By using this site, you agree to the Privacy Policy and Terms of Use.
Accept
Des PunjabDes Punjab
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
    ਅੰਤਰਰਾਸ਼ਟਰੀ
    Show More
    Top News
    ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਅਰਸ਼ਦ ਨਦੀਮ ਨੂੰ ਦਿੱਤੀ ਲਗਜ਼ਰੀ ਕਾਰ
    10 months ago
    ਪਾਕਿਸਤਾਨ ‘ਚ ਰੇਲ ਹਾਦਸੇ ‘ਚ 22 ਲੋਕਾਂ ਦੀ ਮੌਤ, 100 ਦੇ ਕਰੀਬ ਜ਼ਖਮੀ
    2 years ago
    ਬੈਲਜੀਅਮ ਦੇ ਸ਼ਹਿਰ ਈਪਰ ਵਿਖੇ 325ਵੇਂ ਖਾਲਸਾ ਸਾਜਨਾ ਦਿਵਸ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਦਾ ਆਯੋਜਨ
    1 year ago
    Latest News
    ਯੂ.ਕੇ. ਸੰਸਦ ‘ਚ ਇਤਿਹਾਸ ਰਚਿਆ – ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ
    7 months ago
    ਕੈਨੇਡਾ ਦੀ ਆਰਥਿਕਤਾ ‘ਤੇ ਮੰਦੀ ਦਾ ਪਰਛਾਵਾਂ\ਜਗਦੀਸ਼ ਸਿੰਘ ਚੋਹਕਾ
    7 months ago
    ਕਾਸ਼! ਸਾਡੀਆਂ ਲਾਇਬ੍ਰੇਰੀਆਂ ਵੀ  ਅਮਰੀਕੀ ਲਾਇਬ੍ਰੇਰੀਆਂ ਵਾਂਗ ਗਿਆਨ ਦਾ ਭੰਡਾਰ ਹੋਣ ਡਾ. ਚਰਨਜੀਤ ਸਿੰਘ ਗੁਮਟਾਲਾ
    7 months ago
    ਡੋਨਲਡ ਟਰੰਪ ਅਪ੍ਰਾਧਿਕ ਕੇਸਾਂ ਦੇ ਬਾਵਜੂਦ ਬਾਜੀ ਮਾਰ ਗਿਆ/ਉਜਾਗਰ ਸਿੰਘ
    7 months ago
  • ਸਿੱਖ ਜਗਤ
    ਸਿੱਖ ਜਗਤShow More
    ਬਾਬਾ ਬੰਦਾ ਸਿੰਘ ਬਹਾਦੁਰ ਨੇ ਜਦੋਂ ਖ਼ਾਲਸਾ ਰਾਜ ਦੀ ਨੀਂਹ ਰੱਖੀ -ਡਾ. ਚਰਨਜੀਤ ਸਿੰਘ ਗੁਮਟਾਲਾ,
    1 month ago
    ਸਾਕਾ ਨਨਕਾਣਾ ਸਾਹਿਬ ਡਾ. ਚਰਨਜੀਤ ਸਿੰਘ ਗੁਮਟਾਲਾ
    4 months ago
    ਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ
    4 months ago
    ਪਿੰਡ ਰਾਮਦਿੱਤੇਵਾਲਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
    5 months ago
    ਲੰਬੇ ਕੇਸ, ਸੋਹਣੀ ਦਸਤਾਰ ਅਤੇ ਗੁਰਬਾਣੀ, ਗੁਰ-ਇਤਿਹਾਸ ਲਿਖਤੀ ਮੁਕਾਬਲੇ ਕਰਵਾਏ
    5 months ago
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Reading: ਜੈਤੋ ਦਾ ਮੋਰਚਾ /-ਡਾ.ਚਰਨਜੀਤ ਸਿੰਘ ਗੁਮਟਾਲਾ
Share
Aa
Des PunjabDes Punjab
Aa
  • ਪੰਜਾਬ
  • ਅੰਤਰਰਾਸ਼ਟਰੀ
  • ਖੇਡਾਂ
  • ਵੀਡੀਓ
  • ਸਿੱਖਿਆ
  • ਸਿੱਖ ਜਗਤ
  • ਰਾਸ਼ਟਰੀ
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਸਿੱਖ ਜਗਤ
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Follow US
  • Advertise
© 2022 Foxiz News Network. Ruby Design Company. All Rights Reserved.

Live Kirtan Sri Harmander Sahib

Des Punjab > Blog > ਆਰਟੀਕਲ > ਜੈਤੋ ਦਾ ਮੋਰਚਾ /-ਡਾ.ਚਰਨਜੀਤ ਸਿੰਘ ਗੁਮਟਾਲਾ
ਆਰਟੀਕਲਸਿੱਖ ਜਗਤ

ਜੈਤੋ ਦਾ ਮੋਰਚਾ /-ਡਾ.ਚਰਨਜੀਤ ਸਿੰਘ ਗੁਮਟਾਲਾ

despunjab.in
Last updated: 2025/02/20 at 10:55 AM
despunjab.in 4 months ago
Share
SHARE

ਸਿੱਖ ਇਤਿਹਾਸ ਵਿੱੱੱਚ ਜੈਤੋ ਦੇ ਮੋਰਚੇ ਦਾ ਵਿਸ਼ੇਸ਼ ਸਥਾਨ ਹੈ।ਸਿੱਖ ਧਰਮ ਵਿਸ਼ਵ ਕੋਸ਼ ਅਨੁਸਾਰ  ਜੈਤੋ ਦਾ ਮੋਰਚਾ ਉਸ ਅਕਾਲੀ ਲਹਿਰ ਨੂੰ ਨਾਂ ਦਿੱਤਾ ਗਿਆ  ਜਿਸ ਰਾਹੀਂ ਪੰਜਾਬ ਵਿੱਚ ਸਿੱਖ ਰਿਆਸਤ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਉਪਰ ਮੁੜ ਬਹਾਲ ਕਰਨ ਲਈ ਇਹ ਲਹਿਰ ਚਲਾਈ ਗਈ ਸੀ। ਮਹਾਰਾਜਾ ਦੀ ਅਕਾਲੀਆਂ ਪ੍ਰਤੀ ਹਮਦਰਦੀ ਸੀ ਅਤੇ ਉਸ ਨੇ ਖੁੱਲ੍ਹੇ ਤੌਰ ‘ਤੇ ਗੁਰੂ ਕਾ ਬਾਗ਼ ਮੋਰਚੇ ਦੀ ਹਿਮਾਇਤ ਕੀਤੀ ਅਤੇ ਨਨਕਾਣਾ ਸਾਹਿਬ ਵਿਖੇ ਸੁਧਾਰਵਾਦੀਆਂ ਦੇ ਕਤਲ ਦੇ ਵਿਰੋਧ ਵਜੋਂ ਕਾਲੀ ਪੱਗ ਬੰਨ ਲਈ ਸੀ। ਉਸ ਦੇ ਭਾਰਤੀ ਕੌਮੀ ਨੇਤਾਵਾਂ ਨਾਲ ਸਬੰਧਾਂ ਕਰਕੇ ਅਤੇ ਆਮ ਮੁਆਮਲਿਆਂ ਵਿੱਚ ਗ੍ਰਸਤ ਹੋਣ ਕਰਕੇ ਬ੍ਰਿਿਟਸ਼ ਸਰਕਾਰ ਉਸ ਤੋਂ ਤੰਗ ਆ ਗਈ ਸੀ। 9 ਜੁਲਾਈ 1923 ਨੂੰ ਉਸ ਨੂੰ ਆਪਣੇ ਨਾਬਾਲਗ਼ ਪੁੱਤਰ ਪ੍ਰਤਾਪ ਸਿੰਘ ਲਈ ਗੱਦੀ ਛੱਡਣ ਲਈ ਮਜਬੂਰ ਕੀਤਾ ਗਿਆ। ਭਾਵੇਂ ਬ੍ਰਿਿਟਸ਼ ਅਫ਼ਸਰਾਂ ਨੇ ਉਸਦੇ ਗੱਦੀ ਛੱਡਣ ਨੂੰ ਆਪਣੀ ਮਰਜ਼ੀ ਨਾਲ ਛੱਡਣ ਲਈ ਉਚਾਰਿਆ ਪਰ ਅਕਾਲੀਆਂ ਅਤੇ ਹੋਰ ਕੌਮੀ ਜਥੇਬੰਦੀਆਂ ਨੇ ਇਸਦੀ ਸਰਕਾਰ ਵੱਲੋਂ ਧਾਂਦਲੀ ਦੇ ਕੰਮ ਵਜੋਂ ਨਿੰਦਾ ਕੀਤੀ। ਮਾਸਟਰ ਤਾਰਾ ਸਿੰਘ ਨੇ ਵੀ ਇਸਨੂੰ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦੀ ਗੱਦੀਓਂ ਲਾਹੁਣ ਨਾਲ ਮੇਲ ਕੇ ਇਸ ਦੀ ਨਿੰਦਾ ਕੀਤੀ।

ਸਿੱਖ ਧਰਮ ਮਹਾਰਾਜਾ ਨਾਭਾ ਨੂੰ ਮੁੜ ਗੱਦੀ ਉੱਤੇ ਬਿਠਾਉਣ ਲਈ ਬਣੀ ਕਮੇਟੀ ਨੇ ਇਹ ਕਿਹਾ ਕਿ ਪੰਜਾਬ ਦੇ ਸਾਰੇ ਪ੍ਰਮੁੱਖ ਨਗਰਾਂ ਵਿੱਚ ਉਸਦੇ ਲਈ ਕੀਤੀ ਅਰਦਾਸ ਵਜੋਂ 29 ਜੁਲਾਈ 1923 ਦਾ ਦਿਨ ਮਨਾਇਆ ਜਾਵੇ। 2 ਅਗਸਤ 1923 ਨੂੰ, ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਵਾਇਸਰਾਇ ਲਾਰਡ ਰੀਡਿੰਗ ਨੂੰ ਤਾਰ ਭੇਜੀ ਜਿਸ ਵਿੱਚ ਸਰਕਾਰੀ ਬਿਆਨ ‘ਤੇ ਇਤਰਾਜ਼ ਕੀਤਾ ਕਿ ਮਹਾਰਾਜਾ ਨੇ ਆਪਣੀ ਗੱਦੀ ਆਪਣੀ ਮਰਜ਼ੀ ਨਾਲ ਤਿਆਗੀ ਹੈ ਅਤੇ ਇਹ ਮੰਗ ਕੀਤੀ ਕਿ ਇਸਦੀ ਨਿਰਪੱਖ ਜਾਂਚ ਕਰਵਾਈ ਜਾਵੇ। ਤਿੰਨ ਦਿਨਾਂ ਬਾਅਦ ਇਹ ਮਤਾ ਪਾਸ ਕਰ ਦਿੱਤਾ ਗਿਆ ਜਿਸ ਵਿੱਚ ਇਸਦੀ ਕਾਰਜਕਾਰਨੀ ਕਮੇਟੀ ਨੂੰ ਮਹਾਰਾਜਾ ਰਿਪੁਦਮਨ ਨੂੰ ਨਾਭਾ ਦੀ ਗੱਦੀ ‘ਤੇ ਮੁੜ ਬਿਠਾਉਣ ਲਈ ਸ਼ਾਂਤਮਈ ਅੰਦੋਲਨ ਕਰਨ ਲਈ ਕਿਹਾ ਗਿਆ। ਨਾਭਾ ਸਰਦਾਰ ਦਾ ਇਹ ਆਰਡੀਨੈਂਸ  ਜਿਸ ਵਿੱਚ ਜਨਤਕ ਸਭਾਵਾਂ ਦੀ ਮਨਾਹੀ ਸੀ ਸਿੱਖਾਂ ਦੁਆਰਾ ਵਿਰੋਧ ਕੀਤਾ ਗਿਆ। ਸਿੱਖਾਂ ਨੇ ਮਹਾਰਾਜਾ ਨੂੰ ਗੱਦੀ ਤੋਂ ਲਾਹੁਣ ਦੇ ਕੰਮ ਨੂੰ ਨਿੰਦਣ ਲਈ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਸਨ।

25 ਅਗਸਤ ਨੂੰ, ਨਾਭਾ ਦੇ ਖੇਤਰ ਵਿੱਚ ਜੈਤੋ ਵਿਖੇ ਇੱਕ ਦੀਵਾਨ ਲਗਾਇਆ, ਜਿਸ ਵਿੱਚ ਲੋਕਾਂ ਨੇ ਜਲੂਸ ਕੱਢਿਆ ਅਤੇ ਮਤੇ ਮਨਜ਼ੂਰ ਕੀਤੇ ਜਿਸ ਵਿੱਚ ਮਹਾਰਾਜਾ ਨਾਲ ਹਮਦਰਦੀ ਕੀਤੀ ਗਈ ਅਤੇ ਸਰਕਾਰ ਦੇ ਕੰਮ ਦੀ ਨਿੰਦਾ ਕੀਤੀ ਗਈ। 27 ਅਗਸਤ ਨੂੰ, ਨਾਭਾ ਰਿਆਸਤ ਦੀ ਸਰਕਾਰ ਨੇ ਦੀਵਾਨ ਦੇ ਪ੍ਰਬੰਧਕਾਂ ਨੂੰ ਇਹ ਦੋਸ਼ ਲਾ ਕੇ ਗ੍ਰਿਫ਼ਤਾਰ ਕਰ ਲਿਆ ਕਿ ਉਹਨਾਂ ਨੇ “ਰਾਜਨੀਤਿਕ ਭਾਸ਼ਣ ਦਿੱਤੇ ਹਨ”। ਅਸਲ ਵਿੱਚ ਦੀਵਾਨ 27 ਅਗਸਤ ਨੂੰ ਖ਼ਤਮ ਹੋਣਾ ਸੀ ਪਰੰਤੂ ਪੁਲਿਸ ਦੁਆਰਾ ਕੀਤੀਆਂ ਗ੍ਰਿਫ਼ਤਾਰੀਆਂ ਨੇ ਅਕਾਲੀਆਂ ਨੂੰ ਇਸਨੂੰ ਅਨਿਸ਼ਚਿਤ ਸਮੇਂ ਤੱਕ ਚਲਾਉਣ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੀ ਲੜੀ ਸ਼ੁਰੂ ਕਰਨ ਲਈ ਭੜਕਾ ਦਿੱਤਾ। ਪੁਲਿਸ ਨੇ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਅਤੇ 14 ਸਤੰਬਰ 1923 ਨੂੰ ਚੱਲ ਰਹੇ ਅਖੰਡ ਪਾਠ

 ਤੇ ਆਪਣੇ ਪਾਠੀ, ਆਤਮਾ ਸਿੰਘ ਨੂੰ ਪਵਿੱਤਰ ਗ੍ਰੰਥ ਦਾ ਪਾਠ ਕਰ ਰਹੇ ਗ੍ਰੰਥੀ ਦੀ ਥਾਂ ‘ਤੇ ਬਿਠਾ ਦਿੱਤਾ। ਇਸ ਤਰ੍ਹਾਂ ਬੇਅਦਬੀ ਹੋਣ ਨਾਲ ਸਿੱਖਾਂ ਵਿੱਚ ਹਲਚਲ ਮਚ ਗਈ। 29 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰੀ ਕਾਰਵਾਈ ਦੀ ਨਿੰਦਾ ਕੀਤੀ। ਨਾਲ ਦੀ ਨਾਲ ਉਸ ਸਮੇਂ ਸਿੱਖਾਂ ਨੂੰ ਪੂਰਨ ਅਜ਼ਾਦੀ ਦੇ ਤੌਰ ‘ਤੇ ਪੂਜਾ-ਪਾਠ ਕਰਨ ਦੇ ਹੱਕ ਦੀ ਘੋਸ਼ਣਾ ਕਰ ਦਿੱਤੀ। ਸਰਕਾਰ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਅਖੰਡ ਪਾਠ ਦੀ ਲੜੀ ਤੋੜੀ ਗਈ ਸੀ। ਫਿਰ ਵੀ ਜਥੇ ਆਉਂਦੇ ਰਹੇ। ਸੈਕਟਰੀ ਆਫ਼ ਸਟੇਟ ਨੇ  ਵਾਇਸਰਾਇ ਨੂੰ ਆਦੇਸ਼ ਦਿੱਤਾ ਕਿ “ਅਕਾਲੀ ਅੰਦੋਲਨ ਨੂੰ ਗ੍ਰਿਫ਼ਤਾਰੀਆਂ ਰਾਹੀਂ ਅਤੇ ਸਾਰੇ ਪ੍ਰਬੰਧਕਾਂ ਤੇ ਅਪਰਾਧੀ-ਸਾਥੀਆਂ ਵਜੋਂ ਮੁਕੱਦਮਾ ਚਲਾ ਕੇ ਕਾਰਗਰ/ਪ੍ਰਭਾਵਸ਼ਾਲੀ ਰੋਕ ਲਾਈ ਜਾਵੇ”। ਪੰਜਾਬ ਸਰਕਾਰ ਨੇ ਇਸ ਹਿਦਾਇਤ ‘ਤੇ ਕੰਮ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਾਰੇ 60 ਮੈਂਬਰਾਂ ਨੂੰ ਬਾਦਸ਼ਾਹ ਦੇ ਵਿਰੱੁਧ ਵਿਦਰੋਹ ਦੇ ਦੋਸ਼ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਕਾਲੀਆਂ ਦੇ ਜਥਿਆਂ ਨੂੰ ਨਾਭਾ ਦੇ ਖੇਤਰ ਵਿੱਚ ਵੜਨ ਦੀ ਪਾਬੰਦੀ ਲਗਾ ਦਿੱਤੀ ਗਈ, ਜਥਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁਲਿਸ ਦੁਆਰਾ ਕੁੱਟਿਆ ਗਿਆ। ਫਿਰ ਇਹਨਾਂ ਨੂੰ ਦੂਰ ਰੇਗਿਸਤਾਨ ਵਿੱਚ ਬਿਨਾਂ ਖਾਣੇ ਅਤੇ ਪਾਣੀ ਦੇ ਛੱਡ ਦਿੱਤਾ ਜਾਂਦਾ ਸੀ। ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ, ਅਕਾਲੀਆਂ ਨੇ ਜਥਿਆਂ ਦੀ ਗਿਣਤੀ ਵਧਾ ਦਿੱਤੀ। 9 ਫਰਵਰੀ 1924 ਨੂੰ 500 ਅਕਾਲੀਆਂ ਦਾ ਜਥਾ, ਅਕਾਲ ਤਖ਼ਤ ਤੋਂ ਰਵਾਨਾ ਹੋਇਆ ਅਤੇ ਜਿਸ ਸ਼ਹਿਰ ਅਤੇ ਪਿੰਡ ਵਿੱਚੋਂ ਦੀ ਵੀ ਇਹ ਜੱਥਾ ਲੰਘਦਾ ਉੱਥੇ  ਹੀ ਉਨ੍ਹਾਂ  ਨੂੰ ਬੇਮਿਸਾਲ ਸਤਿਕਾਰ ਪ੍ਰਾਪਤ ਹੁੰਦਾ। ਐਸ.ਜ਼ਿਮੰਦ, ਜੋ ‘ਨਿਊਯਾਰਕ ਟਾਈਮਜ਼’ ਦਾ ਸੰਵਾਦਦਾਤਾ ਸੀ, ਜਿਸ ਨੇ ਕੂਚ ਕਰਨ ਵੇਲੇ ਜਥੇ ਨੂੰ ਅੱਖੀਂ ਦੇਖਿਆ ਸੀ ਲਿਖਦਾ ਹੈ : “ਜਥਾ ਪੂਰੀ ਤਰ੍ਹਾਂ ਠੀਕ ਅਨੁਸ਼ਾਸਨ ਅਤੇ ਅਹਿੰਸਾ ਪੂਰਵਕ ਚੱਲ ਰਿਹਾ ਸੀ, ਜਿਸ ਦੇ ਸੱਜੇ-ਖੱਬੇ ਦੋਵੇਂ ਪਾਸੀਂ ਲੋਕਾਂ ਦੀ ਭੀੜ ਸੀ, ਪੰਜ ਨਿਸ਼ਾਨ ਸਾਹਿਬ ਅੱਗੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਾਲੇ ਸੀ”।

            20 ਫਰਵਰੀ 1924 ਨੂੰ ਜਥਾ ਬਰਗਾੜੀ ਪਹੁੰਚ ਗਿਆ, ਜੋ ਜੈਤੋ ਤੋਂ ਤਕਰੀਬਨ 10 ਕਿਲੋਮੀਟਰ ਦੂਰ ਨਾਭਾ-ਫ਼ਰੀਦਕੋਟ ਸਰਹੱਦ ‘ਤੇ ਇੱਕ ਪਿੰਡ ਹੈ। ਜੈਤੋ ਵਿਖੇ, ‘ਟਿੱਬੀ ਸਾਹਿਬ ਗੁਰਦੁਆਰੇ’ ਤੋਂ ਤਕਰੀਬਨ 150 ਮੀਟਰ ਦੀ ਦੂਰੀ ‘ਤੇ, ਨਾਭਾ ਦਾ ਪ੍ਰਬੰਧਕ ਵਿਲਸਨ ਜਾਨਸਟਨ, ਰਿਆਸਤ ਦੀ ਕਾਫ਼ੀ ਪੁਲਿਸ ਨਾਲ ਖੜ੍ਹਾ ਸੀ।21 ਫਰਵਰੀ ਨੂੰ, ਜਥੇ ਨੇ ਗੁਰਦੁਆਰੇ ਵੱਲ ਨੂੰ ਕੂਚ ਕੀਤਾ ਅਤੇ ਵਿਲਸਨ ਜਾਨਸਟਨ ਦੀ ਤਲਬ ‘ਤੇ ਜਥੇ ਨੇ ਰੁਕਣ ਜਾਂ ਖਿੰਡ ਜਾਣ ਤੋਂ ਮਨਾ ਕਰ ਦਿੱਤਾ। ਪ੍ਰਬੰਧਕ ਨੇ ਫ਼ੌਜ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਦੋ ਵਾਰੀ ਗੋਲੀਆਂ ਦੀ ਬੁਛਾੜ ਜਿਹੜੀ 5 ਮਿੰਟ ਤੱਕ ਚੱਲਦੀ ਰਹੀ, ਉਸ ‘ਚ ਕਈ ਮਾਰੇ ਗਏ। ਇਕ ਔਰਤ ਦਾ ਬੱਚਾ ਗੋਲੀ ਲਗਣ ਨਾਲ ਮਰ ਗਿਆ। ਉਸ ਨੇ ਬੱਚੇ ਨੂੰ ਜਮੀਨ ‘ਤੇ ਲਿਟਾ ਦਿਤਾ ਤੇ ਆਪ ਜਥੇ ਨਾਲ ਚਲਦੀ ਰਹੀ। ਕੁਝ ਸਮੇਂ ਬਾਦ ਉਸ ਦੀ ਵੀ ਗੋਲੀ ਲਗਣ ਨਾਲ ਮੌਤ ਹੋ ਗਈ ।ਫੱਟੜਾਂ-ਮਰਿਆਂ ਦੀ ਸੂਚੀ ਵਿੱਚ ਸਰਕਾਰੀ ਅਨੁਮਾਨ ਅਨੁਸਾਰ 22 ਮਰੇ , 29 ਜ਼ਖ਼ਮੀ ਹੋਇ ਤੇ 450 ਗਿਰਫਤਾਰ ਕੀਤੇ ਗਏ। ਅਕਾਲੀਆਂ ਦੇ ਮੁਤਾਬਿਕ ਗਿਣਤੀ ਕਿਤੇ ਜ਼ਿਆਦਾ ਸੀ।ਉਨ੍ਹਾਂ ਅਨੁਸਾਰ 100 ਨੇ ਸ਼ਹੀਦੀ ਪ੍ਰਾਪਤ ਕੀਤੀ ਤੇ 200 ਜਖ਼ਮੀ ਹੋਇ।

 ਅਕਾਲੀਆਂ ਦੇ ਸ਼ਾਂਤਮਈ ਜਥੇ ਉੱਤੇ ਗੋਲੀਬਾਰੀ ਦੇਸ਼ ਭਰ ਵਿੱਚ ਨਾਰਾਜ਼ਗੀ ਦਾ ਕਾਰਨ ਬਣ ਗਈ। 28 ਫਰਵਰੀ 1924 ਨੂੰ, ਇੱਕ ਹੋਰ 500 ਦਾ ਬਹਾਦਰ ਜਥਾ ਅੰਮ੍ਰਿਤਸਰ ਤੋਂ ਜੈਤੋ ਲਈ ਚੱਲਿਆ ਜਿਹੜਾ 14 ਮਾਰਚ ਨੂੰ ਪੁਲਿਸ ਦੁਆਰਾ ਹਿਰਾਸਤ ਵਿੱਚ ਲੈ ਲਿਆ ਗਿਆ। 13 ਹੋਰ 500 – 500 ਦੇ ਬਹਾਦਰ ਜਥੇ ਜੈਤੋ ਪਹੁੰਚੇ ਅਤੇ ਆਪਣੀਆਂ ਗ੍ਰਿਫ਼ਤਾਰੀਆਂ ਦਿੱਤੀਆਂ। ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ ਕਨੇਡਾ, ਹਾਂਗਕਾਂਗ ਅਤੇ ਸ਼ੰਘਾਈ ਤੋਂ ਵੀ ਸਿੱਖ ਜਥੇ ਆਏ।

 ਪੰਜਾਬ ਦੇ ਗਵਰਨਰ ਸਰ ਮੈਲਕਾਮ ਹੈਲੇ ਨੇ ਕੌਮ ਨੂੰ ਸਮਾਨਾਂਤਰ ਸਿੱਖ ਸੁਧਾਰ ਕਮੇਟੀਆਂ ਬਣਾ ਕੇ ਦੁਫਾੜ ਦੀ ਨੀਤੀ ਦੀ ਯੋਜਨਾ ਬਣਾਈ ਜੋ ਨਰਮਪੰਥੀ ਅਤੇ ਸਰਕਾਰ ਪੱਖੀ ਗੁਟਾਂ ਨਾਲ ਸੰਬੰਧਿਤ ਸਨ। 101 ਬਹਾਦਰ ਜਥਿਆਂ ਨੂੰ ਜੈਤੋ ਵਿਖੇ ਅਖੰਡ-ਪਾਠ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਪ੍ਰੰਤੂ ਇਸ ਨਾਲ ਨਾ ਤਾਂ ਆਮ ਸਿੱਖ ਵਿਚਾਰ ਨੂੰ ਰਾਹਤ ਮਿਲੀ ਨਾ ਹੀ ਇਸਨੇ ਅੰਦੋਲਨ ਦੇ ਜੋਸ਼ ‘ਤੇ ਕੋਈ ਖ਼ਾਸ ਪ੍ਰਭਾਵ ਪਾਇਆ। ਜੈਤੋ ਵਿਖੇ ਅਕਾਲੀਆਂ ਨੂੰ ਅਖੰਡ ਪਾਠ ਕਰਨ ਦੀ ਪ੍ਰਵਾਨਗੀ ਦੇ ਮੁੱਦੇ ‘ਤੇ ਸਰਕਾਰ ਪੰਡਤ ਮਦਨ ਮੋਹਨ ਮਾਲਵੀਆ ਅਤੇ ਭਾਈ ਜੋਧ ਸਿੰਘ ਰਾਹੀਂ ਗੱਲਬਾਤ ਕਰਨ ਲਈ ਤਿਆਰ ਸੀ। ਪਰੰਤੂ ਸਰਕਾਰ ਰਿਆਸਤ ਦੇ ਗੱਦੀਉਂ ਉਤਾਰੇ ਮਹਾਰਾਜੇ ਨੂੰ ਮੁੜ ਬਹਾਲ ਕਰਨ ਦੇ ਮਾਮਲੇ ‘ਤੇ ਜ਼ਿੱਦੀ ਸੀ। ਇਸੇ ਸਮੇਂ ਦੌਰਾਨ, ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਪਰਿਸ਼ਦ ਵਿੱਚ ਸਿੱਖ ਗੁਰਦੁਆਰਿਆਂ ਦਾ ਬਿੱਲ ਪੇਸ਼ ਕਰ ਦਿੱਤਾ ਜਿਹੜਾ 7 ਜੁਲਾਈ 1925 ਨੂੰ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਬਿੱਲ ਪਾਸ ਕਰਨ ਮਗਰੋਂ, ਪੰਜਾਬ ਦੇ ਗਵਰਨਰ, ਸਰ ਮੈਲਕਾਮ ਹੈਲੇ ਨੇ ਪੰਜਾਬ ਵਿਧਾਨ ਪਰਿਸ਼ਦ ਵਿੱਚ ਆਪਣੇ ਭਾਸ਼ਣ ਦੇ ਦੌਰਾਨ ਇਹ ਐਲਾਨ ਕਰ ਦਿੱਤਾ ਸੀ ਕਿ ਨਾਭੇ ਦਾ ਪ੍ਰਬੰਧਕ ਜੈਤੋ ਵਿਖੇ ‘ਗੁਰਦੁਆਰਾ ਗੰਗਸਰ’ ਦੀ ਧਾਰਮਿਕ ਸੇਵਾ ਲਈ ਤੀਰਥ-ਯਾਤਰੀਆਂ ਦੇ ਜਥਿਆਂ ਨੂੰ ਪ੍ਰਵਾਨਗੀ ਦੇਵੇਗਾ। ਇਸ ਐਲਾਨ ਤੋਂ ਮਗਰੋਂ ਅਖੰਡ ਪਾਠ ਕਰਨ ਉੱਤੇ ਲੱਗੀ ਪਾਬੰਦੀ ਦੌ

ਰਾਨ ਗ੍ਰਿਫ਼ਤਾਰ ਕੀਤੇ ਗਏ ਅਕਾਲੀਆਂ ਵਿੱਚੋਂ ਜ਼ਿਆਦਾਤਰ ਅਕਾਲੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਅਕਾਲੀਆਂ ਦੁਆਰਾ ਅਜਿਹੇ 101 ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਜਿਹੜੀ 6 ਅਗਸਤ 1925 ਨੂੰ ਸਮਾਪਤ ਹੋਈ।

 ਮੋਰਚੇ ਵਿਚ ਮਾਰੇ ਗਏ ਮੈਂਬਰਾਂ ਦੀਆਂ 22 ਮ੍ਰਿਤਕ ਦੇਹਾਂ ਹੀ ਦਿੱਤੀਆਂ ਗਈਆਂ ਜਿਨ੍ਹਾਂ ਦਾ ਸਸਕਾਰ ਜੈਤੋ ਦੀ ਮਾਰਕੀਟ  ਜੋ ਕਿ ਦਸਵੀਂ ਪਾਤਸ਼ਾਹੀ ਦੇ ਗੁਰਦੁਆਰਾ ਗੰਗਸਰ ਤੋਂ ਅੱਧਾ ਕਿਲੋਮੀਟਰ ਹੈ, ਵਿਖੇ ਸਸਕਾਰ ਕੀਤਾ ਗਿਆ।ਇਸ ਸਥਾਨ ‘ਤੇ ਗੁਰਦੁਆਰਾ ਅੰਗੀਠਾ ਸਾਹਿਬ ਸੁਸ਼ੋਭਿਤ ਹੈ।

ਸਰਕਾਰ ਵਲੋਂ ਕੁਝ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ 21 ਫਰਵਰੀ 1924 ਦੀ ਰਾਤ ਨੂੰ ਇਕ ਵਿਸ਼ੇਸ਼ ਗੱਡੀ ਰਾਹੀਂ ਸਤਲੁਜ ਦਰਿਆ ਵਿਚ ਰੋੜੀਆਂ ਗਈਆਂ।  50 ਸਿੱਖ  ਪੁਲੀਸ ਦੇ ਤਸ਼ਦਦ ਨਾਲ ਜੇਲਾਂ ਵਿਚ ਸ਼ਹੀਦ ਹੋਇ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 22 ਸ਼ਹੀਦਾਂ ਵਿਚੋਂ ਕੇਵਲ 17 ਦੀ ਪਛਾਣ ਹੋ ਸਕੀ।ਇਨ੍ਹਾਂ ਵਿਚ ਜਿਲਾ ਅੰਮ੍ਰਿਤਸਰ ਜਿਲੇ ਦੇ ਪਿੰਡ ਚੀਚਾ ਭਕਨਾ ਦਾ ਜੱਸ ਸਿੰਘ। ਜਿਲਾ ਪਟਿਆਲਾ ਦੇ ਪਿੰਡ ਕਰਮਗੜ ਦਾ ਸੁੰਦਰ ਸਿੰਘ, ਫਰੀਦਕੋੇਟ ਜਿਲੇ ਦੇ ਪਿੰਡ ਲੁਭਵਾਲੀ ਦਾ ਸੁਰੈਣ ਸਿੰਘ । ਫਿਰੋਜਪੁਰ ਜਿਲੇ ਦੇ ਪਿੰਡ ਵੰਦਰ ਦਾ ਫੁੰਮਣ ਸਿੰਘ, ਇਸੇ ਜਿਲੇ ਦੇ ਪਿੰਡ ਚੀਦਾ ਦਾ ਸੁੰਦਰ ਸਿੰਘ,ਹੁਸ਼ਿਆਰਪੁਰ ਜਿਲੇ ਦੇ ਪਿੰਡ ਸੰਗਰਵਾਲ ਦਾ ਦੀਵਾਨ ਸਿੰਘ,ਇਸੇ ਜਿਲੇ ਦੇ ਪਿੰਡ ਨਮੋਲੀ ਦਾ ਹਰੀ ਸਿੰਘ,  ਫਿਰੋਜਪੁਰ ਜਿਲੇ ਦੇ ਪਿੰਡ ਕਾਲਕੇ ਦਾ ਹਰਦਿਤ ਸਿੰਘ,ਇਸੇ ਜਿਲੇ ਦੇ ਪਿੰਡ ਬਾਘਾ ਪੁਰਾਣਾ ਦਾ ਵਰਿਆਮ ਸਿੰਘ,ਇਸੇ ਜਿਲੇ ਦੇ ਪਿੰਡ ਸਮਾਲਸਰ ਦਾ ਫੁੰਮਣ ਸਿੰਘ,ਇਸੇ ਜਿਲੇ ਦੇ ਪਿੰਡ ਰੋਡੇ ਦਾ ਮਾਘ ਸਿੰਘ ਤੇ ਇਸੇ ਪਿੰਡ ਦਾ ਕਪੂਰ ਸਿੰਘ,ਇਸੇ ਜਿਲੇ ਦੇ ਪਿੰਡ ਭਲੂਰ ਦਾ ਘੁਲਾ ਸਿੰਘ,ਇਸੇ ਜਿਲੇ ਦੇ ਪਿੰਡ  ਮੋਗਾ ਦਾ  ਨੱਥਾ ਸਿੰਘ, ਜਲੰਧਰ ਜਿਲੇ ਦੇ ਪਿੰਡ ਮਟਕਰ ਕਲਾਂ ਦਾ ਅੱਛਰ ਸਿੰਘ, ਇਸੇ ਜਿਲੇ ਦੇ ਪਿੰਡ ਮਾਗਟ ਦਾ ਬਿਸ਼ਨ ਸਿੰਘ, ਜੀ ਕਲਸੀਆ ਜਿਲੇ ਦੇ ਪਿੰਡ ਚੜਿਕ ਦਾ ਵਧਾਵਾ ਸਿੰਘ।

, 91-9417533060 , gumtalacs@gmail.com

despunjab.in 20 February 2025 20 February 2025
Share This Article
Facebook Twitter Whatsapp Whatsapp Email Print
Previous Article ਬੇਵਕਤੀ ਮੌਤਾਂ ਦਾ ਕਹਿਰ/-ਹਰਦੀਪ ਸਿੰਘ ਜਟਾਣਾ
Next Article ਸਾਕਾ ਨਨਕਾਣਾ ਸਾਹਿਬ ਡਾ. ਚਰਨਜੀਤ ਸਿੰਘ ਗੁਮਟਾਲਾ
Leave a comment

Leave a Reply Cancel reply

Your email address will not be published. Required fields are marked *

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ24
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ167
  • ਸੰਗਰੂਰ35
  • ਸਦਮਾ23
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ141
  • ਸਿਆਸਤ1
  • ਸਿਹਤ26
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ23
  • ਕਵਿਤਾ36
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ7
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਦੋਆਬਾ18
  • ਧਾਰਮਿਕ1
  • ਨੌਕਰੀਆਂ10
  • ਪੰਜਾਬ760
  • ਪਟਿਆਲਾ16
  • ਪਾਲੀਵੁੱਡ6
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ308
  • ਬਰਨਾਲਾ72
  • ਬਲਾਗ92
  • ਬਾਲੀਵੁੱਡ3
  • ਮਨੋਰੰਜਨ4
  • ਮਾਝਾ20
  • ਮਾਨਸਾ800
  • ਮਾਲਵਾ2,612
  • ਮੈਗਜ਼ੀਨ11
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ37
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ24
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ167
  • ਸੰਗਰੂਰ35
  • ਸਦਮਾ23
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ141
  • ਸਿਆਸਤ1
  • ਸਿਹਤ26
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ23
  • ਕਵਿਤਾ36
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ7
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਧਾਰਮਿਕ1
  • ਨੌਕਰੀਆਂ10
  • ਪੰਜਾਬ3,303
    • ਦੋਆਬਾ18
    • ਮਾਝਾ20
    • ਮਾਲਵਾ2,612
  • ਪਟਿਆਲਾ16
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ308
  • ਬਰਨਾਲਾ72
  • ਬਲਾਗ92
  • ਮਨੋਰੰਜਨ12
    • ਪਾਲੀਵੁੱਡ6
    • ਬਾਲੀਵੁੱਡ3
  • ਮਾਨਸਾ800
  • ਮੈਗਜ਼ੀਨ11
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ37
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Follow Us On Facebook

Stay Connected

1.6k Like
8k Subscribe

Weather

Views Count

Loading

© ਦੇਸ਼ ਪੰਜਾਬ Network. News Company. All Rights Reserved.

WhatsApp us

adbanner
AdBlock Detected
Our site is an advertising supported site. Please whitelist to support our site.
Okay, I'll Whitelist
Welcome Back!

Sign in to your account

Lost your password?