ਮਾਨਸਾ, 13 ਮਈ (ਨਾਨਕ ਸਿੰਘ ਖੁਰਮੀ)
ਸੀ ਬੀ ਐਸ ਸੀ ਦਿੱਲੀ ਦੀ ਦਸਵੀਂ ਜਮਾਤ ਦੇ ਜੇ ਆਰ ਮਿਲੇਨਿਅਮ ਸਕੂਲ ਦੇ ਰਹੇ ਸ਼ਾਨਦਾਰ ਨਤੀਜੇ। ਸਕੂਲ ਦੀ ਵਿਦਿਆਰਥਣ ਗਰਵਿਤਾ ਨੇ 98.4% ਅੰਕ ਲੈ ਕੇ ਮਾਨਸਾ ਜ਼ਿਲੇ ਵਿੱਚ ਦੂਜਾ ਸਥਾਨ ਹਾਸਿਲ ਕੀਤਾ। ਮੋਨੀਕ ਗੋਇਲ ਨੇ 96.4% ਅੰਕ ਲੈ ਕੇ ਸਕੂਲ ਵਿੱਚ ਦੂਜਾ ਸਥਾਨ, ਦੇਵਾਂਸ਼ੀ ਤੇ ਧਨੰਨਜਏ ਸਿੰਗਲਾ ਦੋਵਾਂ ਨੇ 95.4% ਅੰਕ ਲੈ ਸਕੂਲ ਚ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਕੂਲ ਦੇ ਸੀਨੀਅਰ ਮੈਨੈਜਿੰਗ ਡਾਇਰੈਕਟਰ ਵਿਨੈ ਕੁਮਾਰ ਵੱਲੋਂ ਸਾਰੇ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ । ਸਕੂਲ ਦੇ ਮੈਨੈਜਿੰਗ ਡਾਇਰੈਕਟਰ ਅਰਪਿਤ ਚੌਧਰੀ ਨੇ ਕਿਹਾ ਕਿ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਵਿਦਿਆਰਥੀ ਭਵਿੱਖ ਵਿੱਚ ਦੇਸ਼ ਵਿਦੇਸ਼ ਵਿੱਚ ਸਾਡੇ ਸ਼ਹਿਰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਨਗੇ ਅਤੇ ਭਾਰਤ ਦੇ ਚੰਗੇ ਨਾਗਰਿਕ ਬਨਣਗੇ। ਇਸ ਮੌਕੇ ਸਕੂਲ ਉਪਮੁਖੀ ਅਮ੍ਰਿਤਬੀਰ ਕੌਰ, ਸਟਾਫ ਮੈਂਬਰਜ ਇਮੈਨੁਅਲ ਬੈਨਾਡਿਕਟ, ਰੇਨੂਕਾ ਆਹਲੂਵਾਲੀਆ, ਰਮੇਸ਼ ਮਿੱਤਲ, ਅਮਨਦੀਪ ਸਿੰਘ, ਪੂਜਾ ਗੋਇਲ ਨੇ ਦੱਸਿਆ ਕਿ ਸਕੂਲ ਦੇ ਨਤੀਜੇ 100% ਰਹੇ ਅਤੇ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਜੇ ਆਰ ਮਿਲੇਨਿਅਮ ਸਕੂਲ ਮਾਨਸਾ ਦੇ ਰਹੇ ਸ਼ਾਨਦਾਰ ਨਤੀਜੇ

Leave a comment