ਨਵੀਂ ਪਿਰਤ ਪਾਈ ਹੈ, ਮਿ੍ਰਤ ਸਰੀਰ ਉਪਰ ਖੋਜ ਕਰਕੇ ਡਾਕਟਰ ਨਵੇਂ ਤਰਜਰਬੇ ਕਰਦੇ ਹਨ, ਇਹ ਇੱਕ ਮਹਾਂਦਾਨ ਹੈ, ਇਸ ਪਰਿਵਾਰ ਤੋਂ ਹੋਰਨਾਂ ਨੂੰ ਵੀ ਸੇਧ ਲੈ ਕੇ ਅਜਿਹੇ ਕਾਰਜਾਂ ਵਿੱਚ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ।

ਕਾਮਰੇਡ ਧਰਮਪਾਲ ਨੀਟਾ ਨੇ ਕਿਹਾ ਕਿ ਜਿਸ ਤਰ੍ਹਾਂ ਪਰਿਵਾਰ ਤਰਕਸ਼ੀਲ ਅਗਾਂਹਵਧੂ ਸੋਚ ਰੱਖਦਾ ਹੈ, ਉਸ ਤਰ੍ਹਾਂ ਦਾ ਹੀ ਕੰਮ ਵੀ ਕੀਤਾ ਹੈ, ਜਿਸ ਨਾਲ ਲੋਕਾਂ ਵਿੱਚ ਜਾਗਰੁਕਤਾ ਆਵੇਗੀ।
ਮਾਤਾ ਲਛਮੀ ਦੇਵੀ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਵਿੱਚ ਰੱਖ ਕੇ ਘਰ ਤੋਂ ਬੱਸ ਅੱਡੇ ਦੇ ਬਰਨਾਲਾ ਚੌਂਕ ਤੱਕ ਨਾਅਰਿਆਂ ਦੀ ਗੂੰਜ ਨਾਲ ਵਿਦਾਇਗੀ ਦਿੱਤੀ ਗਈ।
ਮਾਤਾ ਲਛਮੀ ਦੇਵੀ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਵਿੱਚ ਰੱਖ ਕੇ ਘਰ ਤੋਂ ਬੱਸ ਅੱਡੇ ਦੇ ਬਰਨਾਲਾ ਚੌਂਕ ਤੱਕ ਨਾਅਰਿਆਂ ਦੀ ਗੂੰਜ ਨਾਲ ਵਿਦਾਇਗੀ ਦਿੱਤੀ ਗਈ।
ਕਹਾਣੀਕਾਰ ਭੁਪਿੰਦਰ ਫੌਜੀ ਨੇ ਦੱਸਿਆ ਕਿ ਮਾਤਾ ਨਮਿਤ ਸ਼ਰਧਾਂਜਲੀ ਸਮਾਰੋਹ 30 ਜੂਨ ਦਿਨ ਐਤਵਾਰ ਨੂੰ ਸ਼ਿਵ ਮੰਦਿਰ ਵਿਖੇ ਹੋਵੇਗਾ।
ਇਸ ਮੌਕੇ ਸ਼ਾਇਰ ਸਤਪਾਲ ਭੀਖੀ, ਹਰਭਗਵਾਨ ਭੀਖੀ, ਕਰਨ ਭੀਖੀ, ਭੋਲਾ ਮੱਤੀ, ਅਵਤਾਰ ਡਿਜ਼ੀਟਲ, ਸੁਖਵਿੰਦਰ ਬੀਰ ਖੁਰਦ, ਕਹਾਣੀਕਾਰ ਅਗਾਜ਼ਬੀਰ, ਲੈਕਚਰਾਰ ਰਜਿੰਦਰ ਸਿੰਘ ਬੁਢਲਾਡਾ, ਗੋਧਾ ਰਾਮ, ਰਾਮ ਸਿੰਘ ਅਕਲੀਆ, ਜਸਪਾਲ ਅਤਲਾ, ਦਰਸ਼ਨ ਟੇਲਰ, ਬਲਕਾਰ ਅਤਲਾ, ਅਮਰੀਕ ਭੀਖੀ, ਬੂਟਾ ਸਿੰਘ, ਗੁਰਚਰਨ ਸਿੰਘ ਬੇਦੀ, ਹਰਵਿੰਦਰ ਸਿੰਘ ਭੀਖੀ, ਹਰਭਜਨ ਸਿੰਘ ਤੋਂ ਇਲਾਵਾ ਤਰਕਸ਼ੀਲ ਸੁਸਾਇਟੀ ਦੇ ਸਮੂਹ ਅਹੁਦੇਦਾਰ ਹਾਜ਼ਰ ਸਨ।