ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਿਆਪਕ ਪੱਧਰ ਤੇ ਉਪਰਾਲੇ ਜਾਰੀ
ਬਠਿੰਡਾ, 8 ਜੂਨ : ( ਦਪਬ) ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ ਜ਼ਿਲ੍ਹੇ ਅੰਦਰ ਵਿਆਪਕ ਪੱਧਰ ‘ਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਬਠਿੰਡਾ ਪੁਲਿਸ ਵੱਲੋਂ ਵੱਡੇ ਪੱਧਰ ‘ਤੇ 40 ਕਿੱਲੋ ਹੈਰੋਇਨ ਤੇ 6 ਵਿਅਕਤੀਆਂ ਨੂੰ ਸਮੇਤ ਫਾਰਚੂਨਰ ਗੱਡੀ ਕਾਬੂ ਕੀਤਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਐਸਐਸਪੀ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਬਠਿੰਡਾ ਪੁਲਿਸ ਦੇ ਸੀ.ਆਈ.ਏ ਸਟਾਫ-। ਦੀ ਪੁਲਿਸ ਪਾਰਟੀ ਬਾ-ਸਿਲਸਿਲਾ ਗਸ਼ਤ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਦੇ ਸਬੰਧ ਵਿੱਚ ਇੱਕ ਗੱਡੀ ਫਾਰਚੂਨਰ ਰੰਗ ਕਾਲਾ ਨੰਬਰੀ ਪੀ.ਬੀ 53 ਈ 6771 ਨੂੰ ਚੈੱਕ ਕੀਤਾ, ਜਿਸ ਵਿੱਚ 6 ਵਿਅਕਤੀ ਸਵਾਰ ਸਨ, ਨੂੰ ਕਾਬੂ ਕੀਤਾ। ਜਿਹਨਾਂ ਦੇ ਨਾਮ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਗੁਰਮੇਲ ਸਿੰਘ ਵਾਸੀ ਗਲੀ ਨੰਬਰ 11 ਵਾਰਡ ਨੰਬਰ 26 ਪਟੇਲ ਨਗਰ ਨੇੜੇ ਸ਼ਮਸ਼ਾਨ ਘਾਟ ਮਲੋਟ ਜਿਲ੍ਹਾ ਮੁਕਤਸਰ ਸਾਹਿਬ, ਪ੍ਰਭਜੀਤ ਸਿੰਘ ਉਰਫ ਪ੍ਰਭ ਪੁੱਤਰ ਦਰਸ਼ਨ ਸਿੰਘ ਵਾਸੀ ਗਲੀ ਨੰਬਰ 06 ਬਾਬਾ ਦੀਪ ਸਿੰਘ ਨਗਰ ਮਲੋਟ ਜਿਲ੍ਹਾ ਮੁਕਤਸਰ ਸਾਹਿਬ, ਰਣਜੋਧ ਸਿੰਘ ਉਰਫ ਹਰਮਨ ਪੁੱਤਰ ਨਿਰਮਲ ਸਿੰਘ ਵਾਸੀ ਗਲੀ ਨੰਬਰ 03 ਹਰਜਿੰਦਰ ਨਗਰ ਮਲੋਟ ਜ਼ਿਲ੍ਹਾ ਮੁਕਤਸਰ ਸਾਹਿਬ, ਅਕਾਸ਼ ਮਰਵਾਹ ਪੁੱਤਰ ਰਾਕੇਸ਼ ਕੁਮਾਰ ਵਾਸੀ ਨੇੜੇ ਹਰਕ੍ਰਿਸ਼ਨ ਸਕੂਲ ਮਲੋਟ ਜਿਲ੍ਹਾ ਮੁਕਤਸਰ ਸਾਹਿਬ, ਰੋਹਿਤ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਗਲੀ ਨੰਬਰ 04 ਪਟੇਲ ਨਗਰ ਸ਼ਮਸ਼ਾਨਘਾਟ ਮਲੋਟ, ਜਿਲ੍ਹਾ ਮੁਕਤਸਰ ਸਾਹਿਬ ਅਤੇ ਗੁਰਚਰਨ ਸਿੰਘ ਉਰਫ ਗੁਰੀ ਪੁੱਤਰ ਸਤਨਾਮ ਸਿੰਘ ਵਾਸੀ ਗਲੀ ਨੰਬਰ 03 ਹਰਜਿੰਦਰ ਨਗਰ ਮਲੋਟ ਜਿਲ੍ਹਾ ਮੁਕਤਸਰ ਸਾਹਿਬ ਹਨ। ਗੱਡੀ ਦੀ ਤਲਾਸ਼ੀ ਕਰਨ ਤੇ ਗੱਡੀ ਵਿੱਚੋਂ 40 ਕਿੱਲੋ ਹੈਰੋਇਨ (ਕਮਰਸ਼ੀਅਲ ਮਾਤਰਾ) ਬਰਾਮਦ ਹੋਈ। ਜਿਹਨਾਂ ਨੂੰ ਗ੍ਰਿਫਤਾਰ ਕਰਕੇ ਮੁੱਕਦਮਾ ਦਰਜ ਕੀਤਾ ਜਾ ਰਿਹਾ।
ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ, ਕਿ ਹੈਰੋਇਨ ਦੀ ਇਹ ਖੇਪ ਵਿਦੇਸ਼ ਵਿੱਚ ਬੈਠੇ ਵਿਅਕਤੀ ਨੇ ਪਾਕਿਸਤਾਨ ਬਾਰਡਰ ਰਾਹੀਂ ਮੰਗਵਾ ਕੇ ਦੋਸ਼ੀਆਂ ਨੂੰ ਡਿਲਿਵਰ ਕਰਵਾਈ ਸੀ। ਜਿਸ ਸਬੰਧ ਵਿੱਚ ਡੂੰਘਾਈ ਨਾਲ ਤਫਤੀਸ਼ ਕਰਕੇ ਅਗਲੀ ਕਾਰਵਾਈ ਅਮਲ ਲਿਆਂਦੀ ਜਾਵੇਗੀ।