ਭੀਖੀ, 25 ਜੁਲਾਈ( ਕਰਨ ਭੀਖੀ/ਸੰਦੀਪ ਤਾਇਲ)
ਨੌਜਵਾਨ ਵਰਗ ਅੰਦਰ ਵਾਤਾਵਰਣ ਸੰਭਾਲ ਸਬੰਧੀ ਜਾਗਰੂਕਤਾ ਪੈਦਾ ਕਰਨ ਦੀ ਮੁਹਿੰਮ ਤਹਿਤ ਨੇੜਲੇ ਪਿੰਡ ਸਮਾਉਂ ਦੇ ਨੌਜਵਾਨ ਗੌਰਾ ਸਿੰਘ ਨੰਬਰਦਾਰ ਨੇ ਆਪਣੇ ਜਨਮ ਦਿਨ ਮੌਕੇ ਜਿੱਥੇ ਸਥਾਨਕ ਪ੍ਰਾਇਮਰੀ ਸਕੂਲ ਦੇ ਵਿਹੜੇ ਵਿੱਚ ਅਤੇ ਵੱਖ ਵੱਖ ਸਾਂਝੀਆਂ ਥਾਵਾਂ ਤੇ ਪੌਦੇ ਲਾ ਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ ਉੱਥੇ ਨੌਜਵਾਨ ਪੀੜ੍ਹੀ ਨੂੰ ਪੌਦੇ ਲਾਕੇ ਉਸ ਨੂੰ ਪਾਲਣ ਦਾ ਅਹਿਦ ਕਰਕੇ ਇੱਕ ਨੌਜਵਾਨ ਵਰਗ ਨੂੰ ਇੱਕ ਚੰਗੀ ਸੇਧ ਦਿੱਤੀ।ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਹਰਜਿੰਦਰ ਸਿੰਘ ਬਿੱਟੂ ਅਤੇ ਪ੍ਰਾਇਮਰੀ ਸਕੂਲ ਦੇ ਮਨਦੀਪ ਕੌਰ ਨੇ ਨੌਜਵਾਨ ਗੌਰਾ ਸਿੰਘ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਬੂਟੇ ਲਾਉਣ ਤੇ ਕਿਹਾ ਕਿ ਜਨਮ ਦਿਨ ਤੇ ਹੋਰ ਫਜੂਲ ਖਰਚੀਆਂ ਦੀ ਬਜਾਏ ਗਰੀਬ ਤੇ ਜਰੂਰਤਮੰਦ ਬੱਚਿਆਂ ਦੀ ਸਹਾਇਤਾ ਅਤੇ ਵਾਤਾਵਰਣ ਸੰਭਾਲ ਲਈ ਅੱਗੇ ਆਉਣ ਦੀ ਲੋੜ ਤੇ ਜੋਰ ਦਿੱਤਾ।ਉਨ੍ਹਾਂ ਕਿਹਾ ਕਿ ਸਭ ਦਾ ਵਾਤਾਵਰਣ ਪ੍ਰਤੀ ਜਾਗਰੂਕ ਹੋਣਾ ਸ਼ੁਭ ਸੰਕੇਤ ਹੈ ਜਿਸ ਨਾਲ ਉਹ ਪੌਦੇ ਲਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਕਰਕੇ ਹੋਰ ਨੌਜਵਾਨ ਵਰਗ ਲਈ ਪ੍ਰੇਰਨਾ ਸ੍ਰੋਤ ਬਣ ਸਕਦੇ ਹਨ।ਇਸ ਮੌਕੇ ਲਾਲੀ ਕੈਨੇਡਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਵੀ ਪੌਦੇ ਲਾਏ।ਇਸ ਮੌਕੇ ਗੌਰਾ ਸਿੰਘ ਨੰਬਰਦਾਰ, ਡਾ. ਜਤਿੰਦਰ ਸਿੰਘ ਚਹਿਲ, ਕਿਸਾਨ ਆਗੂ ਭੋਲਾ ਸਿੰਘ ਸਮਾਉਂ, ਕੌਚ ਦਰਸ਼ਨ ਸਿੰਘ, ਕੁਲਵਿੰਦਰ ਕਿੰਦੀ, ਦਰਸ਼ਨ ਸਿੰਘ ਚਹਿਲ, ਪ੍ਰਭਜੋਤ ਸਿੰਘ, ਬਲਜਿੰਦਰ ਮੈਂਬਰ, ਗੋਲਡੀ, ਮਨੀ, ਰਣਾ ਸਿੰਘ ਤੌਤੀ ਕਾ, ਬੌਬੀ ਸਿੰਘ, ਰਮਨ ਜਿੰਦਲ, ਮਨਦੀਪ ਕੁਮਾਰ, ਹਰਸ਼ਿੰਦਰ ਕੌਰ, ਪੂਜਾ ਰਾਣੀ, ਰੇਨੂੰ ਬਾਲਾ ਤੰਵਰ ਅਤੇ ਬਲਜਿੰਦਰ ਕੌਰ ਵੀ ਹਾਜਰ ਸਨ।