ਮਾਨਸਾ 6 ਸਤੰਬਰ (ਨਾਨਕ ਸਿੰਘ ਖੁਰਮੀ)
ਨੈਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਪੰਜਾਬ (ਰਜਿ) ਦੇ ਪ੍ਰਧਾਨ ਗੌਰੀ ਸ਼ੰਕਰ ਟੰਡਨ ਨੇ ਦੱਸਿਆ ਕਿ 28 ਤੋਂ 31 ਅਗਸਤ ਤੱਕ ਸ਼ੁਭਾਸ ਚੰਦਰ ਬੋਸ ਸਟੇਡੀਅਮ ਪਲਵਲ (ਹਰਿਆਣਾ) ਵਿੱਚ ਹੋਈ ਚੌਥੀ ਫਾਸਟ ਫਾਈਵ ਨੈਸ਼ਨਲ ਨੈਟਬਾਲ ਚੈਂਪੀਅਨਸ਼ਿਪ ਵਿੱਚ ਸਾਰੇ ਭਾਰਤ ਦੇ ਵੱਖ ਵੱਖ ਰਾਜਾ ਦੀਆਂ ਮੁੰਡੇ ਅਤੇ ਕੁੜੀਆਂ ਦੀਆਂ 26-26 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੀਆਂ ਦੋਨੋਂ ਟੀਮਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਲੜਕੀਆਂ ਦੀ ਟੀਮ ਨੇ ਕੈਪਟਨ ਰਜਿੰਦਰ ਕੌਰ ਅਮਨ ਦੀ ਅਗਵਾਈ ਵਿੱਚ ਸਿਲਵਰ ਅਤੇ ਲੜਕਿਆਂ ਦੀ ਟੀਮ ਨੇ ਕੈਪਟਨ ਕਾਸਿਮ ਅਲੀ ਦੀ ਅਗਵਾਈ ਵਿੱਚ ਬਰੋਂਜ ਮੈਡਲ ਜਿੱਤਿਆ। ਦੋਨੋਂ ਹੀ ਟੀਮਾਂ ਦਾ ਪੰਜਾਬ ਪਹੁੰਚਣ ਤੇ ਨੈੱਟਬਾਲ ਖੇਡ ਪ੍ਰੇਮੀਆਂ ਦੁਆਰਾ ਭਰਵਾਂ ਸਵਾਗਤ ਕੀਤਾ ਗਿਆ।
ਲੜਕੀਆਂ ਦੀ ਟੀਮ ਕੈਪਟਨ ਰਜਿੰਦਰ ਕੌਰ ਅਮਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚੈਂਪੀਨਸ਼ਿਪ ਹਰਿਆਣਾ ਨੈੱਟਬਾਲ ਐਸੋਸੀਏਸ਼ਨ ਦੇ ਪ੍ਰਬੰਧਕਾਂ ਦੁਆਰਾ ਕਾਰਵਾਈ ਗਈ ਜਿਸ ਵਿੱਚ ਖਿਡਾਰੀਆ ਦੇ ਰਹਿਣ, ਖਾਣ-ਪੀਣ ਅਤੇ ਹੋਸਟਲ ਤੋਂ ਖੇਡ ਗਰਾਉਂਡ ਤੱਕ ਆਉਣ ਜਾਣ ਲਈ , ਹਰਿਆਣਾ ਸਰਕਾਰ ਦੀਆਂ ਬੱਸਾਂ ਲਗੀਆਂ ਹੋਈਆਂ ਸਨ। ਜਿਸ ਨਾਲ ਖਿਡਾਰਿਆਂ ਨੂੰ ਆਪਣੇ ਖੇਡ ਦਾ ਵਧੀਆ ਪ੍ਰਦਰਸ਼ਨ ਕਰਨ ਵਿੱਚ ਬਹੁਤ ਸਹਾਇਤਾ ਮਿਲੀ ਇਸ ਲਈ ਉਹ ਹਰਿਆਣਾ ਨੈਟਬਾਲ ਐਸੋਸੀਏਸ਼ਨ ਦਾ ਆਪਣੇ ਵੱਲੋਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦੀ ਹੈ।
ਚੌਥੀ ਫਾਸਟ ਫਾਈਵ ਨੈਸ਼ਨਲ ਨੈਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਲੜਕੀਆਂ ਦੀ ਟੀਮ ਨੇ ਸਿਲਵਰ ਅਤੇ ਲੜਕਿਆਂ ਦੀ ਟੀਮ ਨੇ ਬਰਾਂਜ ਮੈਡਲ ਜਿੱਤੇ।

Leave a comment