ਮੁਹਾਲੀ, 4 ਅਗਸਤ (ਡੀ.ਪੀ. ਨਿਊਜ਼)
ਈਟੀਟੀ 2364 ਭਰਤੀ ਦੀ ਜੁਆਇਨਿੰਗ ਨੂੰ ਲੈ ਕੇ ਈਟੀਟੀ 2364 ਅਧਿਆਪਕ ਯੂਨੀਅਨ ਦੇ ਆਗੂਆਂ ਵੱਲੋਂ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਪੱਤਰਕਾਰਾਂ ਨਾਲ ਗੱਲ ਕਰਦਿਆਂ ਯੂਨੀਅਨ ਆਗੂਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜੇਕਰ ਸਰਕਾਰ 2364 ਭਰਤੀ ਵਿੱਚ ਚੁਣੇ ਗਏ ਉਮੀਦਵਾਰਾਂ ਦੇ ਨਿਯੁਕਤੀ ਪੱਤਰ ਜਾਰੀ ਨਹੀਂ ਕਰਦੀ ਤਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਦੁਆਰਾ ਆਉਣ ਵਾਲੀ 9 ਅਗਸਤ ਤੱਕ ਬੇਰੁਜ਼ਗਾਰ ਅਧਿਆਪਕਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਤਾਂ ਉਹਨਾਂ ਨੂੰ ਗੁਪਤ ਐਕਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਜਲਦੀ ਉਹਨਾਂ ਦੀ ਮੰਗ ਨਹੀਂ ਮੰਨੀ ਗਈ ਤਾਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੀ ਖੁਸ਼ੀ ‘ਚ ਕੀਤੇ ਜਾਣ ਵਾਲੇ ਸਾਰੇ ਪੋ੍ਗਰਾਮ ਭੰਗ ਕੀਤੇ ਜਾਣਗੇ ਤੇ ਸਰਕਾਰ ਦਾ ਭੰਡੀ ਪ੍ਚਾਰ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਆਗੂ ਮਨਪ੍ਰੀਤ ਸਿੰਘ ਮਾਨਸਾ ਹਰਜੀਤ ਸਿੰਘ ਬੁਢਲਾਡਾ ਗੁਰਸੇਵ ਸਿੰਘ ਸੰਗਰੂਰ ਗੁਰਸੰਗਤ ਸਿੰਘ ਬੁਢਲਾਡਾ ਗੁਰਜੀਵਨ ਸਿੰਘ ਮਾਨਸਾ ਜਸਵਿੰਦਰ ਸਿੰਘ ਮਾਛੀਵਾੜਾ ਵਰਿੰਦਰ ਸਿੰਘ ਸਰਹਿੰਦ ਅਮ੍ਰਿਤਪਾਲ ਸਿੰਘ ਮੀਮਸਾ ਕਿਰਨਦੀਪ ਕੌਰ ਨਾਭਾ ਹਾਜ਼ਰ ਸਨ।