ਮਾਨਸਾ 15 ਨਵੰਬਰ (ਨਾਨਕ ਸਿੰਘ ਖੁਰਮੀ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਤਹਿਤ ਚਾਰੇ ਹਲਕਿਆਂ ਵਿੱਚ ਜਿਮਨੀ ਚੋਣ ਲੜ ਰਹੇ ਉਮੀਦਵਾਰਾਂ ਨੂੰ ਸਵਾਲ ਜਵਾਬ ਦੀ ਲੜੀ ਤਹਿਤ ਸੂਬਾ ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ , ਜੁਆਇੰਟ ਸਕੱਤਰ ਰਣਜੀਤ ਸਿੰਘ ਸੋਹੀ , ਸੂਬਾ ਕਮੇਟੀ ਮੈਂਬਰ ਡਾ. ਕੇਸਰ ਖਾਨ ਦੀ ਅਗਵਾਈ ਹੇਠ ਜਿਲਾ ਬਰਨਾਲਾ ਦਾ ਇੱਕ ਵਫਦ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਮਿਲਿਆ। ਉਪਰੋਕਤ ਆਗੂਆਂ ਵੱਲੋਂ ਪਿਛਲੇ ਸਮੇਂ ਤੋਂ ਪੰਜਾਬ ਵਿੱਚ ਅਕਾਲੀ ਭਾਜਪਾ ਦੀ ਗਠਜੋੜ ਸਰਕਾਰ ਸਮੇਂ 1999 ਵਿੱਚ ਹੈਲਥ ਸਰਵਿਸ ਪ੍ਰੋਞਾਈਡਰ ਅਸਿਸਟੈਂਟ ਦੇ ਕੋਰਸ ਦੀ ਤਜਵੀਜ਼ ਲਿਆਂਦੀ ਗਈ ਸੀ ਪਰ ਬਾਅਦ ਵਿੱਚ ਉਸ ਨੂੰ ਠੰਡੇ ਬਸਤੇ ਚ ਪਾ ਦਿੱਤਾ ਗਿਆ। 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਮਦ ਨੰਬਰ 9 ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਟਰੇਨਿੰਗ ਦੇ ਕੇ ਮਾਨਤਾ ਦੇਣ ਦਾ ਵਿਸਵਾਸ ਵੀ ਦਿਵਾਇਆ ਗਿਆ ਸੀ ਇਹ ਵਾਅਦਾ ਵੀ ਵਫਾ ਨਾ ਹੋ ਸਕਿਆ। ਕੇਂਦਰ ਸਰਕਾਰ ਵੱਲੋਂ ਨਵੇਂ ਲਿਆਂਦੇ ਕਾਨੂੰਨ ਨੈਸਨਲ ਮੈਡੀਕਲ ਕਮਿਸ਼ਨ 2019 ਜਿਸ ਵਿੱਚ ਭਾਰਤ ਦੇ ਤਕਰੀਬਨ 60 ਲੱਖ ਅਣਰਜਿਸਟਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕਾਨੂੰਨੀ ਮਾਨਤਾ ਦੇਣ ਲਈ ਕੋਈ ਮਦ ਹੀ ਦਰਜ਼ ਨਹੀ ਕੀਤੀ ਗਈ। ਜਿਸ ਦੇ ਖਿਲਾਫ਼ ਜਥੇਬੰਦੀ ਹੋਰ ਸੂਬਿਆਂ ਦੀਆਂ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਜਥੇਬੰਦੀਆਂ ਨਾਲ ਮਿਲਕੇ ਇੰਡੀਅਨ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦੇ ਝੰਡੇ ਹੇਠ ਦਿੱਲੀ ਦੇ ਜੰਤਰ ਮੰਤਰ ਚੌਕ ਵਿੱਚ ਪਿਛਲੇ ਛੇ ਸਾਲਾਂ ਤੋ ਸੰਘਰਸ਼ ਕਰ ਰਹੀ ਹੈ। ਪੂਰੇ ਭਾਰਤ ਵਿੱਚ ਸਰਕਾਰੀ ਸਿਹਤ ਸੇਵਾਵਾਂ ਦੀ ਬੇਹੱਦ ਘਾਟ ਹੈ ਭਾਰਤ ਦੇ 80% ਲੋਕ ਸ਼ਹਿਰੀ ਗਰੀਬ ਬਸਤੀਆਂ , ਪਿੰਡਾਂ ਅਤੇ ਨੀਮ ਪਹਾੜੀ ਖੇਤਰਾਂ ਅਤੇ ਜੰਗਲੀ ਇਲਾਕਿਆਂ ਵਿੱਚ ਰਹਿੰਦੇ ਹਨ। ਉਹਨਾਂ ਲੋਕਾਂ ਲਈ ਨੈਸ਼ਨਲ ਮੈਡੀਕਲ ਕਮਿਸ਼ਨ ਐਕਟ ਦੇ ਵਿੱਚ ਸਿਹਤ ਸੇਵਾਵਾਂ ਦੀ ਕੋਈ ਤਜਵੀਜ਼ ਨਹੀਂ ਹੈ। ਸਾਡੀ ਕੇਂਦਰ ਸਰਕਾਰ ਪਾਸੋਂ ਲਗਾਤਾਰ ਇਹ ਮੰਗ ਰਹੀ ਹੈ ਕਿ ਇਸ ਨੈਸ਼ਨਲ ਮੈਡੀਕਲ ਕਮਿਸ਼ਨ 2019 ਕਾਨੂੰਨ ਵਿੱਚ ਤਜਰਬੇਕਾਰ ਅਣਰਜਿਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕਾਨੂੰਨੀ ਮਾਨਤਾ ਦੇਣ ਦੀ ਮਦ ਦਰਜ ਕਰਕੇ ਪਾਰਟ ਟਾਈਮ ਟਰੇਨਿੰਗ ਦੇ ਕੇ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਦੀ ਮਾਨਤਾ ਦਿੱਤੀ ਜਾਵੇ। ਸਵਾਲਾਂ ਦੇ ਜਵਾਬ ਵਿੱਚ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਪਿਛਲੇ ਸਮੇਂ ਵਿੱਚ ਗਠਜੋੜ ਸਰਕਾਰ ਵੱਲੋਂ ਜੋ ਕਮੀਆਂ ਰਹਿ ਗਈਆਂ ਹੁਣ ਕੇਂਦਰ ਵਿੱਚ ਭਾਜਪਾ ਦੀ ਨਿਰੋਲ ਸਰਕਾਰ ਹੈ। ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਾਮਲਾ ਪੰਜਾਬ ਦਾ ਹੀ ਨਹੀਂ। ਸਗੋਂ ਪੂਰੇ ਭਾਰਤ ਦੇ ਤਜਰਬੇਕਾਰ ਅਣਰਜਿਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਾਮਲਾ ਹੈ। ਇਸ ਲਈ ਮੈਂ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਸਮੱਸਿਆ ਨੂੰ ਬੜੀ ਬਰੀਕੀ ਨਾਲ ਸਮਝਦਾ ਹਾਂ ਇਸ ਲਈ ਪਾਰਟੀ ਦਾ ਸੀਨੀਅਰ ਆਗੂ ਹੋਣ ਨਾਤੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਕੁਮਾਰ ਮੋਦੀ ਅਤੇ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਢਾ ਨੂੰ ਮਿਲਕੇ ਤੁਹਾਡੀ ਕਾਨੂੰਨੀ ਮਾਨਤਾ ਦੀ ਮੰਗ ਹੱਲ ਕਰਵਾਵਾਂਗਾ ਅਤੇ ਕਿਸੇ ਵੀ ਮੈਡੀਕਲ ਪ੍ਰੈਕਟੀਸ਼ਨਰ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ । ਜਿਲਾ ਪ੍ਰਧਾਨ ਡਾਕਟਰ ਜੱਗਾ ਸਿੰਘ ਮੌੜ , ਰਣਜੀਤ ਸਿੰਘ ਕਾਹਨੇ ਕੇ ਬਲਾਕ ਆਗੂ ਡਾ ਮੋਹਨ ਲਾਲ ਬਰਨਾਲਾ ਚੇਅਰਮੈਨ ਡਾ ਜਸਵੀਰ ਸਿੰਘ ਡਾ. ਬਲਵਿੰਦਰ ਸਿੰਘ ਸੁਖਦੇਵ ਸਿੰਘ ਡਾ. ਬਾਰੂ ਖਾਨ ਆਦਿ ਵੱਡੀ ਗਿਣਤੀ ਵਿੱਚ ਆਗੂ ਵੀ ਸ਼ਾਮਲ ਸਨ।