ਜੇ ਵਿਨੇਸ਼ ਫੋਗਾਟ ਓਲੰਪਿਕਸ ਵਿੱਚ ਇਸ ਵਾਰ ਗੋਲਡ ਮੈਡਲ ਜਿੱਤ ਜਾਂਦੀ ਤਾਂ ਮੋਦੀ ਕਿਹੜੇ ਮੂੰਹ ਨਾਲ਼ ਸਵਾਗਤ ਕਰਦਾ?
ਦੁਨੀਆਂ ਨੇ ਇੱਕ ਗੋਲਡ ਮੈਡਲਿਸਟ ਨੂੰ ਅਪਣੇ ਦੇਸ਼ ਵਿੱਚ ਪੁਲਿਸ ਦੀਆਂ ਲੱਤਾਂ ਖਾਂਦਿਆਂ ਵੀ ਵੇਖ ਲੈਣਾ ਸੀ ਤੇ ਥੂਹ-ਥੂਹ ਕੀਹਦੀ ਹੋਣੀ ਸੀ?
ਸਰਮਾਏਦਾਰ ਦੇਸ਼ਾਂ ਨੇ ਅਪਣੀ ਮੰਡੀ ਭਾਰਤ ਨਾਲ਼ ਵਪਾਰ ਵੀ ਤਾਂ ਕਰਨਾ ਏ, ਕੀ ਕਿਸੇ ਤੜੀਪਾਰ ਦੀ ਨਿੱਕੀ ਜਿਹੀ ਬੇਨਤੀ ਨਹੀਂ ਕਬੂਲ ਸਕਦੇ ਕਿ ਸਾਡੀ ਪਿੱਠ ਲੱਗਦੀ ਲੱਗ ਜਾਵੇ, ਪਰ ਨੱਕ ਰੱਖ ਲਵੋ
ਪਿਆਰੀ ਵਿਨੇਸ਼ ਫੋਗਾਟ
ਅਸੀਂ ਤੇਰੇ ਮੋਢੇ ‘ਤੇ ਬੰਦੂਕ ਰੱਖ ਕੇ
ਸੈਲਫ਼ੀ ਦਾਗ਼ ਦਿੱਤੀ ਹੈ
ਅਸੀਂ ਅਪਣੇ ਆਕੜੇ ਹੋਏ ਲਿੰਗ ‘ਤੇ
ਤਹਿਜ਼ੀਬ ਦੀ ਪਾਣ ਚਾੜ੍ਹ ਕੇ
ਅਪਣੀਆਂ ਹੀ ਧੀਆਂ ਦਾ
ਗਰਭਪਾਤ ਕੀਤਾ ਹੈ
ਹੁਣ ਬ੍ਰਿਜਭੂਸ਼ਣ
ਸਾਡਾ ਕੁੱਝ ਨਹੀਂ ਲੱਗਦਾ।
ਮੁਆਫ਼ ਕਰੀਂ
ਅਸੀਂ ਗਰਜ਼ਾਂ ਦੇ ਸੰਗਲ਼ੀਂ ਬੱਝੇ
ਪਾਲਤੂ ਜਿਹੇ ਹੋ ਗਏ ਹਾਂ