ਆਈ.ਟੀ.ਬੀ.ਪੀ. ਵੱਲੋਂ ਸਰਕਾਰੀ ਸਕੂਲ ਵਿੱਚ ਸ਼ਹੀਦ ਦਾ ਸਮਾਰਕ ਸਥਾਪਿਤ
ਭੀਖੀ, 13 ਫਰਵਰੀ
ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਭਾਰਤੀ ਤਿੱਬਤ ਸੀਮਾ ਪੁਲੀਸ ਦੇ ਸੰਨ 2020 ਵਿੱਚ ਭੀਖੀ ਦੇ ਸ਼ਹੀਦ ਜਸਵੰਤ ਸਿੰਘ ਦੀ ਬਣਾਈ ਗਈ ਯਾਦਗਾਰ ਤੋਂ ਪਰਦਾ ਹਟਾਉਣ ਦੀ ਰਸਮ ਭਾਰਤੀ ਤਿੱਬਤ ਸੀਮਾ ਪੁਲਿਸ ਦੇ ਸੀ.ਈ.ਓ. ਬ੍ਰਿਜ ਮੋਹਨ ਸਿੰਘ ਨੇ ਕੀਤਾ। ਇਸ ਮੌਕੇ ਉਨ੍ਹਾਂ ਸ਼ਹੀਦ ਨੂੰ ਸ਼ਰਧਾਂਜਲੀ ਵੀ ਭੇਂਟ ਕਰਦਿਆਂ ਕਿਹਾ ਕਿ ਕਰਦਿਆਂ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਉਨ੍ਹਾਂ ਨੂੰ ਜਸਵੰਤ ਸਿੰਘ ਦੀ ਸ਼ਹਾਦਤ ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਉਹ ਜਸਵੰਤ ਸਿੰਘ ਦੇ ਪਰਿਵਾਰ ਨਾਲ ਹਮੇਸਾ ਨਾਲ ਖੜ੍ਹਨਗੇ ਅਤੇ ਉਨ੍ਹਾਂ ਵੱਲੋਂ ਪਰਿਵਾਰ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਮਾਰਕ ਦਾ ਸਕੂਲ ਵਿੱਚ ਉਸਾਰਨ ਦਾ ਮੁੱਖ ਮਕਸਦ ਹੈ ਕਿ ਇਸ ਤੋਂ ਬੱਚੇ ਪ੍ਰੇਰਨਾ ਲੈ ਕੇ ਦੇਸ਼ ਭਗਤੀ ਦੇ ਜਜ਼ਬੇ ਨਾਲ ਫੌਜ਼ ਆਦਿ ਵਿੱਚ ਭਰਤੀ ਹੋ ਕੇ ਆਪਣੇ ਦੇਸ਼ ਮਾਣ ਵਧਾਉਣਗੇ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਵੱਲੋਂ ਸ਼ਹੀਦਾਂ ਦੀਆਂ ਯਾਦਗਾਰਾਂ ਉਹਨਾਂ ਪਿੰਡ ਦੇ ਸਕੂਲਾਂ ਵਿੱਚ ਬਣਾਈਆਂ ਜਾਣ ਤਾਂ ਕਿ ਸ਼ਹੀਦਾਂ ਦੇ ਬਲਿਦਾਨ ਨੂੰ ਸਦਾ ਯਾਦ ਰੱਖਿਆ ਜਾ ਸਕੇ ਅਤੇ ਉਨ੍ਹਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਹੋ ਕੇ ਦੇਸ਼ ਦੀ ਏਕਤਾ ਅਤੇ ਆਖੰਡਤਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਸ਼ਹੀਦ ਜਸਵੰਤ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਡਾ. ਪਰਮਜੀਤ ਸਿੰਘ, ਸਕੂਲ ਇੰਚਾਰਜ ਪਰਮਜੀਤ ਸਿੰਘ, ਅਧਿਆਪਕ ਸਤਪ੍ਰਤਾਪ ਸਿੰਘ, ਹਰਵਿੰਦਰ ਸਿੰਘ, ਸੰਦੀਪ ਮਿੱਤਲ ਦੀਪੂ, ਰਾਮ ਸਿੰਘ ਚਹਿਲ, ਮਾ. ਵਰਿੰਦਰ ਸੋਨੀ ਤੋਂ ਇਲਾਵਾ ਕੰਪਨੀ ਦੇ ਜਵਾਨ ਅਤੇ ਹੋਰ ਵੀ ਹਾਜ਼ਰ ਸਨ।