06 ਅਗਸਤ (ਭੁਪਿੰਦਰ ਸਿੰਘ ਤੱਗੜ) ਬਠਿੰਡਾ: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਵਲੋਂ ਜੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨਾਂ ਨਾਲ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਕੀਤੀ ਗਈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਵਲੋਂ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਖੇਡਾਂ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣ।ਤਾਂ ਜ਼ੋ ਯੋਗ ਖਿਡਾਰੀ ਅੱਗੇ ਆਉਣ।ਮੀਟਿੰਗ ਵਿੱਚ ਵੱਖ ਵੱਖ ਜੋਨਾ ਵਿੱਚ ਚੱਲ
ਰਹੀਆਂ ਗਰਮ ਰੁੱਤ ਰੁੱਤ ਸਕੂਲੀ ਖੇਡਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਨੇ ਦੱਸਿਆ ਕਿ 12 ਅਗਸਤ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸਿੱਧਾ ਜ਼ਿਲ੍ਹਾ ਸਕੂਲ ਖੇਡਾਂ ਰੋਲਰ ਹਾਕੀ, ਬੀਚ ਵਾਲੀਬਾਲ, ਰਗਬੀ,ਸੁਕੈਅਸ, ਕੁਰੈਸ਼, ਮਾਡਰਨ ਪਟੈਥਲਨ, ਸਾਫਟ ਟੈਨਿਸ, ਸਪੈਕਟਰਾਂ, ਬੇਸਬਾਲ, ਸਾਈਕਲਿੰਗ ਲਈ ਟਰਾਇਲ ਲਏ ਜਾਣਗੇ ਇਹਨਾਂ ਲਈ ਮੁੱਖ ਅਧਿਆਪਕ ਗੁਰਪ੍ਰੀਤ ਕੌਰ ਅਤੇ ਮੁੱਖ ਅਧਿਆਪਕ ਰਮਨਦੀਪ ਕੌਰ ਕਨਵੀਨਰ ਲਗਾਏ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਦਿਲਪ੍ਰੀਤ ਸਿੰਘ ਸੰਧੂ, ਪ੍ਰਿੰਸੀਪਲ ਅਮਨਪ੍ਰੀਤ ਸਿੰਘ, ਪ੍ਰਿੰਸੀਪਲ ਨਿਸ਼ਾ,ਪ੍ਰਿੰਸੀਪਲਕੁਲਵਿੰਦਰ ਸਿੰਘ,ਪ੍ਰਿੰਸੀਪਲ ਨਵਤੇਜ ਕੌਰ, ਪ੍ਰਿੰਸੀਪਲ ਜੋਗਿੰਦਰ ਸਿੰਘ, ਪ੍ਰਿੰਸੀਪਲ ਆਸ਼ੂ ਸਿੰਘ, ਪ੍ਰਿੰਸੀਪਲ ਪ੍ਰਦੀਪ ਕੁਮਾਰ , ਪ੍ਰਿੰਸੀਪਲ ਗੀਤਾਂ ਅਰੋੜਾ, ਪ੍ਰਿੰਸੀਪਲ ਵਰਿੰਦਰ ਪਾਲ ਸਿੰਘ ਅਤੇ ਲੈਕਚਰਾਰ ਮਨਦੀਪ ਕੌਰ ਹਾਜ਼ਰ ਸਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਵਲੋਂ ਸਕੂਲੀ ਗਰਮ ਰੁੱਤ ਖੇਡਾਂ ਸੰਬੰਧੀ ਕੀਤੀ ਅਹਿਮ ਮੀਟਿੰਗ
Highlights
- #bathindanews
Leave a comment