ਭੀਖੀ 23 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਉਸਾਰੇ ਟੋਲ ਪਲਾਜ਼ਾ ਢੈਪਈ ਨੂੰ ਪੁੱਟਣ ਲਈ ਲੱਗਿਆ ਮੋਰਚਾ ਤੀਜੇ ਦਿਨ ਵਿੱਚ ਪਹੁੰਚ ਚੁੱਕਾ ਹੈ ਅਤੇ ਜਥੇਬੰਦੀ ਵੱਲੋਂ ਇਸਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਗੈਰ ਕਾਨੂੰਨੀ ਟੋਲ ਪਲਾਜ਼ਾ ਦੇ ਕਾਰਨ ਅਨੇਕਾਂ ਐਕਸੀਡੈਂਟ ਹੋ ਚੁੱਕੇ ਹਨ, ਕਈ ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਤੇ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋ ਚੁੱਕਿਆ ਹੈ। ਪੰਜਾਬ ਸਰਕਾਰ ਅਤੇ ਮਾਨਸਾ
ਜਿਲ੍ਹੇ ਦਾ ਪੁਲੀਸ ਤੇ ਸਿਵਲ ਪ੍ਰਸ਼ਾਸਨ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਿਹਾ ਹੈ।
ਪੰਜਾਬ ਦੇ ਵਿੱਚ ਗੈਰ ਕਾਨੂੰਨੀ ਟੋਲ ਪਲਾਜਿਆਂ ਹਟਾਇਆ ਜਾਵੇਗਾ ਇਹਨਾਂ ਸ਼ਬਦਾਂ ਦਾ ਪ੍ਰਗਾਟਾਵਾ ਜਿਲ੍ਹਾ ਪ੍ਰਧਾਨ ਲਛਮਣ ਸਿੰਘ ਚੱਕ ਅਲੀਸ਼ੇਰ ਨੇ ਕੀਤਾ।
ਇਸ ਮੌਕੇ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ, ਸੁਖਦੇਵ ਸਿੰਘ ਸਮਾਉਂ,ਜਗਜੀਤ ਸਿੰਘ ਧਲੇਵਾਂ, ਮਨਜੀਤ ਸਿੰਘ ਮਾਖਾ, ਰਾਜਪਾਲ ਸਿੰਘ ਅਲੀਸ਼ੇਰ, ਬਾਵਾ ਸਿੰਘ ਮਾਖਾ ਦਰਸ਼ਨ ਸਿੰਘ, ਧਨਜੀਤ ਸਿੰਘ, ਮੇਜਰ ਸਿੰਘ, ਹਾਕਮ ਸਿੰਘ, ਮੱਖਣ ਖਾਂ, ਮਿੱਠਾ ਸਿੰਘ, ਅਜੈਬ ਸਿੰਘ, ਦਰਸ਼ਨ ਸਿੰਘ
ਖੁੰਡੀਵਾਲਾ, ਜੀਤ ਸਿੰਘ, ਬਬਲਾ ਸਿੰਘ, ਮੈਂਬਰ ਤੋਤਾ ਸਿੰਘ, ਹੀਰਾ ਸਿੰਘ, ਰਾਜੂ ਪੰਡਤ, ਨਾਜ਼ਰ ਸਿੰਘ, ਰਾਮ ਸਿੰਘ, ਅਜੈਬ ਸਿੰਘ, ਗੁਰਤੇਜ ਸਿੰਘ ਫੌਜੀ, ਅਮਨਦੀਪ ਸਿੰਘ, ਦੀਪ ਸਿੰਘ, ਹਰਦੀਪ ਸਿੰਘ ਆਦਿ ਆਗੂ ਹਾਜ਼ਰ ਸਨ।
ਫੋਟੋ ਕੈਪਸ਼ਨ: ਕਸਬਾ ਭੀਖੀ ਨੇੜਲੇ ਟੋਲ ਪਲਾਜਾ ਦੇ ਮੋਰਚੇ ਤੇ ਬੈਠੇ ਕਿਸਾਨ ਆਗੂ ਤੇ ਵਰਕਰ।