ਪਰਿਵਾਰ ਦੀ ਹਰ ਸਭਵ ਮਦਦ ਕੀਤੀ ਜਾਵੇ-ਹਲਕਾ ਵਿਧਾਇਕ ਬਣਾਂਵਾਲੀ
ਬਲਜੀਤ ਸਿੰਘ
ਸਰਦੂਲਗੜ੍ਹ 8 ਜਨਵਰੀ
ਜੌਰਜੀਆ ‘ਚ ਦਸੰਬਰ ਦੇ ਪਹਿਲੇ ਹਫਤੇ ਆਏ ਬਰਫੀਲੇ ਤੂਫਾਨ ਚ ਸਰਦੂਲਗੜ੍ਹ ਦੇ ਨੇੜਲੇ ਪਿੰਡ ਝੰਡਾ ਕਲਾਂ ਦੀ ਮਨਿੰਦਰ ਕੌਰ (27) ਪੁੱਤਰੀ ਜਗਤਾਰ ਸਿੰਘ ਦੀ ਮੌਤ ਹੋ ਗਈ ਸੀ। ਮਨਿੰਦਰ ਕੌਰ ਪਿਛਲੇ ਛੇ ਸਾਲਾਂ ਤੋਂ ਵਰਕ ਪਰਮਿਟ ਤੇ ਜੌਰਜੀਆ ਗਈ ਹੋਈ ਸੀ। ਗਰੀਬ ਪਰਿਵਾਰ ਨਾਲ ਸਬੰਧਤ ਮਨਿੰਦਰ ਕੌਰ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਆਰਥਿਕ ਮਦਦ ਕਰ ਰਹੀ ਸੀ, ਉਸ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ. ਅੇੈਸ.ਪੀ. ਓਬਰਾਏ ਅਤੇ ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਪਿੰਡ ਝੰਡਾ ਕਲਾਂ ਵਿਖੇ ਪਹੁੰਚਕੇ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਡਾ.ਅੇੈਸ.ਪੀ. ਓਬਰਾਏ ਵੱਲੋਂ ਪਰਿਵਾਰ ਨੂੰ 7500 ਰੁਪਏ ਦਾ ਚੈੱਕ ਭੇਟ ਕਰਦਿਆਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਰਿਵਾਰ ਨੂੰ ਹਰ ਮਹੀਨੇ 7500 ਰੁਪਏ ਪੈਨਸ਼ਨ ਦਿੱਤੀ ਜਾਵੇਗੀ ਅਤੇ ਪਰਿਵਾਰ ਦੀ ਹਰ ਸਭੰਵ ਮਦਦ ਕੀਤੀ ਜਾਵੇਗੀ। ਇਸ ਮੌਕੇ ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਸੂਬਾ ਸਰਕਾਰ ਵੱਲੋਂ ਵੀ ਉਨ੍ਹਾਂ ਦੀ ਬਣਦੀ ਮਦਦ ਕੀਤੀ ਜਾਵੇਗੀ। ਸਵ: ਮਨਿੰਦਰ ਕੌਰ ਦੇ ਭਰਾ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਵੀ ਸਿਫਾਰਸ ਕੀਤੀ ਜਾਵੇਗੀ। ਬਣਾਂਵਾਲੀ ਨੇ ਕਿਹਾ ਅਸੀ ਪਰਿਵਾਰ ਦੇ ਦੁੱਖ ਚ ਨਾਲ ਖੜ੍ਹੇ ਹਾਂ ਪਰ ਦੀ ਹਰ ਪੱਖ ਤੋਂ ਸਭੰਵ ਮਦਦ ਕੀਤੀ ਜਾਵੇਗੀ। ਇਸ ਮੌਕੇ ਪਿੰਡ ਝੰਡਾ ਕਲਾਂ ਦੀ ਪੰਚਾਇਤ ਤੇ ਹੋਰ ਮੋਹਤਵਾਰ ਵਿਅਕਤੀ ਹਾਜਰ ਸਨ।
ਕੈਪਸ਼ਨ: ਪਿੰਡ ਝੰਡਾ ਕਲਾਂ ਵਿਖੇ ਸਵ:ਮਨਿੰਦਰ ਕੌਰ ਦੇ ਪਰਿਵਾਰ ਦੀ ਮਦਦ ਕਰਨ ਮੌਕੇ ਡਾ. ਅੇੈਸ.ਪੀ. ਓਬਰਾਏ ਅਤੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ।