ਮਾਨਸਾ, 22 ਅਗਸਤ (ਨਾਨਕ ਸਿੰਘ ਖੁਰਮੀ)
ਅੱਜ ਮਾਨਸਾ ਦੇ ਛੱਤੀਵੇਂ ਡੀ.ਸੀ. ਵਜੋਂ ਨਵਜੋਤ ਕੌਰ ਚਾਰਜ ਲੈਣ ਸਮੇਂ ਕਚਹਿਰੀ ਰੋਡ ਤੇ ਪਏ ਖੱਡਿਆਂ ਉਹਨਾ ਵਿੱਚ ਭਰੇ ਸੀਵਰੇਜ ਦੇ ਪਾਣੀ ਅਤੇ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਆਸ ਪਾਸ ਲੱਗੇ ਕੂੜੇ ਦੇ ਢੇਰਾਂ ਨੇ ਉਹਨਾ ਦਾ ਸਵਾਗਤ ਕੀਤਾ, ਮਾਨਸਾ ਚਾਹੇ ਜਿਲਾ 1992 ਵਿੱਚ ਬਣ ਗਿਆ ਪਰ ਉਸਤੋਂ ਬਾਅਦ ਮਾਨਸਾ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਮਾਨਸਾ ਵਿੱਚ ਜਿੱਥੇ ਹਰ ਗਲੀ ਅਤੇ ਮੁਹੱਲੇ ਵਿੱਚ ਸੀਵਰੇਜ ਦਾ ਪਾਣੀ ਖੜਾ ਹੈ ਅਤੇ ਇਸਦੀ ਨਿਕਾਸੀ ਨਾ ਹੋਣ ਕਾਰਨ ਬਰਸਾਤੀ ਸੀਜਨ ਦੀ ਸਮਾਪਤੀ ਤੇ ਮਾਨਸਾ ਵਿੱਚ ਵੱਡੇ ਪੱਧਰ ਤੇ ਡੇਂਗੂ ਅਤੇ ਪੀਲੀਆ ਵਰਗੀਆਂ ਬਿਮਾਰੀਆਂ ਫੈਲਣ ਦਾ ਖਤਰਾ ਹੋ ਚੁੱਕਿਆ ਹੈ ਜਿਸਤੇ ਮਾਨਸਾ ਸ਼ਹਿਰ ਦੇ ਸੀਨੀਅਰ ਐਡਵੋਕੇਟ ਅਤੇ ਸੰਵਿਧਾਨ ਬਚਾਓ ਮੰਚ ਦੇ ਆਗੂ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਮਾਨਸਾ ਨੂੰ ਪਹਿਲ ਦੇ ਅਧਾਰ ਤੇ ਸੀਵਰੇਜ ਦੇ ਪਾਣੀ ਨੂੰ ਗਲੀਆਂ ਵਿੱਚੋਂ ਕਢਵਾ ਕੇ ਉੱਥੇ ਦਵਾਈਆਂ ਦਾ ਛਿੜਕਾਅ ਕਰਵਾ ਕੇ ਆਉਣ ਵਾਲੇ ਸਮੇ ਵਿੱਚ ਫੈਲਣ ਵਾਲੇ ਡੇਗੂ ਤੋਂ ਬਚਾਅ ਲਈ ਜਰੂਰੀ ਕਦਮ ਚੁੱਕਣੇ ਚਾਹੀਦੇ ਹਨ।
ਵਪਾਰ ਮੰਡਲ ਮਾਨਸਾ ਅਤੇ ਆੜਤੀਆ ਐਸ਼ੋਸੀਏਸ਼ਨ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਉਹ ਨਵੇ ਡਿਪਟੀ ਕਮਿਸ਼ਨਰ ਦਾ ਮਾਨਸਾ ਆਉਣ ਤੇ ਸਵਾਗਤ ਕਰਦੇ ਹਨ ਅਤੇ ਪਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਉਹਨਾ ਅਪੀਲ ਕੀਤੀ ਕਿ ਉਹ ਸਾਰੇ ਸ਼ਹਿਰ ਵਿੱਚ ਆਪ ਨਿੱਜੀ ਤੌਰ ਤੇ ਜਾਕਰ ਸ਼ਹਿਰ ਦੇ ਵਿੱਚ ਸੀਵਰੇਜ ਅਤੇ ਕੂੜੇ ਦੇ ਢੇਰਾਂ ਅਤੇ ਅਵਾਰਾ ਪਸ਼ੂਆਂ ਕਾਰਨ ਜੋ ਗੰਦਗੀ ਦਾ ਹਾਲ ਹੈ ਉਸਨੂੰ ਸੁਧਾਰਨ ਲਈ ਤੁਰੰਤ ਜਰੂਰੀ ਕਦਮ ਚੁੱਕਣ।
ਸੀ.ਪੀ.ਆਈ. ਦੇ ਜਰਨਲ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਜੋ ਸਫਾਈ ਦਾ ਬੁਰਾ ਹਾਲ ਹੈ ਉਸਨੂੰ ਸੁਧਾਰ ਕਰਨ ਲਈ ਜੋ ਵੱਖ ਵੱਖ ਇਜੰਸੀਆਂ ਦੇ ਕਰਮਚਾਰੀ ਸਫਾਈ ਕਰਦੇ ਹਨ ਉਹਨਾ ਦੀ ਲਿਸਟ ਜਨਤਕ ਕੀਤੀ ਜਾਵੇ ਅਤੇ ਜਿੰਨੇ ਵਿੱਚ ਮਾਨਸਾ ਸ਼ਹਿਰ ਵਿੱਚ ਸਫਾਈ ਕਰਮਚਾਰੀ ਹਨ ਉਹਨਾ ਨੂੰ ਇਕੱਲੇ ਸਫਾਈ ਦੇ ਕੰਮ ਪਰ ਲਾਇਆ ਜਾਵੇ ਜੋ ਇਜੰਸੀਆ ਨੇ ਸਫਾਈ ਦੇ ਠੇਕੇ ਮਾਨਸਾ ਸ਼ਹਿਰ ਵਿੱਚ ਲਏ ਹਨ ਉਹਨਾ ਨੂੰ ਠੇਕੇ ਦੀਆਂ ਸ਼ਰਤਾਂ ਅਨੁਸਾਰ ਹਰ ਗਲੀ ਅਤੇ ਮੁਹੱਲੇ ਵਿੱਚ, ਕੂੜਾ ਡੰਪ ਕਰਨ ਵਾਲੀਆਂ ਜਗਾਵਾਂ ਉੱਪਰ ਢਕੇ ਹੋਏ ਕੂੜਾਦਾਨ ਨਹੀਂ ਲਗਾਏ ਹੋਏ ਜਿਸ ਕਾਰਨ ਕੂੜਾ ਸੜਕਾਂ ਉਪੱਰ ਬਿਖਰਿਆ ਰਹਿੰਦਾ ਹੈ ਅਤੇ ਕੂੜੇ ਨੂੰ ਇਕੱਠਾ ਕਰਨ ਲਈ ਜੋ ਟਰੈਕਟਰਾ ਅਤੇ ਹੋਰ ਸਾਧਨ ਵਰਤੇ ਜਾਂਦੇ ਹਨ ਉਹ ਵੀ ਗਿਣਤੀ ਵਿੱਚ ਘੱਟ ਅਤੇ ਉਪਰੋਂ ਢਕੇ ਹੋਏ ਨਹੀਂ ਹਨ ਕੂੜੇ ਨੂੰ ਇਕੱਠੇ ਕਰਨ ਵਾਲੀ ਸਾਰੀ ਮਸ਼ੀਨਰੀ ਦੀ ਉਪਲੱਪਧਤਾ ਨੂੰ ਨਿੱਜੀ ਤੌਰ ਤੇ ਦਖਲਅੰਦਾਜੀ ਕਰਕੇ ਯਕੀਨੀ ਬਣਾਇਆ ਜਾਵੇ।
ਪੰਜਾਬ ਮੈਡੀਕਲ ਪ੍ਰੈਕਟੀਸ਼ਨ ਯੂਨੀਅਨ ਦੇ ਪ੍ਰਧਾਨ ਡਾ. ਧੰਨਾ ਮੱਲ ਗੋਇਲ ਨੇ ਕਿਹਾ ਕਿ ਮਾਨਸਾ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋਣ ਕਾਰਨ ਸ਼ਹਿਰ ਵਿੱਚ ਵਾਟਰ ਵਰਕਸ ਦੀ ਸਪਲਾਈ ਦੇ ਪਾਣੀ ਵਿੱਚ ਸੀਵਰੇਜ ਦੇ ਪਾਣੀ ਦੀ ਮਿਕਸਿੰਗ ਹੋ ਚੁੱਕੀ ਹੈ ਜਿਸ ਕਾਰਨ ਉਹ ਪੀਣਯੋਗ ਨਹੀਂ ਰਿਹਾ ਹੈ ਇਸ ਲਈ ਵੱਖ ਵੱਖ ਵਾਰਡਾਂ ਵਿੱਚ ਜੋ ਜਨਤਕ ਆਰ.ਓ. ਸਿਸਟਮ ਲੱਗੇ ਹਨ ਉਹਨਾ ਨੂੰ ਚਾਲੂ ਹਾਲਤ ਵਿੱਚ ਕੀਤਾ ਜਾਵੇ ਉਹਨਾ ਡਿਪਟੀ ਕਮਿਸ਼ਨਰ ਮਾਨਸਾ ਨੂੰ ਅਪੀਲ ਕੀਤੀ ਜੋ ਬਿਨਾ ਕਿਸੇ ਮਹਿਕਮੇ ਦੀ ਮਨਜੂਰੀ ਸੜਕਾਂ ਨੂੰ ਉੱਚਾਂ ਨਿੱਜੀ ਵਿਅਕਤੀਆਂ ਵੱਲੋਂ ਕੀਤਾ ਜਾ ਰਿਹਾ ਹੈ ਉਸਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਸਾਰੇ ਸ਼ਹਿਰ ਦਾ ਇੱਕ ਲੈਵਲ ਕੱਢ ਕੇ ਉਸ ਲੈਵਲ ਉਪਰ ਹੀ ਸਾਰੀਆਂ ਸੜਕਾ ਬਣਾਈਆ ਜਾਣ ਅਤੇ ਜੋ ਕੋਈ ਸਰਕਾਰੀ ਸੜਕਾ ਦਾ ਪੱਟ ਤੋੜ ਕਰਦਾ ਹੈ ਉਹਨਾ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾ ਕਿਹਾ ਜਿੰਨਾ ਚਿਰ ਡਿਪਟੀ ਕਮਿਸ਼ਨਰ ਲੋਕਾ ਵਿੱਚ ਖੁਦ ਵਿਚਰਕੇ ਮੌਕੇ ਨਹੀਂ ਦੇਖਣਗੇ ਉਹ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਜਾਣੂ ਨਹੀਂ ਹੋ ਸਕਣਗੇ ਇਸ ਲਈ ਤੁਰੰਤ ਪ੍ਰਭਾਵ ਤੋਂ ਉਹਨਾ ਨੂੰ ਵਾਰਡ ਵਾਈਜ ਆਪਣੇ ਨਿੱਜੀ ਦੌਰੇ ਕਰਕੇ ਸਾਰੀ ਜਾਣਕਾਰੀ ਇਕੱਤਰ ਕਰਨੀ ਚਾਹੀਦੀ ਹੈ ਅਤੇ ਆਮ ਲੋਕਾਂ ਨਾਲ ਸਿੱਧਾ ਤਾਲਮੇਲ ਬਿਠਾਉਣਾ ਚਾਹੀਦਾ ਹੈ ਕਿਉਂਕਿ ਆਮ ਲੋਕ ਸਰਕਾਰੀ ਦਫਤਰਾਂ ਵਿੱਚ ਆਉਣ ਜਾਣ ਤੋਂ ਝਿਜਕਦੇ ਹਨ। ਉਪਰੋਕਤ ਆਗੂਆਂ ਨੇ ਡਿਪਟੀ ਕਮਿਸ਼ਨਰ ਮਾਨਸਾ ਦੇ ਵਿੱਚ ਆਉਣ ਤੇ ਆਪਣੇ ਵੱਲੋਂ ਨਸ਼ਿਆਂ ਦੇ ਖਾਤਮੇ, ਮਾਨਸਾ ਜਿਲੇ ਨੂੰ ਕਰਪਸ਼ਨ ਮੁਕਤ ਬਣਾਉਣ ਅਤੇ ਜਨਤਕ ਸੁਵਿਧਾਵਾਂ ਨੂੰ ਆਮ ਲੋਕਾ ਤੱਕ ਸਿੱਧਾ ਪਹੁੰਚਾਉਣ ਦਾ ਵਾਅਦਾ ਕੀਤਾ ਹੈ ਉਸਦੀ ਸ਼ਲਾਘਾ ਕੀਤੀ।