ਮਾਨਸਾ, 28 ਅਗਸਤ
ਪਿੰਡ ਫਫੜੇ ਭਾਈਕੇ, ਬੱਪੀਆਣਾ, ਦਲੇਲ ਸਿੰਘ ਵਾਲਾ, ਨੰਗਲ ਕਲਾਂ ਨੰਗਲ ਖੁਰਦ ਵਿਚ ਆਰ ਜੀ ਆਰ ਸੈੱਲ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਦੂਤਾਂ ਵੱਲੋਂ ਕਿਸਾਨ ਕੈਂਂਪ ਲਗਾਇਆ ਗਿਆ ਜਿਸ ਵਿਚ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਤੇ ਬਿਮਾਰੀਆਂ ਦੇ ਹਮਲੇ ਤੇ ਰੋਕਥਾਮ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਘੱਟ ਪਰਾਲ ਅਤੇ ਘੱਟ ਸਮੇਂ ਵਾਲੀਆਂ ਫਸਲਾਂ ਬਾਰੇ ਵੀ ਦੱਸਿਆ ਗਿਆ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਵਿੱਚ ਘੱਟ ਘੱਟ ਖਾਦ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਤੇ ਜੋਰ ਦੇਣ ਲਈ ਕਿਹਾ ਗਿਆ।ਕਿਸਾਨਾਂ ਨੂੰ ਸਿੱਧੀ ਬਿਜਾਈ ਤੇ ਜੋਰ ਦੇਣ ਬਾਰੇ ਵੀ ਕਿਹਾ ਗਿਆ ਤਾਂ ਕਿ ਪਾਣੀ ਦੀ ਬੱਚਤ ਹੋ ਸਕੇ। ਇਸਤੋਂ ਇਲਾਵਾ ਕਿਸਾਨਾਂ ਨੂੰ ਪੰਜਾਬ ਸਰਕਾਰ ਦੁਆਰਾ ਖੇਤੀਬਾੜੀ ਨਾਲ ਸਬੰਧਤ ਸੰਦਾ ਤੇ ਮਿਲਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਗਈ।ਕਿਸਾਨਾਂ ਤੋਂ ਫ਼ਸਲ ਸਬੰਧੀ ਸੁਝਾਅ ਵੀ ਮੰਗੇ ਗਏ।ਇਸ ਮੌਕੇ ਸੁਪਰਵਾਈਜ਼ਰ ਮੈਡਮ ਆਸ਼ੂ ਗੋਇਲ ਖੇਤੀ ਦੂਤ ਗੁਰਦਿੱਤ ਸਿੰਘ ਸੇਖੋਂ ਗਿਆਨ ਕੁਲਹਿਰੀ ਜਸਵੀਰ ਸਿੰਘ ਖਾਰਾ ਹਾਜ਼ਰ ਸਨ।