ਜੇਤੂ ਖਿਡਾਰੀਆਂ ਦਾ ਮੈਡਲ ਪਾ ਕੇ ਕੀਤਾ ਸਨਮਾਨ
ਬਰਨਾਲਾ, ਅਕਤੂਬਰ () : 67ਵੀਆਂ ਜੋਨਲ ਸਕੂਲ ਖੇਡਾਂ ਤਹਿਤ ਜੋਨ ਪੱਖੋ ਕਲਾਂ ਅਧੀਨ ਆਉਂਦੇ ਸਕੂਲਾਂ ਦੀ ਅਥਲੈਟਿਕ ਮੀਟ ਸਨਾਵਰ ਸਮਾਰਟ ਸਕੂਲ ਧੌਲਾ ਵਿਖੇ ਕਰਵਾਈ ਗਈ। ਅਥਲੈਟਿਕ ਮੀਟ ਦੀ ਸ਼ੁਰੂਆਤ ਸਰਕਾਰੀ ਸੈਕੰਡਰੀ ਸਕੂਲ ਧੌਲਾ ਦੇ ਮੁਖੀ ਸੁਖਪਾਲ ਕੌਰ ਅਤੇ ਸਨਾਵਰ ਸਮਾਰਟ ਸਕੂਲ ਧੌਲਾ ਦੇ ਪ੍ਰਿੰਸੀਪਲ ਪ੍ਰੀਤਕਮਲ ਸ਼ਰਮਾ ਵੱਲੋਂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਕੇ ਕੀਤੀ ਗਈ। ਡੀ.ਪੀ.ਈ. ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਅੰਡਰ 14 ਸਾਲ 100 ਮੀਟਰ ਦੌੜ ਦੇ ਲੜਕਿਆਂ ਦੇ ਵਰਗ ਵਿੱਚੋਂ ਜਸਕਰਨ ਸਿੰਘ ਸਸਸਸ ਹੰਡਿਆਇਆ, ਬੌਬੀ ਸਿੰਘ ਧੂਰਕੋਟ ਤੇ ਜਸਕਰਨ ਸਿੰਘ ਬਚਨਪੁਰੀ ਸਕੂਲ ਪੱਖੋ ਕਲਾਂ, ਲੜਕੀਆਂ ਵਿੱਚੋਂ ਰੀਤ ਕੌਰ ਸਸਸਸ ਪੱਖੋ ਕਲਾਂ, ਰਮਨਦੀਪ ਕੌਰ ਸਸਸਸ ਪੱਖੋ ਕਲਾਂ ਤੇ ਜਸਨੂਰ ਕੌਰ ਜੀ.ਐਸ. ਧੌਲਾ, 200 ਮੀਟਰ ਲੜਕਿਆਂ ਦੇ ਵਰਗ ਵਿੱਚ ਨਵਜੋਤ ਸਿੰਘ ਸਹਸ ਕਾਹਨੇਕੇ, ਪੂਰਨ ਸ਼ਰਮਾ ਸਨਾਵਰ ਸਕੂਲ ਧੌਲਾ ਤੇ ਲਖਪ੍ਰੀਤ ਸਿੰਘ ਸਸਸਸ ਪੱਖੋ ਕਲਾਂ, ਲੜਕੀਆਂ ਦੇ ਵਰਗ ਵਿੱਚ ਦਿਲਸ਼ਨਜੋਤ ਕੌਰ ਜੀ.ਐਸ. ਧੌਲਾ, ਸੁਖਪ੍ਰੀਤ ਕੌਰ ਸਹਸ ਕਾਹਨੇਕੇ ਤੇ ਜੈਸਮੀਨ ਕੌਰ ਬਚਨਪੁਰੀ ਸਕੂਲ ਪੱਖੋ ਕਲਾਂ, ਅੰਡਰ 17 ਸਾਲ ਲੰਬੀ ਛਾਲ ਦੇ ਲੜਕੀਆਂ ਦੇ ਵਰਗ ਵਿੱਚ ਮਨਜੋਤ ਕੌਰ ਸਸਸਸ ਧੌਲਾ, ਹੁਸਨਪ੍ਰੀਤ ਕੌਰ ਸਿੱਧ ਭੋਇ ਸਕੂਲ ਰੂੜੇਕੇ ਕਲਾਂ ਤੇ ਕਮਲਪ੍ਰੀਤ ਕੌਰ ਸਿੱਧ ਭੋਇ ਸਕੂਲ ਰੂੜੇਕੇ ਕਲਾਂ, ਡਿਸਕਸ ਥ੍ਰੋ ਦੇ ਲੜਕਿਆਂ ਦੇ ਵਰਗ ਵਿੱਚ ਦਿਲਜੋਤ ਸਿੰਘ ਜੇਵੀਅਰ ਸਕੂਲ ਰੂੜੇਕੇ ਕਲਾਂ, ਹਰਸਿਮਰਤ ਸਿੰਘ ਜੇਵੀਅਰ ਸਕੂਲ ਰੂੜੇਕੇ ਕਲਾਂ ਤੇ ਗੁਰਸ਼ਰਨ ਸਿੰਘ ਸਹਸ ਬਦਰਾ, ਅੰਡਰ 19 ਸਾਲ ਵਿੱਚ 1500 ਮੀਟਰ ਲੜਕਿਆਂ ਦੇ ਵਰਗ ਵਿੱਚ ਖੁਸ਼ਪ੍ਰੀਤ ਸਿੰਘ ਸਸਸਸ ਪੱਖੋ ਕਲਾਂ, ਵਿੱਕੀ ਸਿੰਘ ਸਸਸਸ ਪੱਖੋ ਕਲਾਂ ਤੇ ਜਸ਼ਨਦੀਪ ਸਿੰਘ ਸਸਸਸ ਧੌਲਾ, ਸ਼ਾਟਪੁੱਟ ਲੜਕੀਆਂ ਦੇ ਵਰਗ ਵਿੱਚ ਰੇਸ਼ਮਾ ਕੌਰ ਸਸਸਸ ਪੱਖੋ ਕਲਾਂ, ਮਨਪ੍ਰੀਤ ਕੌਰ ਸਨਾਵਰ ਸਕੂਲ ਧੌਲਾ ਤੇ ਮਨਦੀਪ ਕੌਰ ਸਨਾਵਰ ਸਕੂਲ ਧੌਲਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਜੋਨ ਸਕੱਤਰ ਅਮਨਦੀਪ ਕੌਰ, ਮਲਕੀਤ ਸਿੰਘ ਭੁੱਲਰ, ਪਰਮਜੀਤ ਕੌਰ, ਜਸਪਿੰਦਰ ਕੌਰ, ਹਰਦੀਪ ਕੌਰ, ਕੋਚ ਕੇਵਲ ਸਿੰਘ, ਕੋਚ ਗੁਰਸੇਵਕ ਸਿੰਘ, ਕੋਚ ਕਰਨੈਲ ਸਿੰਘ, ਕੋਚ ਗੁਰਸੇਵਕ ਸਿੰਘ ਬਾਬਾ, ਸੱਤਪਾਲ ਸ਼ਰਮਾ, ਗੁਰਦੀਪ ਸਿੰਘ ਬੁਰਜਹਰੀ, ਜਸਪ੍ਰੀਤ ਸਿੰਘ, ਸ਼ਿਵਦੀਪ ਸ਼ਰਮਾ, ਗੁਰਦੀਪ ਸਿੰਘ, ਜਸਵੀਰ ਸਿੰਘ, ਰਵੀ ਰਾਮ ਸਮੇਤ ਜੋਨ ਪੱਖੋ ਕਲਾਂ ਅਧੀਨ ਆਉਂਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ, ਸਪੋਰਟਸ ਇੰਚਾਰਜ਼ ਅਤੇ ਖਿਡਾਰੀ ਮੌਜੂਦ ਸਨ।
ਫੋਟੋ ਕੈਪਸ਼ਨ : ਸਨਾਵਰ ਸਮਾਰਟ ਸਕੂਲ ਧੌਲਾ ਵਿਖੇ ਜੋਨਲ ਅਥਲੈਟਿਕ ਮੀਟ ਮੌਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਪਤਵੰਤੇ।