28 ਮਈ (ਨਾਨਕ ਸਿੰਘ ਖੁਰਮੀ) ਮਾਨਸਾ: ਐਂਟੀ ਕਰੱਪਸ਼ਨ ਪੰਜਾਬ ਅਤੇ ਹਰਿਆਣਾ ਦੀ ਟੀਮ ਦੀ ਮੀਟਿੰਗ ਫਰੰਟ ਦੇ ਨੈਸ਼ਨਲ ਚੇਅਰਮੈਨ ਰਮੇਸ਼ ਕੁਮਾਰ ਗਰਗ ਸੂਲਰ ਅਗਵਾਈ ਵਿਚ ਪਟਿਆਲਾ ਮੁੱਖ ਦਫਤਰ ਵਿਚ ਹੋਈ। ਜਿੱਥੇ ਕਿ ਫਰੰਟ ਦੇ ਨੈਸ਼ਨਲ ਚੇਅਰਮੈਨ ਰਮੇਸ ਕੁਮਾਰ ਗਰਗ ਸੂਲਰ ਨੇ ਲੋਕਾ ਨੂੰ ਅਪੀਲ ਕੀਤੀ ਕਿ ਲੋਕ ਸਭਾ ਚੋਣਾਂ ਵਿੱਚ ਕਿਸੇ ਵੀ ਤਰਾਂ ਦਾ ਲਾਲਚ ਦੇਣ ਵਾਲੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਾ ਪਾਓ। ਉਹਨਾਂ ਕਿਹਾ ਕਿ ਜਿਵੇਂ ਕਿ ਨਸ਼ਾ-ਪੈਸਾ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਗ਼ਲਤ ਲਾਲਚ, ਉਹਨਾਂ ਅੱਗੇ ਕਿਹਾ ਕਿ ਕੋਈ ਵੀ ਪਾਰਟੀ ਵਰਕਰ ਕਿਸੇ ਵੀ ਪਾਰਟੀ ਦਾ ਹੋਵੇ ਜੇਕਰ ਨਸ਼ਾ ਜਾ ਪੈਸਾ ਵੰਡਦਾ ਹੈ,ਤਾਂ ਇਸਦੀ ਇਤਲਾਹ ਇਲੈਕਸ਼ਨ ਕਮਿਸ਼ਨਰ ਨੂੰ ਤੁਰੰਤ ਕਾਰਵਾਈ ਹਿਤ ਦਿੱਤੀ ਜਾਵੇ।
ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਐਂਟੀ ਕਰੱਪਸ਼ਨ ਵਲੋ ਅਪੀਲ ਕੀਤੀ ਜਾਂਦੀ ਹੈ ਕਿ ਇਮਾਨਦਾਰ ਅਤੇ ਸੁਝਵਾਨ ਉਮੀਦਵਾਰ ਨੂੰ ਹੀ ਵੋਟ ਪਾਈ ਜਾਵੇ ਤਾਂ ਜੋ ਇੱਕ ਸੱਚੀ ਸੁੱਚੀ ਸਰਕਾਰ ਬਣ ਸਕੇ ਤਾਂਕਿ ਆਮ ਲੋਕਾਂ ਦਾ ਤੇ ਦੇਸ਼ ਦਾ ਵਿਕਾਸ ਹੋਵੇ। ਇਸ ਮੌਕੇ ਫਰੰਟ ਦੇ ਹੋਰ ਵੀ ਮੈਂਬਰ ਹਾਜਰ ਸਨ।
ਚੋਣਾ ਦੌਰਾਨ ਕੋਈ ਨਸ਼ਾ ਜਾ ਪੈਸਾ ਵੰਡੇ ਤਾਂ ਇਸਦੀ ਇਤਲਾਹ ਇਲੈਕਸ਼ਨ ਕਮਿਸ਼ਨਰ ਨੂੰ ਦਿੱਤੀ ਜਾਵੇ — ਆਰਕੇ ਸੂਲਰ
Highlights
- #mansanews
Leave a comment