ਭੀਖੀ, 4 ਫਰਵਰੀ
ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦੇ ਸਰਕਾਰੀ ਹਾਈ ਸਕੂਲ ਵਿਖੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਮਾਨਸਾ ਡਾਕਟਰ ਨਮਿਤਾ ਗਰਗ ਦੇ ਨਿਰਦੇਸ਼ਾਂ ਅਨੁਸਾਰ ਟੀ.ਬੀ. ਜਾਗਰੂਕਤਾ ਰੈਲੀ ਕੱਢੀ ਗਈ। ਬੱਚਿਆ ਨੇ ਭਾਰਤ ਨੂੰ ‘ਬਚਾਣਾ ਹੈ ਟੀਬੀ ਨੂੰ ਹਰਾਣਾ ਹੈ” ਦੇ ਸਲੋਗਨ ਲਾ ਕੇ ਪਿੰਡ ਵਾਸੀਆਂ ਨੂੰ ਟੀ.ਬੀ. ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਤੇ ਜਿਲ੍ਹਾ ਟੀ.ਬੀ. ਅਫਸਰ ਡਾਕਟਰ ਨਿਸ਼ੀ ਸੂਦ ਵਲੋ ਪ੍ਰਾਪਤ ਪੰਫਲੇਟ ਬੱਚਿਆ ਨੂੰ ਵੰਡੇ ਗਏ। ਇਸ ਮੌਕੇ ਜਿਲਾ ਨੋਡਲ ਆਫੀਸਰ ਡਾਕਟਰ ਗੁਰਪ੍ਰੀਤ ਕੌਰ,ਲਖਮਿੰਦਰ ਕੁਮਾਰ, ਲੀਲਾ ਰਾਮ, ਅੰਤਰਪ੍ਰਰੀਤ ਕੌਰ, ਜਗਸੀਰ ਸਿੰਘ, ਸਕੂਲ ਹੈੱਡਮਾਸਟਰ ਸੁਖਦੀਪ ਸਿੰਘ, ਮਾਸਟਰ ਸ਼ਿੰਗਾਰਾ ਸਿੰਘ, ਸੰਦੀਪ ਕੁਮਾਰ, ਸਵਰਨ ਕੌਰ, ਰੁਪਿੰਦਰ ਕੌਰ, ਦੀਪਇੰਦਰ ਕੌਰ ਅਤੇ ਸਮੂਹ ਸਟਾਫ ਹਾਜ਼ਿਰ ਸਨ। ਇਸ ਮੌਕੇ ਵਿਭਾਗ ਵੱਲੋਂ ਰੈਲੀ ‘ਚ ਸ਼ਾਮਿਲ ਬੱਚਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਾਪੀ ਪੈੱਨ ਵੀ ਵੰਡੇ ਗਏ।
ਟੀ.ਬੀ. ਜਾਗਰੁਕਤਾ ਰੈਲੀ ਕੱਢੀ

Leave a comment