ਮਾਨਸਾ, 16 ਜੁਲਾਈ
ਨਿਰਮਲ ਸਿੰਘ ਦੰਦੀਵਾਲ ਬਰਨ ਅਤੇ ਉਨ੍ਹਾਂ ਦੀ ਧਰਮ ਪਤਨੀ ਪਿਰਤਪਾਲ ਕੌਰ ਨੇ ਆਪਣੇ ਸਪੁੱਤਰ ਜਸਕਰਨ ਸਿੰਘ ਦੰਦੀਵਾਲ ਕੇਨੈਡਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਰਨ ਵਿਖੇ ਕੂਲਰ ਭੇਟ ਕੀਤਾ,ਬੋਹੜ,ਅਮਰੂਦ ਦਾ ਰੁੱਖ ਲਗਾ ਕੇ , ਸਕੂਲ ਦੇ ਸਾਰੇ ਬੱਚਿਆਂ ਅਤੇ ਸਟਾਫ ਨੂੰ ਆਪਣੇ ਮਿਠਾਈ ਵੰਡ ਕੇ ਜਨਮ ਦਿਨ ਮਨਾਇਆ ਗਿਆ।ਇਸ ਮੌਕੇ ਉਨ੍ਹਾਂ ਨੇ ਬੋਲਦਿਆਂ ਕਿਹਾ ਕਿ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ । ਸਰਕਾਰੀ ਪ੍ਰਾਇਮਰੀ ਸਕੂਲ ਬਰਨ ਦੇ ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ, ਜਨਮ ਦਿਨ ਮੁਬਾਰਕ,ਸਨਮਾਨਿਤ ਅਤੇ ਬਹੁਤ ਬਹੁਤ ਧੰਨਵਾਦ ਕੀਤਾ ਗਿਆ ।ਇਸ ਮੌਕੇ ਸਕੂਲ ਮੁਖੀ ਜਗਸੀਰ ਸਿੰਘ ਆਦਮਕੇ, ਹਰਦੀਪ ਸਿੰਘ, ਧਨ ਸਿੰਘ ਖੰਨਾ, ਸੰਦੀਪ ਕੌਰ ਬਰਨ, ਗੁਰਜੀਵਨ ਸਿੰਘ ਬਰਨ,ਮਿਡ ਡੇ ਮੀਲ ਕੁੱਕ ਅਤੇ ਬੱਚੇ ਹਾਜ਼ਰ ਸਨ।