ਪੂਰੇ ਭਾਰਤ ਵਿੱਚ ਇਮੀਗ੍ਰੇਸ਼ਨ ਦੇ ਖੇਤਰ ਵਿੱਚ ਵੱਖਰਾ ਮੁਕਾਮ ਹਾਸਿਲ ਕਰਨ ਵਾਲੀ ਪੰਜਾਬ ਦੀ ਮਸ਼ਹੂਰ ਵੀਜ਼ਾ ਕੰਪਨੀ ਜ਼ੀ ਇਮੀਗ੍ਰੇਸ਼ਨ ਸਰਵਿਸਜ਼ ਨੇ ਬੀਤੇ ਦਿਨੀ ਸਤੰਬਰ ਮਹੀਨੇ ਵਿੱਚ ਕੈਨੇਡਾ ਪੜ੍ਹਨ ਜਾ ਰਹੇ ਵਿਦਿਆਰਥੀਆਂ ਲਈ ਪ੍ਰੀ ਡੀਪਾਰਚਰ ਸੈਮੀਨਾਰ ਕਰਵਾਇਆ।ਇਸ ਮੌਕੇ ਜ਼ੀ ਇਮੀਗ੍ਰੇਸ਼ਨ ਦੇ ਐਮ. ਡੀ. ਗੁਰਪ੍ਰੀਤ ਵਾਂਦਰ ਨੇ ਪ੍ਰੈਸ ਨੂੰ ਦੱਸਿਆ ਕਿ ਜ਼ੀ ਇਮੀਗ੍ਰੇਸ਼ਨ ਸਰਵਿਸਜ਼ ਨੇ ਸਤੰਬਰ ਇਨਟੇਕ ਲਈ 437 ਵਿਦਿਆਰਥੀਆਂ ਦੇ ਕੈਨੇਡਾ ਪੜ੍ਹਨ ਦੇ ਸੁਪਨੇ ਨੂੰ ਸਕਾਰ ਕੀਤਾ ਹੈ। ਇਹ ਪ੍ਰੀ ਡੀਪਾਰਚਰ ਸੈਮੀਨਾਰ ਸਿਰਫ ਲੋਆਲਿਸਟ ਕਾਲਜ਼ ਵਿੱਚ ਪੜ੍ਹਨ ਜਾ ਰਹੇ ਵਿਦਿਆਰਥੀਆਂ ਲਈ ਸੀ। ਜਿਸ ਵਿੱਚ 57 ਵਿਦਿਆਰਥੀਆਂ ਨੇ ਭਾਗ ਲਿਆ। ਸੈਮੀਨਾਰ ਵਿੱਚ ਆਏ ਬੱਚਿਆਂ ਨੂੰ ਕੈਨੇਡਾ ਜਾਣ ਤੋਂ ਪਹਿਲਾਂ ਅਤੇ ਕੈਨੇਡਾ ਜਾਣ ਤੋਂ ਬਾਦ ਆਉਣ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਸ ਬਾਰੇ ਮੁਕੰਮਲ ਜਾਣਕਾਰੀ ਦਿੱਤੀ। ਕੈਨੇਡਾ ਜਾ ਕੇ ਵੱਡੀਆਂ ਕੰਪਨੀਆਂ ਵਿੱਚ ਨੌਕਰੀ ਅਪਲਾਈ ਕਰਨ ਸਬੰਧੀ ਵੀ ਬਾਰੀਕੀ ਨਾਲ ਦੱਸਿਆ ਗਿਆ।ਇਸ ਮੌਕੇ ਗੁਰਪ੍ਰੀਤ ਵਾਂਦਰ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਆਏ ਹੋਏ ਸਾਰੇ ਬੱਚਿਆਂ ਨੂੰ ਚਾਂਦੀ ਦੇ ਸਿੱਕੇ ਵੀ ਭੇਂਟ ਕੀਤੇ ।