21 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਬੀਤੇ ਦਿਨੀਂ ਮਿਤੀ 20-08-2024 ਨੂੰ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਸ੍ਰੀ ਗੁਰਚਰਨ ਸਿੰਘ ਮੰਦਰਾਂ ਦੀ ਅਗਵਾਈ ਵਿੱਚ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ, ਸਾਬਕਾ ਇੰਸ:ਬੂਟਾ ਸਿੰਘ, ਇੱਕਬਾਲ ਸਿੰਘ ਗਾਮੀਵਾਲਾ, ਜਗਜੀਤ ਸਿੰਘ ਨੰਗਲ ਕਲਾਂ, ਇੱਕਬਾਲ ਸਿੰਘ ਹੀਂਗਣਾ ਆਦਿ
ਸੰਸਥਾਂ ਦੇ ਆਹੁਦੇਦਾਰ ਅਤੇ ਮੈਂਬਰ ਜੋ ਜਿਲਾ ਪੁਲਿਸ ਦਫਤਰ ਵਿਖੇ ਐਸ.ਐਸ.ਪੀ. ਸਾਹਿਬ ਮਾਨਸਾ ਸ਼੍ਰੀ ਭਾਗੀਰਥ ਸਿੰਘ ਮੀਨਾ, IPS ਜੀ ਨੂੰ ਪਹਿਲੀ ਵਾਰ ਮਿਲੇ ਅਤੇ ਬਤੌਰ ਸੀਨੀਅਰ ਕਪਤਾਨ ਪੁਲਿਸ ਮਾਨਸਾ ਤਾਇਨਾਤੀ ਸਬੰਧੀ ਫੁੱਲਾਂ ਦਾ ਗੁਲਦਸਤਾ ਭੇੰਟ ਕਰਕੇ ਮੁਬਾਰਕਬਾਦ ਦਿੱਤੀ ਗਈ ਅਤੇ ਐਸ.ਐਸ.ਪੀ. ਸਾਹਿਬ ਵੱਲੋਂ ਵੀ ਸੰਸਥਾਂ ਨੂੰ ਜੀ ਆਇਆ ਆਖਿਆ ਗਿਆ।
ਇਸ ਮੌਂਕੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਪੈਨਸ਼ਨਰ ਦਫਤਰ ਦੀ ਬਿੰਲਡਿੰਗ ਦੀ ਅਲਾਟਮੈਂਟ ਸਬੰਧੀ ਫਾਈਲ ਪੇਸ਼ ਕਰਕੇ ਸਾਰੇ ਕੰਮਕਾਜ ਸਬੰਧੀ ਜਾਣੂ ਕਰਵਾਇਆ ਗਿਆ ਕਿ ਅਲਾਟਮੈਂਟ ਪੱਤਰ ਜੋ ਦਫਤਰ ਪ੍ਰਬੰਧਕੀ ਸਕੱਤਰ, ਸੈਕਟਰ-9, ਚੰਡੀਗੜ੍ਹ ਪਾਸ ਪੈਡਿੰਗ ਹੈ, ਜਿਸ ਸਬੰਧੀ ਚਾਰਾਜੋਈ ਕੀਤੀ ਜਾ ਰਹੀ ਹੈ।
ਮਾਨਯੋਗ ਐਸ.ਐਸ.ਪੀ. ਸਾਹਿਬ ਵੱਲੋਂ ਮਹਿਕਮਾਂ ਨਾਲ ਸਬੰਧਤ ਦੁੱਖ ਤਕਲੀਫ ਪੁੱਛਣ ਤੇ ਪੈਨਸ਼ਨਰ ਜਗਜੀਤ ਸਿੰਘ ਨੰਗਲ ਕਲਾਂ, ਇੱਕਬਾਲ ਸਿੰਘ ਗਾਮੀਵਾਲਾ, ਬੂਟਾ ਸਿੰਘ ਸਾਬਕਾ ਇੰਸਪੈਕਟਰ ਅਤੇ ਇੱਕਬਾਲ ਸਿੰਘ ਹੀਂਗਣਾ ਨੇ ਮਹਿਕਮਾ ਪਾਸ ਆਪਣੀਆਂ ਪੈਡਿੰਗ ਦਰਖਾਸਤਾਂ/ਕੇਸਾ ਸਬੰਧੀ ਵਿਸਥਾਰ ਨਾਲ ਦੱਸਿਆ ਤਾਂ ਮਾਨਯੋਗ ਐਸ.ਐਸ.ਪੀ. ਸਾਹਿਬ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਸਬੰਧਤ ਡੀਐਸਪੀ ਅਤੇ ਮੁੱਖ ਅਫਸਰਾਂ ਨੂੰ ਤੁਰੰਤ ਕਾਰਵਾਈ ਕਰਕੇ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ। ਜਿਹਨਾਂ ਵੱਲੋਂ ਅੱਗੇ ਲਈ ਵੀ ਸੰਸਥਾ ਦੇ ਕੰਮਕਾਜ ਪਹਿਲ ਦੇ ਅਧਾਰ ਪਰ ਨਿਪਟਾਉਣ ਦਾ ਭਰੋਸਾ ਦਿਵਾਇਆ ਗਿਆ।
ਅਖੀਰ ਵਿੱਚ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਸਮਾਂ ਕੱਢ ਕੇ ਪੈਨਸ਼ਨਰ ਦਫਤਰ ਦਾ ਵਿਜਟ ਕਰਨ ਲਈ ਮਾਨਯੋਗ ਐਸ.ਐਸ.ਪੀ.ਸਾਹਿਬ ਜੀ ਨੂੰ ਉਚੇਚੇ ਤੌਰ ਤੇ ਬੇਨਤੀ ਕੀਤੀ ਗਈ।
ਵੱਲੋਂ :ਗੁਰਚਰਨ ਸਿੰਘ ਮੰਦਰਾਂ
ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ।