- ਜ਼ਿਲ੍ਹਾ ਬਠਿੰਡਾ ਦੀ ਤੀਜੀ ਕਿਤਾਬ ‘ਨਵੀਆਂ ਕਲਮਾਂ ਨਵੀਂ ਉਡਾਣ’ ਦਾ ਲੋਕ ਅਰਪਣ ਸਮਾਗਮ ਅੱਜ 30 ਜਨਵਰੀ ਨੂੰ ਹੋਵੇਗਾ
ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦੀ ਰਹਿਨੁਮਾਈ ਹੇਠ ਹੋਵੇਗਾ ਪ੍ਰੋਗਰਾਮ
ਭਗਤਾ ਭਾਈ, 29 ਜਨਵਰੀ (ਪੱਤਰ ਪ੍ਰੇਰਕ)-ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਬੱਚਿਆਂ ਵਿੱਚ ਸਾਹਿਤਕ ਕਲਾਵਾਂ ਪੈਦਾ ਕਰਨ ਲਈ ਸ਼ੁਰੂ ਕੀਤੇ ਪ੍ਰੋਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਅਧੀਨ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਚੱਲ ਰਹੇ ਪੁਸਤਕ ਲੋਕ ਅਰਪਣ ਸਮਾਗਮ ਦੀ ਲੜੀ ਤਹਿਤ ਬਠਿੰਡਾ ਜਿਲੇ ਦੀ ਕਿਤਾਬ ਨਵੀਆਂ ਕਲਮਾਂ ਨਵੀਂ ਉਡਾਨ ਦਾ ਲੋਕ ਅਰਪਣ ਸਮਾਗਮ ਅੱਜ 30 ਜਨਵਰੀ ਨੂੰ ਸੀਨੀਅਰ ਸੈਕੰਡਰੀ ਸਕੂਲ ਆਕਲੀਆ ਕਲਾਂ ਵਿਖੇ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਸਹਿ ਪ੍ਰੋਜੈਕਟ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਦੱਸਿਆ ਕਿ ਇਹ ਕਿਤਾਬ ਬਠਿੰਡਾ ਜ਼ਿਲ੍ਹੇ ਦੇ ਬਾਲ ਲੇਖਕਾਂ ਦੀ ਤੀਜੀ ਕਿਤਾਬ ਹੈ ਇਸ ਦੇ ਮੁੱਖ ਸੰਪਾਦਕ ਬਲਰਾਜ ਸਿੰਘ ਸਰਾਂ ਜਿਲਾ ਪ੍ਰਧਾਨ ਬਠਿੰਡਾ ਹਨ। ਉਹਨਾਂ ਦੱਸਿਆ ਕਿ ਇਸ ਕਿਤਾਬ ਵਿੱਚ 35 ਸਕੂਲਾਂ ਦੇ 87 ਬੱਚਿਆਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਬਠਿੰਡਾ ਸ਼ਿਵਪਾਲ ਗੋਇਲ ਹੋਣਗੇ। ਪ੍ਰਧਾਨਗੀ ਪ੍ਰਿੰਸੀਪਲ ਹਰਕੰਵਰਪ੍ਰੀਤ ਕੌਰ ਕਰਨਗੇ। ਲੋਕ ਅਰਪਣ ਸਮਾਗਮ ਵਿੱਚ ਸਮਾਗਮ ਵਿੱਚ ਸਿਕੰਦਰ ਸਿੰਘ ਬਰਾੜ ਉਪ ਜਿਲ੍ਹਾ ਸਿੱਖਿਆ ਅਫਸਰ ਬਠਿੰਡਾ, ਮਹਿੰਦਰ ਪਾਲ ਸਿੰਘ ਉੱਪ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਬਠਿੰਡਾ, ਉਂਕਾਰ ਸਿੰਘ ਤੇਜੇ ਪ੍ਰੋਜੈਕਟ ਇੰਚਾਰਜ ਨਵੀਆਂ ਕਲਮਾਂ ਨਵੀਂ ਉਡਾਣ, ਗੁਰਵਿੰਦਰ ਸਿੰਘ ਕਾਂਗੜ ਸੀਨੀਅਰ ਸਹਿ ਪ੍ਰੋਜੈਕਟ ਇੰਚਾਰਜ, ਗੁਰਵਿੰਦਰ ਸਿੰਘ ਸਿੱਧੂ ਜਨਰਲ ਸਕੱਤਰ, ਬਲਜੀਤ ਸ਼ਰਮਾ ਖਜਾਨਚੀ, ਭੀਮ ਸਿੰਘ ਸਟੇਟ ਟ੍ਰੇਨਿੰਗ ਕੋਆਰਡੀਨੇਟਰ, ਰਾਜਿੰਦਰ ਸਿੰਘ ਮਰਾਹੜ ਜ਼ਿਲ੍ਹਾ ਮੀਡਿਆ ਕੋਆਰਡੀਨੇਟਰ, ਦਮਨਜੀਤ ਕੌਰ ਕੋਰ ਕਮੇਟੀ ਮੈਂਬਰ, ਕਾਲਾ ਸਿੰਘ ਫੌਜੀ ਸਰਪੰਚ ਆਕਲੀਆ ਕਲਾਂ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਣਗੇ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਵੇਗੀ। ਬਠਿੰਡਾ ਜ਼ਿਲ੍ਹੇ ਦੀ ਸੰਪਾਦਕੀ ਟੀਮ ਦੇ ਮੈਂਬਰਾਂ ਗੁਰਵਿੰਦਰ ਸਿੰਘ ਕਾਂਗੜ, ਜਿਲ੍ਹਾ ਪ੍ਰਧਾਨ ਬਲਰਾਜ ਸਿੰਘ ਸਰਾਂ, ਦਮਨਜੀਤ ਕੌਰ, ਜਸਵਿੰਦਰ ਸਿੰਘ ਜਲਾਲ, ਨਿਸ਼ਾ ਰਾਣੀ, ਰਣਜੀਤ ਕੌਰ, ਸੁਖਪਾਲ ਸਿੰਘ ਸਿੱਧੂ, ਲੈਕ. ਮਨਕਰਨ ਕੌਰ, ਸਿਮਰਪਾਲ ਕੌਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਸਮਾਗਮ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਲੋਕ ਅਰਪਨ ਸਮਾਗਮ ਨੂੰ ਪ੍ਰਭਾਵਸ਼ਾਲੀ ਰੂਪ ਦਿੱਤਾ ਜਾ ਰਿਹਾ ਹੈ।
ਕੈਪਸ਼ਨ: ਸਮਾਗਮ ਦੇ ਪ੍ਰਬੰਧਕ।