ਵਿਧਾਇਕ ਬੁੱਧ ਰਾਮ ਨੇ ਬੋਹਾ ਦੇ ਸਰਕਾਰੀ ਸਕੂਲਾਂ ’ਚ 51.19 ਲੱਖ ਰੁਪਏ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ
ਬੋਹਾ , 14 ਮਈ(ਨਿਰੰਜਣ ਬੋਹਾ)
ਵਿਧਾਨ ਸਭਾਂ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਬੋਹਾ ਦੇ ਸਰਕਾਰੀ ਸਕੂਲਾਂ ਦੇ ਵਿਚ 51.19 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸਿੱਖਿਆਂ ਕ੍ਰਾਂਤੀ ਦਾ ਮੁੱਖ ਟੀਚਾ ਜੀਵਨ ਪੱਧਰ ਵਿਚ ਬਦਲਾਅ ਲੈ ਕੇ ਆਉਣਾ ਹੈ । ਉਨ੍ਹਾਂ ਕਿਹਾ ਕਿ ਪੜ੍ਹ ਲਿਖ ਕੇ ਹੀ ਮਨੁੱਖ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਦਾ ਹੈ। ਇਸ ਦੇ ਲਈ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸਿੱਖਿਆ ਕਰਾਂਤੀ ਮੁਹਿੰਮ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮੇਂ ਦਾ ਹਾਣੀ ਬਣਾਉਣ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਹੈ। ਉਂਨ੍ਹਾਂ ਕਿਹਾ ਕਿ ਸਿੱਖਿਆ ਕਰਾਂਤੀ ਤਹਿਤ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚੇ ਤੋਂ ਲੈ ਕੇ ਨਵੇਂ ਸਮਾਰਟ ਕਲਾਸਰੂਮ, ਲਾਇਬ੍ਰੇਰੀਆਂ ਅਤੇ ਸਾਇੰਸ ਲੈਬਜ਼ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਮੁਹੱਈਆ ਕਰਵਾਉਣ ਲਈ ਵਧੀਆ ਅਧਿਆਪਕ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲ ਕਿਸੇ ਵੀ ਪੱਖ ਤੋਂ ਘੱਟ ਨਹੀਂ ਹਨ। ਮਾਪਿਆਂ ਦਾ ਸਰਕਾਰੀ ਸਕੂਲਾਂ ਵਿਚ ਵਿਸਵਾਸ਼ ਪੈਦਾ ਕਰਨ ਲਈ ਤੇ ਉਨ੍ਹਾਂ ਨਾਲ ਰਾਬਤਾ ਬਣਾਉਣ ਲਈ ਸਿੱਖਿਆ ਕਰਾਂਤੀ ਸਮਾਰੋਹ ਬਹੁਤ ਹੀ ਕਾਰਗ਼ਰ ਸਿੱਧ ਹੋ ਰਹੇ ਹਨ। ਵਿਧਾਇਕ ਨੇ ਕਿਹਾ ਕਿ ਸਿੱਖਿਆ ਰੋਜ਼ਗਾਰ, ਤਰੱਕੀ ਤੇ ਮਨੁੱਖੀ ਅਧਿਕਾਰਾਂ ਤੋਂ ਜਾਣੂ ਹੋਣ ਦਾ ਰਾਹ ਹੈ।
ਵਿਧਾਇਕ ਨੇ ਸਰਕਾਰੀ ਪ੍ਰਾਇਮਰੀ ਸਕੂਲ ਗਾਦੜਪੱਤੀ ਬੋਹਾ ਵਿਖੇ 13.22 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਬੋਹਾ ਵਿਖੇ 16.65 ਲੱਖ ਅਤੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਬੋਹਾ ਵਿਖੇ 21.32 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।ਇਸ ਮੌਕੇ ਹਲਕਾ ਸਿੱਖਿਆ ਕੋਆਡਰੀਨੇਟਰ ਸੁਭਾਸ਼ ਨਾਗਪਾਲ, ਚੇਅਰਮੈਨ ਕੋਆਪਰੇਟਿਵ ਸੁਸਾਇਟੀ ਸੋਹਣਾ ਸਿੰਘ ਕਲੀਪੁਰ, ਚੇਅਰਮੈਨ ਮਾਰਕਿਟ ਕਮੇਟੀ ਰਣਜੀਤ ਸਿੰਘ ਫਰੀਦਕੇ, ਹੈੱਡ ਟੀਚਰ ਮਨਦੀਪ ਸਰਾਂ, ਪਰਮਿੰਦਰ ਸਿੰਘ, ਸਟੇਟ ਕਮੇਟੀ ਮੈਂਬਰ ਕੁਲਵੰਤ ਸਿੰਘ, ਸੁਖਜੀਤ ਕੌਰ, ਸਮਾਜ ਸੇਵੀ ਕਮਲਦੀਪ ਬਾਵਾ, ਬਲਾਕ ਪ੍ਰਧਾਨ ਦਰਸ਼ਨ ਘਾਰੂ, ਐਮ.ਸੀ ਜਗਸੀਰ ਜੱਗਾ, ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ, ਟਰੱਕ ਯੂਨੀਅਨ ਬੋਹਾ ਪ੍ਰਧਾਨ ਨੈਬ ਸਿੰਘ, ਐਮ.ਸੀ. ਮਿੱਠੂ ਸਿੰਘ, ਸੰਤੋਖ਼ ਸਾਗਰ, ਪਿਆਰਾ ਸਿੰਘ ਗੁਰਨੇ, ਸਕੂਲ ਮੁਖੀ ਹਰਬੰਸ ਸਿੰਘ, ਚਰਨਜੀਤ ਕੌਰ , ਹਰਫੂਲ ਸਿੰਘ, ਐਮ ਸੀ ਪੰਮੂ ਸਿੰਘ , ਕਾਮਰੇਡ ਜਗਨ ਨਾਂਤ ਗਿਆਨ ਚੰਦ ਸਿੰਗਲਾ ਸੰਦੀਪ ਪੁਰੀ ਆਦਿ ਵੀ ਹਾਜ਼ਰ ਹਨ ।
ਫੋਟੋ – ਸਰਕਾਰੀ ਪ੍ਰਾਇਮਰੀ ਸਕੂਲ ਬੋਹਾ (ਮੁੰਡੇ) ਦੇ ਨਵੇਂ ਕਲਾਸ ਰੂਮ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਬੁਧ ਰਾਮ
ਜੀਵਨ ਪੱਧਰ ਵਿਚ ਬਦਲਾਅ ਸਿੱਖਿਆ ਕਰਾਂਤੀ ਦਾ ਟੀਚਾ-ਵਿਧਾਇਕ ਬੁੱਧ ਰਾਮ

Leave a comment