ਭੀਖੀ, 10 ਮਈ
ਨੇੜਲੇ ਪਿੰਡ ਹੀਰੋਂ ਕਲਾਂ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਬਠਿੰਡਾ ਲੋਕ ਸਭਾ ਹਲਕਾ ਤੋਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਉਮੀਦਵਾਰ ਭਗਵੰਤ ਸਿੰਘ ਸਮਾਓਂ ਸੰਬੋਧਨ ਕਰਦਿਆਂ ਕਿਹਾ ਕਿ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਵਾਉਣ ਅਤੇ ਜ਼ਮੀਨ ਹੱਦਬੰਦੀ ਤੋਂ ਵਾਧੂ ਜ਼ਮੀਨਾਂ ਬੇ-ਜ਼ਮੀਨੇ ਮਜ਼ਦੂਰਾਂ ਵਿੱਚ ਵੰਡਾਉਣ ਲਈ ਮੈਨੂੰ ਵੋਟ ਦਿਉ, ਅਜ਼ਾਦੀ ਤੋਂ ਵਰਤਮਾਨ ਸਮੇਂ ਵਿੱਚ ਵੀ ਲੋਕ ਸਿੱਖਿਆ, ਸਿਹਤ ਸਹੂਲਤਾਂ ਤੋਂ ਵੀ ਵਾਂਝੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਝੂਠੇ ਵਾਅਦਿਆਂ ਵਿੱਚ ਲਾ ਕੇ ਵੋਟਾਂ ਲੈ ਕੇ ਅਕਾਲੀ, ਕਾਂਗਰਸ,ਆਪ ਅਤੇ ਭਾਜਪਾ ਦੇ ਲੀਡਰ ਨੇ ਆਪਣੇ ਸਿਰਫ਼ ਆਪਣੇ ਪਰਿਵਾਰਾਂ ਦਾ ਹੀ ਵਿਕਾਸ ਕੀਤਾ ਹੈ। ਬਠਿੰਡਾ ਹਲਕੇ ਤੋਂ ਆਪ, ਅਕਾਲੀ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰ ਚੋਣ ਲੜ ਰਹੇ ਹਨ ਉਹ ਕਰੋੜਪਤੀ ਅਤੇ ਉਹਨਾਂ ਨੂੰ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਬਾਰੇ ਕੁੱਝ ਵੀ ਗਿਆਨ ਨਹੀਂ ਇਹ ਰਿਵਾਇਤੀ ਪਾਰਟੀਆਂ ਚੋਣਾਂ ਦੌਰਾਨ ਸਿਰਫ਼ ਹਵਾਈ ਗੱਲਾਂ ਕਰਕੇ ਲੋਕਾਂ ਮੂਰਖ ਬਣਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜ ਸਾਲ ਕੁਰਸੀ ਉਪਰ ਬੈਠਣ ਵਾਲੇ ਲੀਡਰ ਅਮੀਰ ਹੋ ਰਹੇ ਨੇ ਮਜ਼ਦੂਰ,ਕਿਸਾਨ ਅਤੇ ਛੋਟੇ ਦੁਕਾਨਦਾਰ ਕਰਜ਼ਦਾਰ ਹੋ ਰਹੇ ਹਨ। ਮੌਕਾਪ੍ਰਸਤ ਲੀਡਰਾਂ ਦੇ ਕਾਰਨ ਹੀ ਲੋਕ ਬਿਮਾਰੀਆਂ ਨਾਲ ਇਲਾਜ ਤੋਂ ਬਿਨਾਂ ਮਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਹਰ ਵੋਟਰ ਹਰ ਇਕ ਲਈ ਮੁਫ਼ਤ ਸਿੱਖਿਆ, ਇਲਾਜ ਤੇ ਰੁਜ਼ਗਾਰ ਗਰੰਟੀ ਕਾਨੂੰਨ ਲਾਗੂ ਅਤੇ ਔਰਤਾਂ, ਮਜ਼ਦੂਰਾਂ, ਕਿਸਾਨਾ ਛੋਟੇ ਦੁਕਾਨਦਾਰਾਂ ਦੇ ਕਰਜ਼ਾ ਮਾਫ਼ ਕਰਵਾਉਣ ਲਈ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੀ ਅਵਾਜ਼ ਪਾਰਲੀਮੈਂਟ ਵਿੱਚ ਭੇਜਣ ਲਈ ਸਮਾਓਂ ਨੇ ਲੋਕਾਂ ਦਾ ਸਾਥ ਮੰਗਿਆ । ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਬੋਹਾ,ਗੁਲਾਬ ਸਿੰਘ ਖੀਵਾ, ਸ਼ਿੰਦਾ ਸਿੰਘ ਹੀਰੋਂ, ਗਾਡਰ ਸਿੰਘ ਹੀਰੋਂ ਵੀ ਸ਼ਾਮਿਲ ਸਨ।