31 ਜੁਲਾਈ (ਗਗਨਦੀਪ ਸਿੰਘ) ਬਰਨਾਲਾ: ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਦੇ ਜ਼ਿਲ੍ਹਾ ਕਮਾਂਡਰ ਪਹਗ ਸੰਗਰੂਰ-ਕਮ-ਅਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਸ. ਜਰਨੈਲ ਸਿੰਘ ਮਾਨ ਵਿਭਾਗ ਵਿੱਚ ਵੱਖ ਵੱਖ ਅਹੁਦਿਆਂ ‘ਤੇ 35 ਸਾਲ ਦੀਆਂ ਨਿਰੰਤਰ ਸੇਵਾਵਾਂ ਪ੍ਰਦਾਨ ਕਰਦੇ ਹੋਏ ਸੇਵਾਮੁਕਤ ਹੋਏ ਹਨ। ਉਹਨਾਂ ਵੱਲੋਂ ਦੋਵੇਂ ਵਿਭਾਗਾਂ ਨੂੰ ਬੂਸਟ ਕਰਨ ਲਈ ਜ਼ਿਲ੍ਹਾ ਬਰਨਾਲਾ ਦੀ ਸਿਵਲ ਡਿਫੈਂਸ ਟੀਮ ਵੱਲੋਂ ਨਿੱਘਾ ਸਵਾਗਤ ਕਰਦੇ ਹੋਏ ਸਨਮਾਨ ਚਿੰਨ ਦੇਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਦੋਂਕਿ ਜ਼ਿਲ੍ਹਾ ਕਮਾਂਡਰ ਪਹਗ ਸੰਗਰੂਰ ਸ. ਜਰਨੈਲ ਸਿੰਘ ਮਾਨ ਨੇ ਪੰਜਾਬ ਹੋਮ ਗਾਰਡ ਵਿਭਾਗ ਦੇ 10 ਮੁਲਾਜਮਾਂ ਨੂੰ ਵਿਭਾਗ ਵਿੱਚ ਵਧੀਆ ਨਿਭਾਉਣ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਮਹਿਲਾ ਜਵਾਨ ਸ਼੍ਰੀਮਤੀ ਕਾਜਲ ਨੂੰ ਤਰੱਕੀ ਦਾ ਬੈਜ ਲਾਇਆ। ਇਸ ਮੌਕੇ ਹਰੀ ਸਿੰਘ ਕਮਾਂਡੈਂਟ ਬਠਿੰਡਾ ਅਤੇ ਸਤਵੰਤ ਸਿੰਘ ਕਮਾਂਡੈਂਟ ਫਰੀਦਕੋਟ, ਸੀਆਈਏ ਸਟਾਫ ਬਰਨਾਲਾ ਦੇ ਇੰਚਾਰਜ, ਇੰਜ. ਦਵਿੰਦਰ ਸਿੰਘ ਮਾਨ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਸਿਵਲ ਡਿਫੈਂਸ ਬਰਨਾਲਾ ਦੇ ਕਮਾਂਡੈਂਟ ਸ. ਜਰਨੈਲ ਸਿੰਘ ਮਾਨ ਨੇ ਆਪਣੇ ਕਾਰਜਕਾਲ ਦੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਸੇਵਾ ਮੁਕਤੀ ਮਗਰੋਂ ਵੀ ਭਵਿੱਖ ਵਿੱਚ ਸਮੇਂ—ਸਮੇਂ ਤੇ ਦੋਵੇਂ ਵਿਭਾਗਾਂ ਨੂੰ ਫਰੀ ਸੇਵਾਵਾਂ ਦੇਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਨੌਕਰੀ ਚਾਹੇ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ, ਸਿਰਫ ਘਰ ਨੂੰ ਚਲਾਉਣ ਲਈ ਨਹੀਂ ਬਲਕਿ ਹਰ ਵਿਅਕਤੀ ਨੂੰ ਆਪਣੀਆਂ ਸੇਵਾਵਾਂ ਮਾਨਵਤਾ ਲਈ, ਪ੍ਰਕਿ੍ਰਤੀ ਲਈ ਅਤੇ ਬੇਜੁਬਾਨ ਪੰਛੀਆਂ ਅਤੇ ਬੇਸਹਾਰਾ ਪਸ਼ੂਆਂ ਦੀ ਸੇਵਾ ਲਈ ਵੀ ਜਰੂਰ ਦੇਣੀਆਂ ਚਾਹੀਦੀਆਂ ਹਨ। ਇਸ ਮੌਕੇ ਉਹਨਾਂ ਦੀ ਨੁਮਾਇੰਦਗੀ ਵਿੱਚ ਸਮੂਹ ਹਾਜਰੀਨ ਨੇ ਦੇਸ਼ ਦੀ ਸੇਵਾ ਕਰਨ ਲਈ ਸਹੁੰ ਚੁੱਕੀ।
ਜ਼ਿਲ੍ਹਾ ਕਮਾਂਡਰ ਪਹਗ ਸੰਗਰੂਰ-ਕਮ-ਅਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਸ. ਜਰਨੈਲ ਸਿੰਘ ਮਾਨ ਦੇ ਬਰਨਾਲਾ ਪੁੱਜਣ ਤੇ ਉਹਨਾਂ ਨੂੰ ਪੰਜਾਬ ਹੋਮ ਗਾਰਡਜ ਦੇ ਜਵਾਨਾਂ ਵੱਲੋਂ ਗਾਰਡ ਆਫ ਆਨਰ ਨਾਲ ਸਲੂਟ ਕੀਤਾ ਗਿਆ। ਇਸਦੇ ਨਾਲ ਹੀ ਕਮਾਂਡੈਂਟ ਸ. ਮਾਨ ਅਤੇ ਸਿਵਲ ਡਿਫੈਂਸ ਟੀਮ ਵੱਲੋਂ ਸੰਸਾਰ ਵਿੱਚ ਸ਼ਾਂਤੀ ਦਾ ਸੁਨੇਹਾ ਘੱਲਣ ਲਈ ਸ਼ਾਂਤੀ ਦੇ ਪ੍ਰਤੀਕ 11 ਚਿੱਟੇ ਕਬੂਤਰ ਅਜਾਦ ਕਰਦੇ ਹੋਏ ਅਕਾਸ਼ ਵਿੱਚ ਛੱਡੇ ਗਏ। ਇਸ ਮੌਕੇ ਸੀਡੀਆਈ ਕੁਲਦੀਪ ਸਿੰਘ, ਕਾਰਜਕਾਰੀ ਸੀਡੀਆਈ ਕੁਲਵੀਰ ਸ਼ਰਮਾਂ, ਸ਼੍ਰੀ ਮਹਿੰਦਰ ਕਪਿਲ ( ਚੀਫ ਵਾਰਡਨ), ਪੋਸਟ ਵਾਰਡਨ- ਸੰਜੀਵ ਕੁਮਾਰ, ਪੋਸਟ ਵਾਰਡਨ- ਚਰਨਜੀਤ ਮਿੱਤਲ, ਪੋਸਟ ਵਾਰਡਨ- ਅਖਿਲੇਸ ਬਾਂਸਲ, ਪੋਸਟ ਵਾਰਡਨ- ਅਸ਼ੋਕ ਕੁਮਾਰ, ਪੋਸਟ ਵਾਰਡਨ- ਕਿਸ਼ੋਰ ਕੁਮਾਰ, ਸੈਕਟਰ ਵਾਰਡਨ-ਪ੍ਰਮੋਦ ਕੁਮਾਰ ਤੋਂ ਇਲਾਵਾ ਉਕਤ ਵਿਭਾਗਾਂ ਦੇ ਜਵਾਨਾਂ ਅਤੇ ਪਰਨਕਾਲੀ ਸਟਾਫ ਵੱਲੋਂ ਸ. ਮਾਨ ਨੂੰ ਯਾਦਗਾਰੀ ਚਿੰਨ ਦੇਕੇ ਸਨਮਾਨਤ ਕੀਤਾ।