ਬਠਿੰਡਾ ਦਿਹਾਤੀ ਦੇ ਪਿੰਡ ਸੰਗਤ ਕਲਾ ਵਿੱਚ ਕੀਤੀਆ ਨੁਕੜ ਮੀਟਿੰਗਾਂ
6 ਮਈ (ਰਾਜਦੀਪ ਜੋਸ਼ੀ) ਬਠਿੰਡਾ: ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਲੋਕ ਸਭਾ ਬਠਿੰਡਾ ਤੋਂ ਆਪ ਦੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁਡੀਆਂ ਦੇ ਹੱਕ ਵਿੱਚ ਚੋਣ ਮੁਹਿੰਮ ਨੂੰ ਭਖਾ ਦਿੱਤਾ ਹੈ। ਉਹਨਾਂ ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਸੰਗਤ ਕਲਾ ਵਿੱਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਜਤਿੰਦਰ ਭੱਲਾ ਨੇ ਬਠਿੰਡਾ ਦਿਹਾਤੀ ਹਲਕੇ ਪਿੰਡ ਸੰਗਤ ਕਲਾ ਅੰਦਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਲਈ ਬਚਨ ਵੱਧ ਹੈ। ਪਰ ਕਈ ਵਾਰ ਕੰਮਾਂ ਕਾਰਾਂ ਵਿੱਚ ਦੇਰੀ ਜਰੂਰ ਹੋ ਸਕਦੀ ਹੈ। ਉਹਨਾਂ ਕਿਹਾ ਕਿ ਬਠਿੰਡਾ ਦਿਹਾਤੀ ਹਲਕੇ ਦੇ ਟੇਲਾਂ ਤੇ ਪੈਂਦੇ ਪਿੰਡਾਂ ਅੰਦਰ ਨਹਿਰੀ ਪਾਣੀ ਪਚਾਉਣ ਲਈ ਪੰਜਾਬ ਸਰਕਾਰ ਵੱਲੋਂ ਪਾਈਪਾਂ ਪਾਉਣ ਦਾ ਕੰਮ ਕੀਤਾ ਗਿਆ । ਭੱਲਾ ਨੇ ਕਿਹਾ ਕਿ ਭਾਵੇਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਪਾਰਲੀਮੈਂਟ ਵਿੱਚ ਮੁੱਦੇ ਉਠਾਉਣ ਤੋਂ ਇਲਾਵਾ ਕੇਂਦਰੀ ਸਕੀਮਾਂ ਹਲਕੇ ਵਿੱਚ ਲਿਆਉਣ ਲਈ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਜਿਤਾਉਣਾ ਬਹੁਤ ਜਰੂਰੀ ਹੈ। ਇਸ ਲਈ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁਡੀਆਂ ਇਹ ਸੇਵਾ ਬਾਖੂਬੀ ਨਿਭਾ ਸਕਦੇ ਹਨ, ਜਿਸ ਕਰਕੇ ਉਹਨਾਂ ਦਾ ਪਾਰਲੀਮੈਂਟ ਵਿੱਚ ਜਾਣਾ ਜਰੂਰੀ ਬਣ ਜਾਂਦਾ ਹੈ। ਉਹਨਾਂ ਕਿਹਾ ਕਿ ਖੁੱਡੀਆਂ ਪਰਿਵਾਰ ਬਾਰੇ ਪੰਜਾਬ ਦਾ ਹਰ ਵਿਅਕਤੀ ਭਲੀ ਭਾਂਤ ਜਾਣਦਾ ਹੈ ਕਿ ਉਨਾਂ ਸਿਰਫ ਲੋਕਾਂ ਲਈ ਸਿਆਸਤ ਕੀਤੀ ਹੈ। ਉਹਨਾਂ ਦੇ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵੱਡੇ ਵੱਡੇ ਅਹੁਦਿਆਂ ਤੇ ਰਹੇ ਪਰ ਅੱਜ ਤੱਕ ਉਹਨਾਂ ਆਪਣੇ ਤੇ ਇੱਕ ਵੀ ਦਾਗ ਨਹੀਂ ਲੱਗਣ ਦਿੱਤਾ। ਹੁਣ ਜਥੇਦਾਰ ਗੁਰਮੀਤ ਸਿੰਘ ਖੁਡੀਆਂ ਆਪਣੇ ਪਿਤਾ ਦੀ ਸੋਚ ਨੂੰ ਲੈ ਕੇ ਇਮਾਨਦਾਰੀ ਨਾਲ ਸੱਚ ਦੇ ਮਾਰਗ ਉੱਪਰ ਚੱਲ ਰਹੇ ਹਨ। ਅਜਿਹੇ ਨਿਮਾਣੇ ਜਿਹੇ ਉਮੀਦਵਾਰ ਦੀ ਜਰਵਾਣਿਆਂ ਨਾਲ ਟੱਕਰ ਹੋਣ ਜਾ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਨਿਮਾਣੇ ਲੋਕਾਂ ਦਾ ਸਾਥ ਦਿੱਤਾ ਹੈ ਅਤੇ ਹੁਣ ਵੀ ਪੈਸੇ ਦੀ ਤਾਕਤ ਨਾਲ ਜਿੱਤਣ ਬਾਰੇ ਉਮੀਦਵਾਰਾਂ ਨੂੰ ਲੋਕ ਦੇਣਗੇ। ਉਹਨਾਂ ਬਠਿੰਡਾ ਲੋਕ ਸਭਾ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰ ਅਤੇ ਸ਼ਰੀਫ ਉਮੀਦਵਾਰ ਜਥੇਦਾਰ ਖੁੱਡੀਆਂ ਦਾ ਸਾਥ ਦੇਣ। ਉਹਨਾਂ ਦਾਅਵਾ ਕੀਤਾ ਕਿ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਟਰੇਡ ਵਿੰਗ ਪ੍ਰਧਾਨ ਸੁਰਿੰਦਰ ਕੁਮਾਰ ਸੰਗਤ, ਨਰੇਸ਼ ਕੁਮਾਰ ਸੰਗਤ, ਬਲਾਕ ਪ੍ਰਧਾਨ ਹਰਦੇਵ ਸਿੰਘ ਫੁੱਲੋ ਮਿੱਠੀ, ਬਹਾਦਰ ਸਿੰਘ ਫੁੱਲੋ ਮਿੱਠੀ, ਚਰਨਜੀਤ ਸਿੰਘ ਸੰਗਤ, ਰੇਸ਼ਮ ਸਿੰਘ ਸੰਗਤ, ਰਾਜਨ ਸਿੱਧੂ, ਅਮਿਤ ਕੁਮਾਰ, ਜਗਤ ਸਿੰਘ ਟੇਲਰ, ਰੇਸ਼ਮ ਸਿੰਘ ਚਹਿਲ, ਗਮਦੂਰ ਸਿੰਘ,ਬੇਰਾ ਸਿੰਘ, ਸੁਖਦੇਵ ਸਿੰਘ, ਲਛਮਣ ਸਿੰਘ, ਗੁਰਲਾਲ ਸਿੰਘ, ਬਲਵੀਰ ਸਿੰਘ ਵੀਰਾ, ਭੋਲਾ ਸਿੰਘ ਫੁੱਲੋ ਮਿੱਠੀ ਆਦਿ ਹਾਜ਼ਰ ਸਨ।