ਸੁਖਦੇਵ ਸਿੰਘ ਦਲੇਲਵਾਲਾ ਜ਼ਿਲ੍ਹਾ ਪ੍ਰਧਾਨ ਤੇ ਜਸਪਾਲ ਸਿੰਘ ਧਿੰਗੜ ਜ਼ਿਲ੍ਹਾ ਸਕੱਤਰ ਚੁਣੇ ਗਏ
ਮਾਨਸਾ ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਜੱਥੇਬੰਦਕ ਕਾਨਫਰੰਸ ਸਥਾਨਿਕ ਸੁਤੰਤਰ ਭਵਨ ਵਿੱਖੇ ਤਿੰਨ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਸਾਥੀ ਸੁਖਦੇਵ ਸਿੰਘ ਦਲੇਲਵਾਲਾ , ਭੋਲਾ ਸਿੰਘ ਮਾਖਾ ਤੇ ਜਗਤਾਰ ਸਿੰਘ ਬੋਹਾ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋਈ, ਕਾਨਫਰੰਸ ਦੇ ਸੁਰੂਆਤ ਮੌਕੇ ਸੌਕ ਮਤਾ ਰੱਖ ਕੇ ਵਿਛੜ ਚੁੱਕੇ ਸਾਥੀਆਂ ਨੂੰ ਸਰਧਾਜਲੀਆ ਭੇਟ ਕੀਤੀਆ। ਕਾਨਫਰੰਸ ਦਾ ਉਦਘਾਟਨ ਕਰਦਿਆ ਆਲ ਇੰਡੀਆ ਟ੍ਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਵਾਤਾਵਰਨ ਨੂੰ ਸੁੱਧ ਰੱਖਣ ਵਾਲੇ ਜੰਗਲਾਤ ਕਾਮਿਆ ਦਾ ਸਮੇ ਦੇ ਹਾਕਮਾ ਨੇ ਰੱਜਵਾ ਸੌਸਣ ਕੀਤਾ , 20-25 ਸਾਲਾ ਤੋ ਲਗਾਤਾਰ ਕੰਮ ਕਰ ਰਹੇ ਵਰਕਰਾ ਨੂੰ ਰੈਗੂਲਰ ਨਹੀ ਕੀਤਾ ਤੇ ਉਨ੍ਹਾਂ ਨੂੰ ਨਿਗੂਣੀਆ ਤਨਖਾਹਾ ਤੇ ਜੀਵਣ ਨਿਰਬਾਹ ਕਰਨਾ ਪੈ ਰਿਹਾ । ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਬਿਨਾ ਦੇਰੀ ਕੀਤੀਆ,ਬਿਨਾ ਸਰਤ ਵਣ ਵਰਕਰਾਂ ਨੂੰ ਰੈਗੂਲਰ ਕਰੇ ਤਾ ਕਿ ਪ੍ਰਦੂਸ਼ਣ ਰਹਿਤ ਸਾਫ ਸੁਥਰਾ ਵਾਤਾਵਰਨ ਤੇ ਤੰਦਰੁਸਤ , ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ।ਇਸ ਮੌਕੇ ਤੇ ਮੁਲਾਜਮ ਆਗੂ ਸਾਥੀ ਰਾਮ ਸਿੰਘ ਖੋਖਰ ਨੇ ਭਰਾਤਰੀ ਸੰਦੇਸ ਦਿੰਦਿਆ ਕਿਹਾ ਕਿ ਉਹ ਜੰਗਲਾਤ ਕਾਮਿਆ ਦੇ ਹਰ ਹੱਕੀ ਸੰਘਰਸ ਦੀ ਡੱਟ ਕੇ ਹਮਾਇਤ ਕਰਨਗੇ।
ਇਸ ਮੌਕੇ ਤੇ ਸਰਵਸੰਮਤੀ ਨਾਲ ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਜ਼ਿਲ੍ਹਾ ਮਾਨਸਾ ਲਈ 17 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਸੁਖਦੇਵ ਸਿੰਘ ਦਲੇਲਵਾਲਾ ਜ਼ਿਲ੍ਹਾ ਪ੍ਰਧਾਨ, ਜਸਪਾਲ ਸਿੰਘ ਧਿੰਗੜ ਨੂੰ ਜ਼ਿਲ੍ਹਾ ਸਕੱਤਰ, ਜਗਤਾਰ ਬੋਹਾ , ਮੱਖਣ ਸਿੰਘ ਰਾਮਾਨੰਦੀ ਨੂੰ ਮੀਤ ਪ੍ਰਧਾਨ, ਭੋਲਾ ਸਿੰਘ ਮਾਖੇ ਵਾਲਾ , ਕੇਵਲ ਸਿੰਘ ਚਾਹਿਲਾਵਾਲਾ ਨੂੰ ਸਹਾਇਤਾ ਸਕੱਤਰ, ਨਿਰਦੇਵ ਸਿੰਘ ਰੱਲਾ,ਨਿੱਕਾ ਸਿੰਘ ਬਹਿਣੀਵਾਲ, ਲੀਲਾ ਸਿੰਘ ਖੋਖਰ , ਗੁਰਦੀਪ ਸਿੰਘ ਚੱਕ ਭਾਈਕੇ , ਮਨਪ੍ਰੀਤ ਸਰਦੂਲਗੜ੍ਹ, ਬਲਦੇਵ ਭੀਖੀ , ਕਾਲੀ ਦੂਲੋਵਾਲ , ਬੁੱਧ ਸਿੰਘ ਬੀਰੋਕੇ ਆਦਿ ਨੂੰ ਵਰਕਿੰਗ ਕਮੇਟੀ ਮੈਂਬਰ ਚੁਣਿਆ ।ਅਖੀਰ ਵਿੱਚ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਦਲੇਲਵਾਲਾ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।