ਟਕਸਾਲੀ ਜਥੇਦਾਰ ਸੁਰਜੀਤ ਸਿੰਘ ਘੰਡਾਬੰਨਾ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ
ਭਗਤਾ ਭਾਈ, 31 ਜਨਵਰੀ (ਰਾਜਿੰਦਰ ਸਿੰਘ ਮਰਾਹੜ)-ਸ਼੍ਰੋਮਣੀ ਅਕਾਲੀ ਦਲ (ਯੂਥ ਵਿੰਗ) ਦੇ ਕੌਮੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਘੰਡਾਬੰਨਾ ਦੇ ਸਤਿਕਾਰਯੋਗ ਤਾਇਆ ਟਕਸਾਲੀ ਅਕਾਲੀ ਆਗੂ ਜਥੇਦਾਰ ਸੁਰਜੀਤ ਸਿੰਘ ਪ੍ਰਧਾਨ ਘੰਡਾਬੰਨਾ (69) ਨਮਿੱਤ ਸ਼ਰਧਾਂਜਲੀ ਸਮਾਗਮ ਪਿੰਡ ਘੰਡਾਬੰਨਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ। ਇਸ ਮੌਕੇ ਗਿਆਨੀ ਮੋਹਣ ਸਿੰਘ ਘੰਡਾਬੰਨਾ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਅਕਾਲੀ ਆਗੂਆਂ, ਵਰਕਰਾਂ ਅਤੇ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾ ਕੇ ਜਥੇਦਾਰ ਸੁਰਜੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਥੇਦਾਰ ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਅਤੇ ਕੱਟੜ ਸਮਰਥਕ ਸਨ। ਉਨ੍ਹਾਂ ਕਿਹਾ ਕਿ ਜਥੇਦਾਰ ਜੀ ਨੇ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਹਰ ਸਰਗਰਮੀ ‘ਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਆਪਣੀ ਜ਼ਿੰਮੇਵਾਰੀ ਨੇਕ ਨੀਤੀ ਤੇ ਇਮਾਨਦਾਰੀ ਨਾਲ ਨਿਭਾਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਦੇ ਇੰਚਾਰਜ਼ ਹਰਿੰਦਰ ਸਿੰਘ ਹਿੰਦਾ ਮਹਿਰਾਜ, ਜਥੇਦਾਰ ਮੇਜਰ ਸਿੰਘ ਢਿੱਲੋਂ, ਜਥੇਦਾਰ ਸਤਿਨਾਮ ਸਿੰਘ ਭਾਈ ਰੂਪਾ, ਤੇਜਪਾਲ ਸਿੰਘ ਢਿੱਲੋਂ, ਰਣਧੀਰ ਸਿੰਘ ਸਰਪੰਚ ਥਰਾਜ ਜ਼ਿਲ੍ਹਾ ਪ੍ਰਧਾਨ ਮੋਗਾ, ਬਲਵਿੰਦਰਪਾਲ ਸਿੰਘ ਹੈਪੀ, ਭਰਪੂਰ ਸਿੰਘ ਢਿੱਲੋਂ, ਮਨਜੀਤ ਸਿੰਘ ਧੁੰਨਾ, ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਕਰਮਜੀਤ ਸਿੰਘ ਕਾਂਗੜ, ਸਟੇਟ ਐਵਾਰਡੀ ਗੁਰਤੇਜ ਸਿੰਘ ਚਾਨੀ, ਦੀਪੂ ਗਰਗ ਰਾਮਪੁਰਾ, ਬਲਵੀਰ ਸਿੰਘ ਚਾਉਕੇ, ਬਲੌਰ ਸਿੰਘ ਕਾਂਗੜ, ਜੀਤ ਸਿੰਘ ਸਰਪੰਚ, ਸਰਪੰਚ ਅਜਾਇਬ ਸਿੰਘ ਹਮੀਰਗੜ, ਜਿਉਣ ਸਿੰਘ ਸੰਧੂ, ਲੱਖੀ ਜਵੰਦਾ ਪ੍ਰਧਾਨ, ਪਰਵਿੰਦਰ ਸਿੰਘ ਸੂਚ ਸੰਧੂ ਖ਼ੁਰਦ, ਭੋਲਾ ਸਿੰਘ ਢਿਪਾਲੀ, ਸੰਦੀਪ ਸਿੰਘ ਬਾਠ ਗਿੱਲ ਕਲਾ, ਸਾਬਕਾ ਸਰਪੰਚ ਕੁਲਵੰਤ ਸਿੰਘ ਘੰਡਾਬੰਨਾ, ਸੁਖਦਰਸ਼ਨ ਸਿੰਘ ਪ੍ਰਧਾਨ, ਪਰਮਜੀਤ ਸਿੰਘ ਸੂਚ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਮਾਸਟਰ ਅਮਨਦੀਪ ਸਿੰਘ ਮਹਿਰਾਜ ਨੇ ਚਲਾਈ।
ਕੈਪਸ਼ਨ: ਸ਼ਰਧਾਂਜਲੀ ਭੇਂਟ ਕਰਦੇ ਸਿਕੰਦਰ ਸਿੰਘ ਮਲੂਕਾ।