08 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਮਾਨਸਾ ਬਲਾਕ ਵਿੱਚ ਛੋਟੇ ਕਿਸਾਨਾਂ ਦੁਆਰਾ ਟਿਊਬਵੈੱਲ ਕੁਨੈਕਸ਼ਨਾ ਦੀ ਵੱਡੀ ਨੂੰ ਦੇਖਦੇ ਹੋਏ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਹੇਠ ਐੱਮ ਐੱਲ ਏ ਵਿਜੇ ਸਿੰਗਲਾ ਜੀ ਹਲਕਾ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਮਾਨਸਾ ਬਲਾਕ ਵਿੱਚ ਪੰਜ ਏਕੜ ਤੱਕ ਵਾਲੇ ਕਿਸਾਨਾਂ ਲਈ ਟਿਊਬਵੈੱਲ ਕੁਨੈਕਸ਼ਨ ਓਪਨ ਕਰਨ ਅਤੇ ਸੋਲਰ ਕੁਨੈਕਸ਼ਨ ਉੱਪਰ ਅੱਸੀ ਪ੍ਰਤੀਸ਼ਤ ਸਬਸਿਡੀ ਲਈ ਮੰਗ ਰੱਖੀ ਗਈ ਅਤੇ ਜ਼ੁਬਾਨੀ ਮੰਗ ਦੁਆਰਾ ਐੱਮ ਐੱਲ ਏ ਸਾਬ ਨੂੰ ਮਾਨਸਾ ਬਲਾਕ ਨੂੰ ਡਾਰਕ ਜੌਨ ਵਿੱਚੋਂ ਕਢਵਾਉਣ ਲਈ ਬੇਨਤੀ ਕੀਤੀ ਗਈ।ਜਿਸ ਨਾਲ ਪੰਜ ਏਕੜ ਤਕ ਦੇ ਛੋਟੇ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ।ਐੱਮ ਐੱਲ ਏ ਸਾਬ ਨੇ ਮੰਗ ਤੇ ਗੌਰ ਕਰਨ ਦਾ ਭਰੋਸਾ ਦਿੱਤਾ । ਜ਼ਿਕਰਯੋਗ ਹੈ ਕਿ ਇਹ ਮੁੱਦਾ ਐੱਮ ਐੱਲ ਏ ਸਾਬ ਵਿਧਾਨ ਸਭਾ ਵਿਚ ਵੀ ਉਠਾ ਚੁੱਕੇ ਹਨ। ਮੌਕੇ ਤੇ ਗੁਰਦਿੱਤ ਸਿੰਘ ਸੇਖੋਂ ਦਲੇਲ ਸਿੰਘ ਵਾਲਾ ਇੰਦਰਜੀਤ ਸਿੰਘ ਕੋਟ ਲੱਲੂ ਸੰਦੀਪ ਸਿੰਘ ਕੋਟ ਲੱਲੂ ਘੋਟਾ ਸਿੰਘ ਦਲੇਲ ਸਿੰਘ ਵਾਲਾ ਅਤੇ ਸੰਤ ਗੁਰਮੁੱਖ ਸਿੰਘ ਵੈਲਫੇਅਰ ਕਲੱਬ ਦੇ ਸਰਪ੍ਰਸਤ ਹਰਦੀਪ ਸਿੰਘ ਹਾਜ਼ਰ ਸਨ।