26 ਸਤੰਬਰ (ਗਗਨਦੀਪ ਸਿੰਘ) ਮਾਨਸਾ: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਰਮਜੀਤ ਸਿੰਘ ਭੋਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ 69 ਵੀਆਂ ਜ਼ਿਲ੍ਹਾ ਪੱਧਰੀ ਸਰਦ ਰੁੱਤ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪਨ ਹੋ ਗਈਆਂ ਹਨ। ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਵਲੋਂ ਕੀਤੀ ਗਈ। ਅੱਜ ਹੋਏ ਮੁਕਾਬਲਿਆਂ ਵਿੱਚ ਤੀਹਰੀ ਛਾਲ ਅੰਡਰ 19 ਕੁੜੀਆਂ ਵਿੱਚ ਮਨਰੂਪ ਕੌਰ ਸਰਦੂਲਗੜ੍ਹ ਨੇ ਪਹਿਲਾ, ਪੈਮਲਪ੍ਰੀਤ ਕੌਰ ਜੋਗਾ ਨੇ ਦੂਜਾ, ਪਿੰਕੀ ਸਰਦੂਲਗੜ੍ਹ ਨੇ ਤੀਜਾ,ਅੰਡਰ 14 ਮੁੰਡੇ 100 ਮੀਟਰ ਵਿੱਚ ਰੋਬਿਨਪ੍ਰੀਤ ਸਿੰਘ ਮਾਨਸਾ ਨੇ ਪਹਿਲਾ, ਸੁਰਿੰਦਰ ਸਿੰਘ ਬੋਹਾ ਨੇ ਦੂਜਾ, ਰੋਹਨ ਕੁਮਾਰ ਜੋਗਾ ਨੇ ਤੀਜਾ, ਅੰਡਰ 17 ਮੁੰਡੇ ਗੁਰਪ੍ਰੀਤ ਸਿੰਘ ਸਰਦੂਲਗੜ੍ਹ ਨੇ ਪਹਿਲਾ, ਜਗਸੀਰ ਸਿੰਘ ਬੁਢਲਾਡਾ ਨੇ ਦੂਜਾ, ਅੰਸ਼ ਸਰਦੂਲਗੜ੍ਹ ਨੇ ਤੀਜਾ, ਅੰਡਰ 19 ਮੁੰਡੇ ਵਿੱਚ ਜਸ਼ਨਦੀਪ ਸਿੰਘ ਸਰਦੂਲਗੜ੍ਹ ਨੇ ਪਹਿਲਾ, ਹਰਮਨਜੀਤ ਸਿੰਘ ਮਾਨਸਾ ਨੇ ਦੂਜਾ, ਨਵਜੋਤ ਸਿੰਘ ਮਾਨਸਾ ਨੇ ਤੀਜਾ, ਅੰਡਰ 14 ਕੁੜੀਆਂ ਵਿੱਚ ਜੈਸਮੀਨ ਕੌਰ ਜੋਗਾ ਨੇ ਪਹਿਲਾ, ਰਮਨਦੀਪ ਕੌਰ ਝੁਨੀਰ ਨੇ ਦੂਜਾ, ਰਿਤੂ ਰਾਣੀ ਭੀਖੀ ਨੇ ਤੀਜਾ, ਅੰਡਰ 17 ਵਿੱਚ ਪਰਨੀਤ ਕੌਰ ਝੁਨੀਰ ਨੇ ਪਹਿਲਾ, ਇਸਿਤਾ ਸਰਦੂਲਗੜ੍ਹ ਨੇ ਦੂਜਾ, ਗਗਨਦੀਪ ਕੌਰ ਝੁਨੀਰ ਨੇ ਤੀਜਾ, ਅੰਡਰ 19 ਕੁੜੀਆਂ ਵਿੱਚ ਜਸਪ੍ਰੀਤ ਕੌਰ ਜੋਗਾ ਨੇ ਪਹਿਲਾ, ਏਕਮਪ੍ਰੀਤ ਕੌਰ ਮਾਨਸਾ ਨੇ ਦੂਜਾ, ਮਨਜੋਤ ਕੌਰ ਸਰਦੂਲਗੜ੍ਹ ਨੇ ਤੀਜਾ, 200 ਮੀਟਰ ਅੰਡਰ 14 ਮੁੰਡੇ ਵਿੱਚ ਅਰਸ਼ਪ੍ਰੀਤ ਸਿੰਘ ਮਾਨਸਾ ਨੇ ਪਹਿਲਾ, ਸੁਖਮਨ ਸਿੰਘ ਝੁਨੀਰ ਨੇ ਦੂਜਾ, ਗੁਰਮਨ ਸਿੰਘ ਬਰੇਟਾ ਨੇ ਤੀਜਾ, ਅੰਡਰ 17 ਵਿੱਚ ਹੁਸਨਪ੍ਰੀਤ ਸਿੰਘ ਸਰਦੂਲਗੜ੍ਹ ਨੇ ਪਹਿਲਾ, ਕੁਲਦੀਪ ਸਿੰਘ ਸਰਦੂਲਗੜ੍ਹ ਨੇ ਦੂਜਾ, ਹਸਨਪ੍ਰੀਤ ਸਿੰਘ ਅਤੇ ਦਿਲਰਾਜ ਸਿੰਘ ਝੁਨੀਰ ਨੇ ਤੀਜਾ, ਅੰਡਰ 19 ਵਿੱਚ ਨਵਜੋਤ ਸਿੰਘ ਮਾਨਸਾ ਨੇ ਪਹਿਲਾ, ਗੁਰਸਰਨਪ੍ਰੀਤ ਸਿੰਘ ਮਾਨਸਾ ਨੇ ਦੂਜਾ, ਰਮਨਵੀਰ ਸਿੰਘ ਭੀਖੀ ਨੇ ਤੀਜਾ,200 ਮੀਟਰ ਅੰਡਰ 14 ਕੁੜੀਆਂ ਵਿੱਚ ਗਗਨਦੀਪ ਕੌਰ ਸਰਦੂਲਗੜ੍ਹ ਨੇ ਪਹਿਲਾ, ਸੁਖਮਨ ਕੌਰ ਝੁਨੀਰ ਨੇ ਦੂਜਾ, ਸੁਖਪ੍ਰੀਤ ਕੌਰ ਝੁਨੀਰ ਨੇ ਤੀਜਾ, ਅੰਡਰ 17 ਕੁੜੀਆ ਵਿੱਚ ਪ੍ਰਨੀਤ ਕੌਰ ਝੁਨੀਰ ਨੇ ਪਹਿਲਾ, ਇਸਿਤਾ ਸਰਦੂਲਗੜ੍ਹ ਨੇ ਦੂਜਾ, ਹਰਸਿਮਰਤ ਕੌਰ ਸਰਦੂਲਗੜ੍ਹ ਨੇ ਤੀਜਾ, ਅੰਡਰ 19 ਵਿੱਚ ਜਸਪ੍ਰੀਤ ਕੌਰ ਜੋਗਾ ਨੇ ਪਹਿਲਾ, ਏਕਮਪ੍ਰੀਤ ਕੌਰ ਮਾਨਸਾ ਨੇ ਦੂਜਾ, ਹਰਬਾਗ ਕੌਰ ਸਰਦੂਲਗੜ੍ਹ ਨੇ ਤੀਜਾ,3000 ਮੀਟਰ ਅੰਡਰ 19 ਲੜਕੀਆਂ ਵਿੱਚ ਏਕਤਾ ਰਾਣੀ ਸਰਦੂਲਗੜ੍ਹ ਨੇ ਪਹਿਲਾ, ਸੁਖਮਨ ਕੌਰ ਸਰਦੂਲਗੜ੍ਹ ਨੇ ਦੂਜਾ, ਅੰਜਲੀ ਕੌਰ ਜੋਗਾ ਨੇ ਤੀਜਾ,ਅੰਡਰ 19 ਮੁੰਡੇ ਡਿਸਕਸ ਥਰੋਅ ਵਿੱਚ ਰੋਹਿਤ ਕੁਮਾਰ ਜੋਨ ਮਾਨਸਾ ਨੇ ਪਹਿਲਾ, ਜਸਪਾਲ ਸਿੰਘ ਜੋਨ ਬੁਢਲਾਡਾ ਨੇ ਦੂਜਾ, ਹਰਜਿੰਦਰ ਸਿੰਘ ਜੋਨ ਬਰੇਟਾ ਨੇ ਤੀਜਾ, ਡਿਸਕਸ ਥਰੋਅ ਅੰਡਰ 17 ਮੁੰਡੇ ਵਿੱਚ ਮਨਿੰਦਰ ਸਿੰਘ ਜੋਨ ਬੁਢਲਾਡਾ ਨੇ ਪਹਿਲਾ, ਮਹਿਤਾਬ ਸਿੰਘ ਜੋਨ ਜੋਗਾ ਨੇ ਦੂਜਾ, ਅਸਮੀਤ ਸਿੰਘ ਜੋਨ ਬਰੇਟਾ ਨੇ ਤੀਜਾ, ਡਿਸਕਸ ਥਰੋਅ ਅੰਡਰ 14 ਮੁੰਡੇ ਵਿੱਚ ਸਤਗੁਰ ਸਿੰਘ ਜੋਨ ਝੁਨੀਰ ਨੇ ਪਹਿਲਾ, ਸੁਖਮਨਦੀਪ ਸਿੰਘ ਜੋਨ ਮੂਸਾ ਨੇ ਦੂਜਾ, ਏਕਮਜੋਤ ਸਿੰਘ ਜੋਨ ਝੁਨੀਰ ਨੇ ਤੀਜਾ, ਡਿਸਕਸ ਥਰੋਅ ਅੰਡਰ 14 ਕੁੜੀਆਂ ਵਿੱਚ ਕੇਦੀਪ ਕੌਰ ਸਰਦੂਲਗੜ੍ਹ ਨੇ ਪਹਿਲਾ, ਪਲਕਪ੍ਰੀਤ ਕੌਰ ਸਰਦੂਲਗੜ੍ਹ ਨੇ ਦੂਜਾ, ਰਿਤੀਕਾ ਝੁਨੀਰ ਨੇ ਤੀਜਾ,ਡਿਸਕਸ ਥਰੋਅ ਅੰਡਰ 19 ਕੁੜੀਆਂ ਵਿੱਚ ਗਗਨਦੀਪ ਕੌਰ ਸਰਦੂਲਗੜ੍ਹ ਨੇ ਪਹਿਲਾ, ਪ੍ਰਭਜੋਤ ਕੌਰ ਸਰਦੂਲਗੜ੍ਹ ਨੇ ਦੂਜਾ, ਕੋਮਲ ਕੌਰ ਜੋਗਾ ਨੇ ਤੀਜਾ,ਡਿਸਕਸ ਥਰੋਅ ਅੰਡਰ 17 ਕੁੜੀਆ ਵਿੱਚ ਹੁਸਨਪ੍ਰੀਤ ਕੌਰ ਭੀਖੀ ਨੇ ਪਹਿਲਾ, ਸਾਹਿਲਪ੍ਰੀਤ ਕੌਰ ਝੁਨੀਰ ਨੇ ਦੂਜਾ, ਹਰਪ੍ਰੀਤ ਕੌਰ ਬੋਹਾ ਨੇ ਤੀਜਾ ,ਗੋਲਾ ਸੁੱਟਣ ਅੰਡਰ 17 ਮੁੰਡੇ ਵਿੱਚ ਸਹਿਜਪ੍ਰੀਤ ਸਿੰਘ ਜੋਨ ਸਰਦੂਲਗੜ੍ਹ ਨੇ ਪਹਿਲਾ, ਰਵਿੰਦਰ ਸਿੰਘ ਜੋਨ ਝੁਨੀਰ ਨੇ ਦੂਜਾ, ਰਵਇੰਦਰ ਸਿੰਘ ਜੋਨ ਜੋਗਾ ਨੇ ਤੀਜਾ, ਅੰਡਰ 17 ਕੁੜੀਆ ਵਿੱਚ ਬੀਰਪ੍ਰੀਤ ਕੌਰ ਜੋਨ ਮਾਨਸਾ ਨੇ ਪਹਿਲਾ, ਖੁਸ਼ਦੀਪ ਕੌਰ ਜੋਨ ਸਰਦੂਲਗੜ੍ਹ ਨੇ ਦੂਜਾ, ਸੁਖਪ੍ਰੀਤ ਕੌਰ ਸਰਦੂਲਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਹਨਾਂ ਖੇਡਾਂ ਵਿੱਚ ਕਰਮਜੀਤ ਸਿੰਘ ਤਾਮਕੋਟ ਵਲੋਂ ਸਾਰੇ ਖਿਡਾਰੀਆਂ ਨੂੰ ਕੇਲਿਆਂ ਦੀ ਰਿਫਰੈਸ਼ਮੈਂਟ ਦਿੱਤੀ ਗਈ।ਇਹਨਾਂ ਖੇਡਾਂ ਨੂੰ ਕਰਾਉਣ ਵਿੱਚ ਜ਼ਿਲ੍ਹੇ ਦੇ ਸਮੂਹ ਸ਼ਰੀਰਕ ਸਿੱਖਿਆ ਅਧਿਆਪਕਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।