21 ਮਾਰਚ (ਗਗਨਦੀਪ ਸਿੰਘ) ਬਠਿੰਡਾ: ਦਫ਼ਤਰ ਸਹਾਇਕ ਕਮਿਸ਼ਨਰ (ਆਬਕਾਰੀ) ਬਠਿੰਡਾ ਰੇਂਜ ਬਠਿੰਡਾ ਦੇ ਬੁਲਾਰੇ ਨੇ ਦੱਸਿਆ ਕਿ ਬਠਿੰਡਾ ਰੇਂਜ ਅਧੀਨ ਪੈਂਦੇ ਜ਼ਿਲ੍ਹੇ (ਬਠਿੰਡਾ-1, ਬਠਿੰਡਾ-2 ਅਤੇ ਮਾਨਸਾ) ਦੀ ਸਾਲ 2024-25 ਲਈ ਹੋਣ ਵਾਲੇ ਠੇਕਿਆਂ ਦੀ ਨਿਲਾਮੀ ਮਿਤੀ 22-3-2024 ਨੂੰ ਰੱਖੀ ਗਈ ਸੀ।
ਦਫ਼ਤਰ ਸਹਾਇਕ ਕਮਿਸ਼ਨਰ (ਆਬਕਾਰੀ) ਬਠਿੰਡਾ ਰੇਂਜ ਬਠਿੰਡਾ ਦੇ ਬੁਲਾਰੇ ਨੇ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਇਹ ਨਿਲਾਮੀ ਅਗਲੇ ਹੁਕਮਾਂ ਤੱਕ ਮੁਅੱਤਲ ਕੀਤੀ ਜਾਂਦੀ ਹੈ।