ਪਠਾਨਕੋਟ, 5 ਅਗਸਤ (ਅਮਨਜੀਤ) ਪੰਜਾਬ ਪੁਲਿਸ ਦੇ ਮੁਲਾਜ਼ਮ ਨਵਦੀਪ ਸਿੰਘ ਨੇ ਆਪਣੇ ਜਨਮ ਦਿਨ ‘ਤੇ ਖੂਨਦਾਨ ਕੀਤਾ। ਰਾਮਸ਼ਰਨਮ ਕਲੋਨੀ ਗੁਰਦਾਸਪੁਰ ਦੇ ਰਹਿਣ ਵਾਲੇ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਐਸਐਸਪੀ ਦਫ਼ਤਰ ਪਠਾਨਕੋਟ ਵਿੱਚ ਤਾਇਨਾਤ ਹੈ। ਇਸ ਵਾਰ ਉਹਨਾਂ ਨੇ ਆਪਣਾ ਜਨਮ ਦਿਨ ਖੂਨਦਾਨ ਕਰਕੇ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਅਸੀਂ ਆਪਣੇ ਜਨਮ ਦਿਨ ’ਤੇ ਹਜ਼ਾਰਾਂ ਰੁਪਏ ਖਰਚ ਕਰਦੇ ਹਾਂ। ਪਰ ਨਵਦੀਪ ਸਿੰਘ ਨੇ ਖੂਨਦਾਨ ਕਰਕੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਖੂਨਦਾਨ ਨਾਲ ਲੋੜਵੰਦ ਲੋਕਾਂ ਦੀ ਮਦਦ ਹੁੰਦੀ ਹੈ। ਖੂਨਦਾਨ ਕਰਨ ਨਾਲ ਤਿੰਨ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ।
ਨਵਦੀਪ ਸਿੰਘ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਉਸ ਨੇ ਆਪਣੇ ਜਨਮ ਦਿਨ ਤੇ ਖੂਨਦਾਨ ਕਰਕੇ ਕਿਸੇ ਦੀ ਜਾਨ ਬਚਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਖੂਨਦਾਨ ਕਰਦੇ ਰਹਿਣਗੇ।
ਉਹਨਾਂ ਵਲੋ ਜਨਮ ਦਿਨ ਤੇ ਖ਼ੂਨਦਾਨ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ। ਖੂਨਦਾਨ ਇੱਕ ਅਜਿਹਾ ਨੇਕ ਕਾਰਜ ਹੈ, ਜਿਸ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਜਿਸ ਨਾਲ ਸਾਨੂੰ ਖੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ। ਜੇਕਰ ਤੁਸੀਂ ਵੀ ਖੂਨਦਾਨ ਕਰਨਾ ਚਾਹੁੰਦੇ ਹੋ ਤਾਂ ਕਿਸੇ ਵੀ ਖੂਨਦਾਨ ਕੈਂਪ ਵਿੱਚ ਜਾ ਸਕਦੇ ਹੋ। ਖੂਨਦਾਨ ਕਰਨ ਲਈ ਤੁਹਾਨੂੰ ਕਿਸੇ ਯੋਗਤਾ ਦੀ ਲੋੜ ਨਹੀਂ ਹੈ। ਬੱਸ ਤੰਦਰੁਸਤ ਹੋਣਾ ਜਰੂਰੀ ਹੈ।
ਜਨਮਦਿਨ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋਂ ਕੀਤਾ ਖੂਨ ਦਾਨ
Leave a comment