ਖੋ–ਖੋ ‘ਚ ਸਰਕਾਰੀ ਸੈਕੰਡਰੀ ਸਕੂਲ ਅਤਲਾ ਕਲਾਂ ਦੀਆਂ ਕੁੜੀਆਂ ਜੇਤੂ
ਜੋਗਾ, 24 ਜੁਲਾਈ
ਜੋਨ ਜੋਗਾ ਦੀਆਂ ਗਰਮ ਰੁੱਤ ਸਕੂਲ ਖੇਡਾਂ ਅੱਜ ਸਰਕਾਰੀ ਹਾਈ ਸਕੂਲ ਰੱਲਾ (ਮੁੰਡੇ) ਵਿਖੇ ਸ਼ੁਰੂ ਹੋ ਗਈਆਂ ਹਨ। ਇਹਨਾਂ ਖੇਡਾਂ ਦਾ ਉਦਘਾਟਨ ਜੋਨ ਜੋਗਾ ਦੇ ਪ੍ਰਧਾਨ ਹੈੱਡ ਮਾਸਟਰ ਮੁਨੀਸ਼ ਕੁਮਾਰ ਵੱਲੋਂ ਕੀਤਾ ਗਿਆ। ਉਹਨਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ। ਡੀ.ਪੀ.ਈ. ਪਾਲਾ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਬਾਬਾ ਫਰੀਦ ਅਕੈਡਮੀ ਉੱਭਾ, ਰੇਨੇਸਾ ਸਕੂਲ ਤਾਮਕੋਟ, ਮਾਈ ਭਾਗੋ ਸਕੂਲ ਰੱਲਾ ਅਤੇ ਸ.ਹ.ਸ. ਰੱਲਾ ਵਿਖੇ ਕਰਵਾਏ ਗਏ ਵੱਖ–ਵੱਖ ਮੁਕਾਬਲਿਆਂ ਵਿੱਚੋਂ ਕੁੜੀਆਂ ਦੇ ਖੋ-ਖੋ ਅੰਡਰ 17 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤਲਾ ਕਲਾਂ, ਸ.ਸ.ਸ. ਅਕਲੀਆ ਤੇ ਸ.ਸ.ਸ. (ਕੰ) ਰੱਲਾ, ਕਬੱਡੀ ਅੰਡਰ 17 ਕੁੜੀਆਂ ਵਿੱਚ ਸ.ਸ.ਸ. ਉੱਭਾ ਬੁਰਜ਼ ਢਿੱਲਵਾਂ, ਗੁਰੂਕੁਲ ਅਕੈਡਮੀ ਉੱਭਾ ਤੇ ਸ.ਸ.ਸ. ਅਕਲੀਆ, ਸੈਪਕ ਟਾਕਰਾ (ਅੰਡਰ 14 ਮੁੰਡੇ) ਵਿੱਚ ਸਨਵਾਰ ਸਮਾਰਟ ਸਕੂਲ ਭੁਪਾਲ, ਰੇਨੇਸਾ ਸਕੂਲ ਤਾਮਕੋਟ ਤੇ ਸ.ਸ.ਸ. ਜੋਗਾ, ਸੈਪਕ ਟਾਕਰਾ (ਅੰਡਰ 17 ਮੁੰਡੇ) ਵਿੱਚ ਰੇਨੇਸਾ ਸਕੂਲ ਤਾਮਕੋਟ, ਮਾਈ ਭਾਗੋ ਸਕੂਲ ਰੱਲਾ ਤੇ ਸ.ਸ.ਸ. ਜੋਗਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜੋਨਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਮਨਪ੍ਰੀਤ ਸਿੰਘ, ਵਿੱਤ ਸਕੱਤਰ ਜਸਵਿੰਦਰ ਕੌਰ, ਅਵਤਾਰ ਸਿੰਘ, ਅਮਨਦੀਪ ਕੌਰ, ਗਗਨਦੀਪ ਕੌਰ, ਰਜਨਦੀਪ ਸਿੰਘ, ਰਾਜਦੀਪ ਸਿੰਘ, ਪਾਲਾ ਸਿੰਘ, ਸਮਰਜੀਤ ਸਿੰਘ, ਬਲਦੇਵ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ, ਜਗਸੀਰ ਸਿੰਘ, ਹਰਦੀਪ ਸਿੰਘ, ਗੁਰਜੀਤ ਸਿੰਘ, ਗੁਰਦੀਪ ਸਿੰਘ, ਸਰਬਜੀਤ ਕੌਰ, ਪ੍ਰਿੰਸੀਪਲ ਰਾਜ ਕੁਮਾਰ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ।
ਫੋਟੋ ਕੈਪਸ਼ਨ : ਸਰਕਾਰੀ ਹਾਈ ਸਕੂਲ ਰੱਲਾ (ਮੁੰਡੇ) ਵਿਖੇ ਜੋਨਲ ਸਕੂਲ ਖੇਡਾਂ ਦਾ ਉਦਘਾਟਨ ਕਰਦੇ ਹੋਏ ਪਤਵੰਤੇ ਅਤੇ ਮੌਜੂਦ ਖਿਡਾਰੀ।