06 ਅਪ੍ਰੈਲ (ਰਾਜਦੀਪ ਜੋਸ਼ੀ) ਸੰਗਤ ਮੰਡੀ: ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਕਾਲਜ ਕਮੇਟੀ ਯੂਨੀਵਰਸਿਟੀ ਕਾਲਜ ਘੁੱਦਾ ਅਤੇ ਸਰਗਰਮ ਵਿਦਿਆਰਥੀਆਂ ਦੀ ਮੀਟਿੰਗ ਕੀਤੀ ਗਈ।ਇਸ ਮੌਕੇ ਵਿਦਿਆਰਥੀ ਆਗੂ ਗੁਰਦਾਤ ਸਿੰਘ ਤੇ ਗੁਰਵਿੰਦਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਮਾਰਚ 1929 ਨੂੰ ਪਬਲਿਕ ਸੇਫਟੀ ਵਿਚ ਨੂੰ ਅਸੈਂਬਲੀ ਵਿੱਚ ਭਾਰਤੀ ਮੈਂਬਰਾਂ ਦੇ ਦੁਬਾਰਾ ਰੱਦ ਕਰ ਦੇ ਬਾਵਜੂਦ ਮਾਰਚ 1929 ਨੂੰ ਦੁਬਾਰਾ ਲਿਆਦਾਂ ਗਿਆ।ਇਹ ਬਿੱਲ ਤੇ ਟਰੇਡ ਡਿਸਪਿਊਟ ਬਿੱਲ ਕਿਰਤੀ ਵਰਗ ਦੇ ਵਿਰੋਧੀ ਸਨ। ਅਜਿਹੇ ਸਮੇਂ ਲੋਕਾਂ ਦੀ ਭੀੜ ਨੂੰ ਤਸਲੀਮ ਕਰਦੇ ਹੋਏ ਭਗਤ ਸਿੰਘ ਨੇ ਸੁਝਾਅ ਦਿੱਤਾ ਕਿ ਅਸੈਂਬਲੀ ਹਾਲ ਵਿਚ ਬੰਬ ਧਮਾਕਾ ਕੀਤਾ ਜਾਵੇ ਅਤੇ ਕ੍ਰਾਤੀਕਾਰੀ ਪਾਰਟੀ ਦੇ ਵਿਚਾਰਾਂ ਨਾਲ ਲੋਕਾਂ ਨੂੰ ਸਿੱਖਿਅਤ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਭਗਤ ਸਿੰਘ ਤੇ ਬੀਕੇ ਦੱਤ ਨੇ ਬੰਬ ਧਮਾਕਾ ਕਰਨ ਦੀ ਡਿਊਟੀ ਸੰਭਾਲੀ ਤੇ 8 ਅਪ੍ਰੈਲ 1929 ਨੂੰ ਬੋਲੇ ਹਾਕਮਾਂ ਨੂੰ ਜਗਾਉਣ ਲਈ ਅਸੈਂਬਲੀ ਹਾਲ ਵਿਚ ਬੰਬ ਸੁੱਟੇ। ਉਨ੍ਹਾਂ ਕਿਹਾ ਅੱਜ ਵੀ ਹਾਲਾਤ ਉਸੇ ਤਰ੍ਹਾਂ ਹਨ ਸਿਰਫ ਹਾਕਮਾਂ ਵੱਲੋਂ ਲੁੱਟਣ ਦਾ ਢੰਗ ਬਦਲਿਆ ਪਰ ਲੋਕ ਮਾਰੂ ਕਾਲੇ ਕਾਨੂੰਨ ਉਸੇ ਤਰ੍ਹਾਂ ਸੰਸਦ ਵਿਚ ਪਾਸ ਕਰਕੇ ਲੋਕਾਂ ਉੱਤੇ ਮੜੇ ਜਾਂਦੇ ਹਨ।ਇਸ ਕਰਕੇ ਉਨ੍ਹਾਂ ਕਿਹਾ ਕਿ 8 ਅਪ੍ਰੈਲ ਅਸੈਂਬਲੀ ਬੰਬ ਕਾਂਡ ਦਿਹਾੜਾ 9 ਅਪ੍ਰੈਲ ਨੂੰ ਕਾਲਜਾਂ ਚ ਮਨਾਉਣ ਸਬੰਧੀ ਵਿਉਂਤਬੰਦੀ ਕੀਤੀ ਗਈ। ਅਸੈਂਬਲੀ ਬੰਬ ਕਾਂਡ ਦਿਹਾੜੇ ਮੌਕੇ ਹੇਠ ਲਿਖੀਆਂ ਮੰਗਾਂ ਕੀਤੀਆਂ ਜਾਣਗੀਆਂ:-
1) ਲੋਕਾਂ ਦੇ ਸੰਘਰਸ਼ ਕਰਨ ਤੇ ਵਿਚਾਰ ਪ੍ਰਗਟਾਵੇ ਦੇ ਜਮਹੂਰੀ ਹੱਕ ਤੇ ਰੋਕਾਂ ਲਾਉਂਦੇ ਅਫਸਪਾ, ਯੂਏਪੀਏ, ਐੱਨ ਐੱਸ ਏ ਤੇ ਧਾਰਾ 295 ਏ ਵਰਗੇ ਕਾਲੇ ਕਾਨੂੰਨ ਰੱਦ ਕੀਤੇ ਜਾਣ।
2) ਪਾਰਲੀਮੈਂਟ ਚ ਰੰਗ ਖਿੰਡਾਉਣ ਦੀ ਕਾਰਵਾਈ ਰਾਹੀਂ ਲੋਕ ਮੁੱਦੇ ਉਠਾਉਣ ਵਾਲੇ ਨੌਜਵਾਨਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ। ਇਸ ਮੌਕੇ ਵਿਦਿਆਰਥੀ ਆਗੂ ਅਕਾਸ਼ਦੀਪ ਸਿੰਘ,ਨਵਜੋਤ ਸਿੰਘ, ਵਿਸ਼ਾਲ ਕੁਮਾਰ,ਜਸਪ੍ਰੀਤ ਕੌਰ ਤੇ ਅਮਨਦੀਪ ਕੌਰ ਸ਼ਾਮਲ ਸਨ।
ਜਮਹੂਰੀ ਹੱਕਾਂ ਨੂੰ ਕੁਚਲਣ ਵਾਲੇ ਕਾਲੇ ਕਾਨੂੰਨਾਂ ਵਿਰੋਧੀ ਦਿਨ ਵਜੋਂ 8 ਅਪ੍ਰੈਲ ਨੂੰ ਵਿਦਿਆਰਥੀਆਂ ਵੱਲੋਂ ਅਸੈਂਬਲੀ ਬੰਬ ਕਾਂਡ ਦਿਹਾੜਾ ਮਨਾਇਆ ਜਾਵੇਗਾ
Leave a comment