ਜਲੰਧਰ| 14ਅਗਸਤ
ਬੀਤੀ ਕੱਲ੍ਹ 36 ਘੰਟਿਆਂ ਤੋਂ ਬੋਰਵੈੱਲ ਵਿਚ ਫਸੇ ਮਜਦੂਰ ਸੁਰੇਸ਼ ਦੀ ਬਾਹਰ ਕੱਢ ਲਿਆ ਗਿਆ ਹੈ। ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਪ੍ਰਸ਼ਾਸਨ ਤੇ ਐਨਡੀਆਰਐਫ ਦੀਆਂ ਟੀਮਾਂ 36 ਤੋਂ 40 ਘੰਟਿਆਂ ਤੱਕ ਸੁਰੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਜ਼ਿਕਰਯੋਗ ਹੈ ਕਿ ਜੰਮੂ ਤੋਂ ਕੱਟੜਾ ਨੈਸ਼ਨਲ ਹਾਈਵੇ ਦੀ ਕੰਸਟ੍ਰਕਸ਼ਨ ਕੰਪਨੀ ਦੀ ਬੋਰਵੈੱਲ ਮਸ਼ੀਨ ਨੂੰ ਸਾਫ ਕਰਨ ਦੌਰਾਨ ਢਿੱਗਾਂ ਡਿਗਣ ਨਾਲ 60 ਫੁੱਟ ਡੂੰਘੇ ਬੋਰਵੈੱਲ ਵਿਚ ਫਸਿਆ ਹਰਿਆਣਾ ਦੇ ਜੀਂਦ ਦੇ ਸੁਰੇਸ਼ ਨੂੰ ਬਚਾਉਣ ਲਈ ਪਿਛਲੇ ਦੋ ਦਿਨਾਂ ਤੋਂ ਜੰਗੀ ਪੱਧਰ ਉਤੇ ਬਚਾਅ ਕਾਰਜ ਚੱਲ ਰਹੇ ਸਨ।