- ਚੰਦ੍ਰਯਾਨ ਮਿਸ਼ਨ ਦੀ ISRO ਟੀਮ ਦਾ ਹਿੱਸਾ ਕੇ. ਭਰਤ ਕੁਮਾਰ! ਛਤੀਸਗੜ੍ਹ ਦਾ 23 ਸਾਲ ਦਾ ਮੁੰਡਾ…. ਪਿਓ ਬੈਂਕ ਚ ਗਾਰਡ ਅਤੇ ਆਪਣੀ ਪੜਾਈ ਮਾਂ ਨਾਲ ਰੇਹੜੀ ਲਾ ਕੇ ਪੂਰੀ ਕੀਤੀ!
ਇਹ ਮੁੰਡਾ ਓਨ੍ਹਾਂ ਲਈ ਸ਼ੀਸ਼ਾ ਜਿਹੜੇ ਕਹਿੰਦੇ ਭਾਰਤ ਚ ਕੁੱਝ ਨਹੀਂ! ਜਾਂ ਗਰੀਬਾਂ ਦਾ ਇਸ ਮਿਸ਼ਨ ਦੀ ਸਫਲਤਾ ਨਾਲ ਕੀ ਭਲਾ ਹੋ ਜਾਊ!
ਇਸ ਮਿਸ਼ਨ ਤੋਂ ਬਾਅਦ ਖੌਰੇ ਕਿੰਨੇ ਭਰਤ ਇਸਰੋ ਚ ਜਾਣ ਦਾ ਸੁਪਨਾ ਲੈਣਗੇ ਅਤੇ ਆਪਣੀ ਗਰੀਬੀ ਗਲੋਂ ਲਾਹ ਮਾਰਨਗੇ!
ਮੌਕੇ ਭਾਰਤ ਚ ਵੀ ਨੇ ਪਰ ਮਿਹਨਤ ਦੀ ਲੋੜ ਪੈਂਦੀ! ਵਿਦੇਸ਼ੀ ਧਰਤੀ ਤੇ ਦਿਹਾੜੀ ਕਰ ਕਰ ਭਾਵੇਂ ਕੋਈ ਮਿਲੇਨੀਆਰ ਬਣ ਜਾਵੇ ਪਰ ਭਰਤ ਦੀ ਇਸ ਕਾਮਯਾਬੀ ਅੱਗੇ ਬੌਣਾ ਹੀ ਰਹੂ!
ਪੰਜਾਬੀਓ! ਇਹ ਮੁੰਡੇ ਦੀ ਸਫਲਤਾ ਸਿਖਾਉਂਦੀ ਕਿ ਫੁਕਰੇ ਅਤੇ ਪੈਸੇ ਦੇ ਪੁੱਤ ਬਣਾਉਣ ਨਾਲੋਂ ਆਪਣੇ ਜਵਾਕਾਂ ਚ ਚੰਗੇ ਪਾਸੇ ਨਾਮ ਬਣਾਉਣ ਦੀ ਭੁੱਖ ਪੈਦਾ ਕਰੋ! ਨਸ਼ਾ ਅਤੇ ਗਰੀਬੀ ਦੋਨੋ ਚੱਕ ਦੇਣਗੇ! ਅਤੇ ਗੋਰੇ ਵੀ ਇੰਟਰਨੈਸ਼ਨਲ ਲੇਬਰ ਕਹਿਣ ਦੀ ਬਜਾਏ ਤੁਹਾਡੇ ਨਾਮ ਨੂੰ ਸਲੂਟ ਕਰਣਗੇ!
✍️ – ਲਵਰਾਜ…