ਮਾਨਸਾ, 6 ਜੁਲਾਈ
ਆਰ ਜੀ ਆਰ ਸੈੱਲ ਲੁਧਿਆਣਾ ਵੱਲੋਂ ਟੀ ਐੱਨ ਸੀ ਦੇ ਸਹਿਯੋਗ ਨਾਲ ਏਰੀਆ ਮੈਨੇਜਰ ਗੁਰਪ੍ਰੀਤ ਵਾਲੀਆ ਜ਼ਿਲ੍ਹਾ ਕੋਆਰਡੀਨੇਟਰ ਅਰਸ਼ਦੀਪ ਸਿੰਘ ਬਰਾੜ ਫੀਲਡ ਅਸਿਸਟੈਂਟ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਖੇਤੀ ਦੂਤ ਗੁਰਦਿੱਤ ਸਿੰਘ ਸੇਖੋਂ ਵੱਲੋਂ ਪਿੰਡ ਕੋਟੜਾ ਕਲਾਂ, ਖਿਆਲਾ ਕਲਾਂ ਵਿਖੇ ਏ ਡਬਲਿਊ ਡੀ ਪਾਇਪਾਂ ਲਗਾਈਆਂ ਗਈਆਂ ਜਿਨ੍ਹਾਂ ਨੂੰ ਲਗਾਉਣ ਨਾਲ ਕਿਸਾਨ ਦੇ ਝੋਨੇ ਹੇਠਲੇ ਰਕਬੇ ਵਿੱਚ ਪਾਣੀ ਦੀ ਬਚਤ ਤਾਂ ਹੋਵੇਗੀ ਹੀ ਸਗੋਂ ਝਾੜ ਵਧਣ ਦੀ ਸੰਭਾਵਨਾ ਵੀ ਬਣ ਜਾਵੇਗੀ। ਇਨ੍ਹਾਂ ਪਾਇਪਾਂ ਨੂੰ ਲਗਾਉਣ ਤੋਂ ਪਹਿਲਾਂ ਖੇਤੀ ਦੂਤ ਗੁਰਦਿੱਤ ਸਿੰਘ ਸੇਖੋਂ ਨੇ ਕਿਸਾਨਾਂ ਨੂੰ ਇਨ੍ਹਾਂ ਪਾਇਪਾਂ ਦੀ ਮਹੱਤਤਾ ਦੱਸੀ ਅਤੇ ਪਾਣੀ ਨੂੰ ਸੁਕਾ ਸੁਕਾ ਕੇ ਲਗਾਉਣ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਤੇ ਬਹੁਤ ਸਾਰੇ ਕਿਸਾਨਾਂ ਨੇ ਆਰ ਜੀ ਆਰ ਸੈੱਲ ਦੀ ਇਨ੍ਹਾਂ ਪਾਇਪਾਂ ਨੂੰ ਲਗਾਉਣ ਤੇ ਬਹੁਤ ਸ਼ਲਾਘਾ ਕੀਤੀ।ਇਸ ਮੌਕੇ ਤੇ ਖੇਤੀ ਦੂਤ ਗੁਰਦਿੱਤ ਸਿੰਘ ਸੇਖੋਂ ਲਖਵਿੰਦਰ ਸਿੰਘ ਮਨਪ੍ਰੀਤ ਸਿੰਘ ਅਵਲਦੀਪ ਸਿੰਘ ਕਿਸਾਨ ਜਸ਼ਨਦੀਪ ਸਿੰਘ ਮਲਕਪੁਰ ਸਤਗੁਰ ਸਿੰਘ ਖਿਆਲਾ ਜੱਗਾ ਸਿੰਘ ਖਿਆਲਾ ਦਰਬਾਰਾ ਸਿੰਘ ਕੋਟੜਾ ਕਲਾਂ ਹਾਜ਼ਰ ਸਨ।