ਜੋਗਾ, 10 ਜੁਲਾਈ
ਜੋਨ ਜੋਗਾ ਦੀ ਟੂਰਨਾਮੈਂਟ ਕਮੇਟੀ ਦੀ ਚੋਣ ਕਰਨ ਲਈ ਜੋਨ ਜੋਗਾ ਅਧੀਨ ਆਉਂਦੇ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਦੀ ਇਕੱਤਰਤਾ ਸਰਕਾਰੀ ਸੈਕੰਡਰੀ ਸਕੂਲ (ਕੁੜੀਆਂ) ਜੋਗਾ ਵਿਖੇ ਪ੍ਰਿੰਸੀਪਲ ਅਵਤਾਰ ਸਿੰਘ ਦੀ ਅਗਵਾਈ ਹੇਠ ਹੋਈ। ਡੀ.ਪੀ.ਈ. ਪਾਲਾ ਸਿੰਘ ਨੇ ਦੱਸਿਆ ਕਿ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਜੋਨਲ ਕਮੇਟੀ ਦੀ ਕੀਤੀ ਗਈ ਚੋਣ ਵਿੱਚ ਹੈੱਡ ਮਾਸਟਰ ਮੁਨੀਸ਼ ਕੁਮਾਰ ਸਰਕਾਰੀ ਹਾਈ ਸਕੂਲ (ਮੁੰਡੇ) ਰੱਲਾ ਨੂੰ ਪ੍ਰਧਾਨ, ਮਨਪ੍ਰੀਤ ਸਿੰਘ ਪੀਟੀਆਈ ਤੇ ਰਾਜਨਦੀਪ ਸਿੰਘ ਪੀਟੀਆਈ ਨੂੰ ਸਕੱਤਰ ਜਨਰਲ, ਲੈਕਚਰਾਰ ਜਸਵਿੰਦਰ ਕੌਰ ਨੂੰ ਖਜ਼ਾਨਚੀ, ਡੀਪੀਈ ਰਾਜਦੀਪ ਸਿੰਘ ਸਹਾਇਕ ਖਜ਼ਾਨਚੀ ਚੁਣਿਆ ਗਿਆ। ਜਦਕਿ ਅਵਤਾਰ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਕੌਰ, ਗਗਨਦੀਪ ਕੌਰ ਕਮੇਟੀ ਮੈਂਬਰ ਅਤੇ ਪ੍ਰਿੰਸੀਪਲ ਅਵਤਾਰ ਸਿੰਘ ਨੂੰ ਸਰਪ੍ਰਸਤ ਚੁਣਿਆ ਗਿਆ। ਇਸ ਮੌਕੇ ਹੈੱਡ ਮਾਸਟਰ ਭਵੇਸ਼ ਕੁਮਾਰ ਸਹਸ ਮਾਖਾ ਚਹਿਲਾਂ, ਹੈੱਡ ਮਿਸਟ੍ਰੈਸ ਪਰਵੀਨ ਕੁਮਾਰੀ, ਇੰਚਾਰਜ ਪ੍ਰਿੰਸੀਪਲ ਗੁਰਦੇਵ ਸਿੰਘ, ਇੰਚਾਰਜ ਪ੍ਰਿੰਸੀਪਲ ਰਾਜ ਕਮਲ, ਸਮਰਜੀਤ ਸਿੰਘ, ਪਾਲਾ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ, ਗੁਰਲਾਭ ਸਿੰਘ, ਜਸਪ੍ਰੀਤ ਸਿੰਘ, ਕਮਲਦੀਪ ਸਿੰਘ, ਰਮਨਦੀਪ ਸਿੰਘ, ਹਰਦੀਪ ਸਿੰਘ, ਮਨਦੀਪ ਸਿੰਘ, ਰਵੀ ਸਿੰਘ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸਨ।
ਫੋਟੋ ਕੈਪਸ਼ਨ : ਸਰਕਾਰੀ ਸੈਕੰਡਰੀ ਸਕੂਲ (ਕੁੜੀਆਂ) ਜੋਗਾ ਵਿਖੇ ਜੋਨ ਜੋਗਾ ਦੀ ਨਵੀਂ ਕਮੇਟੀ ਦੀ ਚੋਣ ਕਰਨ ਤੋਂ ਬਾਅਦ ਸਮੂਹ ਅਹੁੱਦੇਦਾਰ ਤੇ ਮੈਂਬਰ।