ਸਵੱਛ ਭਾਰਤ ਮਿਸ਼ਨ ਤਹਿਤ ਸਥਾਨਕ ਨਗਰ ਪੰਚਾਇਤ ਭੀਖੀ ਦੇ ਕਰਮਚਾਰੀਆਂ ਦੁਆਰਾ ਸ਼ਹਿਰ ਦੇ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਨੂੰ ਪਲਾਸਟਿਕ ਦੇ ਲਿਫਾਫੇ ਅਤੇ ਸਿੰਗਲ ਯੂਜ ਆਇਟਮਾਂ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਚੈਕਿੰਗ ਦੇ ਦੌਰਾਨ ਮੌਕੇ ਤੇ ਚਲਾਨ ਵੀ ਕੱਟੇ ਗਏ। ਸੈਨੇਟਰੀ ਇੰਸਪੈਕਟਰ ਸ਼੍ਰੀ ਰੁਸਤਮ ਸ਼ੇਰ ਸੋਢੀ ਵੱਲੋ ਸਾਰੇ ਦੁਕਾਨਦਾਰਾ ਅਤੇ ਰੇਹੜੀ-ਫੜੀ ਵਾਲੀਆ ਨੂੰ ਅਪੀਲ ਕੀਤੀ ਗਈ ਕਿ ਉਹ ਗੈਰ-ਕਾਨੂੰਨੀ ਲਿਫਾਫਿਆ ਅਤੇ ਡਿਸਪੋਜਲ ਦੀ ਵਰਤੋਂ ਨਾ ਕਰਨ ਅਤੇ ਸ਼ਹਿਰ ਨੂੰ ਸਵੱਛ ਰੱਖਣ ਲਈ ਨਗਰ ਪੰਚਾਇਤ ਭੀਖੀ ਦਾ ਸਹਿਯੋਗ ਕਰਨ। ਨਾਲ ਹੀ ਦੁਕਾਨਦਾਰਾ ਨੂੰ ਸਬੰਧਿਤ ਕਰਦੇ ਹੋਏ ਕਿਹਾ ਗਿਆ ਕਿ ਉਹ ਗ੍ਰਾਹਕਾਂ ਨੂੰ ਵੀ ਪ੍ਰੇਰਿਤ ਕਰਨ ਕਿ ਉਹ ਘਰੋਂ ਜਦੋਂ ਬਾਜ਼ਾਰ ਲਈ ਆਉਣ ਤਾਂ ਘਰ ਤੋਂ ਆਪਣੇ ਥੈਲੇ ਨਾਲ ਲੈ ਕੇ ਆਉਣ। ਤਾ ਜੋ ਸ਼ਹਿਰ ਦੀ ਸਾਫ-ਸਫਾਈ ਅਤੇ ਵੇਸਟ ਦੀ ਪ੍ਰਬੰਧਨ ਸਹੀ ਤਰੀਕੇ ਨਾਲ ਹੋ ਸਕੇ। ਕਿਉਕਿ ਸ਼ਹਿਰ ਦੀ ਸਫਾਈ ਵਿੱਚ ਅਸੰਤੁਲਨ ਪੈਦਾ ਕਰਦਾ ਹੈ। ਪਲਾਸਟਿਤ ਸਾਰੇ ਪਾਸੇ ਖਿਲਰਿਆਂ ਰਹਿੰਦਾ ਹੈ ਕਿਉਕਿ ਜਿਸ ਕਾਰਨ ਇਹ ਨਾਲੇ-ਨਾਲਿਆ ਵਿੱਚ ਫਸ ਜਾਦਾ ਹੈ ਜਿਸ ਕਾਰਨ ਸੀਵਰੇਜ ਬਲੌਕ ਹੋ ਜਾਂਦਾ ਹੈ ਅਤੇ ਕਈ ਕਈ ਬਿਮਾਰੀਆ ਨੂੰ ਜਨਮ ਦਿੰਦਾ ਹੈ। ਸਥਾਨਕ ਨਗਰ ਪੰਚਾਇਤ ਭੀਖੀ ਦੁਆਰਾ ਸਵੱਛ ਭਾਰਤ ਮਿਸ਼ਨ ਤਹਿਤ ਸਰਕਾਰ ਦੀਆਂ ਹਦਾਇਤਾ ਅਤੇ ਦਫਤਰ ਨਗਰ ਪੰਚਾਇਤ ਭੀਖੀ ਦੇ ਕਾਰਜ ਸਾਧਕ ਅਫਸਰ ਸ਼੍ਰੀ ਅਸ਼ੀਸ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਧਾਰਮਿਕ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਨੂੰ ਸਿੰਗਲ ਯੂਜ ਪਲਾਸਟਿਕ ਆਇਟਮਾਂ ਅਤੇ ਪਲਾਸਟਿਕ ਕੈਰੀਬੈਗ, ਥਰਮਲਕੋਲ ਅਤੇ ਡਿਸਪੋਜਲ ਦੀ ਵਰਤੋਂ ਨਾ ਕਰਨ ਅਤੇ ਉਸ ਦੀ ਜਗ੍ਹਾਂ ਸਟੀਲ ਦੇ ਬਰਤਨ ਅਤੇ ਮਿੱਟੀ ਦੇ ਬਰਤਨਾਂ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਨਗਰ ਪੰਚਾਇਤ ਭੀਖੀ ਦੇ ਅਧਿਕਾਰੀਆਂ ਵੱਲ਼ੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਪਾਬੰਦੀ ਸ਼ੁਦਾਂ ਸਿੰਗਲ ਯੂਜ ਪਲਾਸਟਿਕ ਖਾਸ ਕਰਕੇ ਪਲਾਸਟਿਕ ਦੇ ਲਿਫਾਫਿਆ ਦੀ ਵਰਤੋਂ ਨਾ ਕਰਨ। ਉਸ ਦੀ ਥਾਂ ਤੇ ਕੱਪੜੇ ਦੇ ਥੈਲੇ ਅਤੇ ਜੂਟ ਦੇ ਬੈਗਾਂ ਦੀ ਵਰਤੋਂ ਵੱਧ ਤੋਂ ਵੱਧ ਕਰਨ ਤਾਂ ਜੋ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਇਆ ਜਾ ਸਕੇ। ਇਸ ਮੌਕੇ ਉੱਤੇ ਸ਼੍ਰੀ ਰੁਸਤਮ ਸ਼ੇਰ ਸੋਢੀ (ਸੈਨੇਟਰੀ ਇੰਸਪੈਕਟਰ) ਰਾਮ ਸਿੰਘ (ਸੈਨੇਟਰੀ ਸੁਪਰਵਾਇਜਰ), ਉਰਮੀਲਾ ਦੇਵੀ(ਸੀ.ਐੱਫ.) ਮੋਟੀਵੇਟਰਜ ਮੁਬੀਨ ਅਤੇ ਬੀਰਾ ਕੌਰ, ਹਰਬੰਸ ਸਿੰਘ ਅਤੇ ਬਣੀਆ ਰਾਮ ਹਾਜ਼ਰ ਸਨ।