ਗੁਰਿੰਦਰ ਔਲਖ
ਭੀਖੀ, 7 ਅਕਤੂਬਰ
ਨਵਯੁਗ ਸਾਹਿਤ ਕਲਾ ਮੰਚ ਵੱਲੋਂ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਵਿਖੇ ਜ਼ਖ਼ਮ-ਦਰ-ਜ਼ਖ਼ਮ ਫ਼ੌਜੀ ਜੀਵਨ ਨਾਲ ਸਬੰਧਤ ਭੁਪਿੰਦਰ ਫ਼ੌਜੀ ਦੀਆਂ ਚੋਣਵੀਆਂ ਕਹਾਣੀਆਂ ਦੀ ਸੰਪਾਦਕ ਕਰਨ ਭੀਖੀ ਵੱਲੋਂ ਸੰਪਾਦਿਤ ਕੀਤੀ ਪੁਸਤਕ ਨੂੰ ਲੋਕ ਅਰਪਣ ਗਿਆ।
ਇਸ ਮੌਕੇ ਮੰਚ ਸਕੱਤਰ ਅਮਰੀਕ ਭੀਖੀ ਨੇ ਕਿਹਾ ਕਿ ਪੁਸਤਕ ਵਿਚਲੀਆਂ ਕਹਾਣੀਆਂ ਨੂੰ ਭੁਪਿੰਦਰ ਫ਼ੌਜੀ ਨੇ ਆਪਣੇ ਪਿੰਡੇ ਹੰਢਾਇਆ ਹੈ, ਕੁਝ ਦੀ ਰਚਨਾ ਇਤਿਹਾਸਕ ਪਿਛੋਕੜ ਤੋਂ ਕੀਤੀ ਹੈ, ਫ਼ੌਜ ਵਿੱਚ ਕੁਝ ਅਫ਼ਸਰਸ਼ਾਹੀ ਵੱਲੋਂ ਹੇਠਲੇ ਪੱਧਰ ਦੇ ਕਰਮਚਾਰੀਆਂ ਨਾਲ ਹੁੰਦੀਆਂ ਵਧੀਕੀਆਂ ਨੂੰ ਉਜਾਗਰ ਕੀਤਾ ਗਿਆ ਹੈ।
ਗੁਰਨਾਮ ਭੀਖੀ ਨੇ ਦੱਸਿਆ ਕਿ ਭੁਪਿੰਦਰ ਫ਼ੌਜੀ ਦੀਆਂ ਕਹਾਣੀਆਂ ਸੱਚ ਦੇ ਨੇੜੇ ਹਨ, ਇਹ ਕਹਾਣੀਆਂ ਭੁਗੋਲਿਕ, ਇਤਿਹਾਸਕ ਤੱਥਾਂ ਦੀ ਤਰਜ਼ਮਾਨੀ ਕਰਦੀਆਂ ਹਨ, ਉਹਨਾਂ ਕਿਹਾ ਸੰਪਾਦਕ ਕਰਨ ਭੀਖੀ ਨੇ ਇਹ ਵਡਮੁੱਲਾ ਕਾਰਜ ਕੀਤਾ ਹੈ, ਉਹਨਾਂ ਲੇਖਕ ਤੇ ਸੰਪਾਦਕ ਨੂੰ ਵਧਾਈ ਦਿੱਤੀ।
ਕਾਮਰੇਡ ਧਰਮਪਾਲ ਨੀਟਾ ਨੇ ਕਿਹਾ ਸਾਨੂੰ ਮਾਣ ਹੈ ਕਿ ਸਾਡੇ ਮੰਚ ਦੇ ਅਹੁਦੇਦਾਰਾਂ ਨੇ ਇਸ ਪੁਸਤਕ ਨੂੰ ਪਾਠਕਾਂ ਤੱਕ ਪੁੱਜਦਾ ਕਰਨ ਦਾ ਤਹੱਈਆ ਕੀਤਾ ਹੈ, ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਅਜਿਹੇ ਉਪਰਾਲੇ ਹੁੰਦੇ ਰਹਿਣਗੇ।
ਸੰਪਾਦਕ ਕਰਨ ਭੀਖੀ ਨੇ ਪਾਠਕਾਂ ਨੂੰ ਆਪਣੀ ਪੁਸਤਕ ਨੂੰ ਭਰਵਾਂ ਹੁੰਗਾਰਾ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਕਹਾਣੀਕਾਰ ਭੁਪਿੰਦਰ ਫ਼ੌਜੀ, ਡੀ.ਪੀ. ਜਿੰਦਲ, ਭਰਪੂਰ ਸਿੰਘ ਮੰਨਣ, ਜਸਪਾਲ ਅਤਲਾ, ਸੁਰੇਸ਼ ਸਿੰਗਲਾ, ਮਾ. ਬੂਟਾ ਸਿੰਘ, ਧਰਮਵੀਰ ਸ਼ਰਮਾ, ਮਨਜੀਤ ਮੰਨਣ, ਨਵਨੀਤ ਰਿਸ਼ੀ, ਗੁਰਪ੍ਰੀਤ ਕਾਕਾ, ਕੁਲਦੀਪ ਸ਼ਰਮਾ, ਸਾਹਿਬਦੀਪ ਸਿੰਘ ਤੇ ਵਿਸ਼ਵਦੀਪ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਜ਼ਖ਼ਮ ਦਰ ਜ਼ਖ਼ਮ ਕਹਾਣੀ ਸੰਗ੍ਰਹਿ ਲੋਕ ਅਰਪਣ ਕਰਦੇ ਹੋਏ ਮੰਚ ਅਹੁਦੇਦਾਰ।