ਭੀਖੀ 6 ਦਸੰਬਰ
ਸਥਾਨਕ ਸਰਸਵਤੀ ਪਬਲਿਕ ਸਕੂਲ ਭੀਖੀ ਦੇ ਵਿਦਿਆਰਥੀਆਂ ਜਿਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਦੀ ਚੇਤਨਾ ਪਰਖ ਪ੍ਰੀਖਿਆ ਦਿੱਤੀ ਸੀ l ਮੈਰਿਟ ਚ ਆਉਣ ਵਾਲੇ ਪ੍ਰੀਖਿਆਰਥੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ l ਤਰਕਸ਼ੀਲ ਸੁਸਾਇਟੀ ਦੇ ਆਗੂ ਭੁਪਿੰਦਰ ਫ਼ੌਜੀ ਨੇ ਕਿਹਾ ਇਹ ਪ੍ਰੀਖਿਆ ਬੱਚਿਆਂ ਨੂੰ ਸਾਡੇ ਸਾਣਮੱਤੇ ਇਤਿਹਾਸ ਸਾਡੇ ਸੂਰਵੀਰ ਯੋਦਿਆਂ ਵਾਰੇ ਜਾਣੂ ਕਰਵਾਉਣਾ ਬੱਚਿਆਂ ਦਾ ਬੋਧਿਕ ਪੱਧਰ ਉੱਚਾ ਚੁੱਕਣਾ, ਅੰਧਵਿਸ਼ਵਾਸ ਤੋਂ ਕੱਢਣ ਲਈ, ਮੋਬਾਇਲ ਫ਼ੋਨਾਂ ਤੋਂ ਹਟਾ ਕੇ ਕਿਤਾਬਾਂ ਨਾਲ ਜੋੜਨਾ ਤੇ ਵਿਗਿਆਨਕ ਸੋਚ ਦੇ ਧਾਰਨੀ ਬਣਾਉਣਾ ਹੈ l ਜਿਸ ਵਿੱਚ ਸੱਤਵੀਂ ਕਲਾਸ ਦੀ ਵਿਦਿਆਰਥਣ ਖੁਸਪ੍ਰੀਤ ਕੌਰ ਤੇ ਬਾਰ੍ਹਵੀਂ ਕਲਾਸ ਦੀ ਰੁਪਿੰਦਰਜੀਤ ਕੌਰ ਨੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਉਨ੍ਹਾਂ ਨੂੰ ਮੋਮੈਟੋ,ਸਨਮਾਨ ਪੱਤਰ ਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਤ ਕੀਤਾ ਗਿਆ l ਨਾਲ ਹੀ ਗੁਰਨੂਰ ਕੌਰ , ਗੁਰਲੀਨ ਕੌਰ,ਏਕਮਜੋਤ ਕੌਰ,ਨਵਜੋਤ ਕੌਰ, ਭੁਪਿੰਦਰ ਸਿੰਘ, ਖੂਸਪ੍ਰੀਤ ਕੌਰ, ਗਗਨਦੀਪ ਕੌਰ,ਜਸਮੀਤ ਸਿੰਘ,ਗੋਰੀ ਸ਼ਰਮਾ, ਦਮਨਪ੍ਰੀਤ ਸਿੰਘ, ਰਣਜੀਤ ਸਿੰਘ ਨੂੰ ਤਰਕਸ਼ੀਲ ਸੁਸਾਇਟੀ ਵੱਲੋਂ ਸਰਟੀਫਿਕੇਟ ਦੇ ਸਨਮਾਨਤ ਕੀਤਾ ਗਿਆ l ਇਸ ਮੌਕੇ ਸਕੂਲ ਇੰਚਾਰਜ ਦੀਪਕਾ ਰਾਣੀ,ਕੁਲਵੀਰ ਕੌਰ ਮਨਪ੍ਰੀਤ ਕੌਰ , ਕਰਮਜੀਤ ਕੌਰ, ਸ਼ਿਖਾ ਰਾਣੀ, ਜਸਪ੍ਰੀਤ ਕੌਰ , ਤਰਕਸ਼ੀਲ ਆਗੂ ਅਵਤਾਰ ਸਿੰਘ ਡਿਜੀਟਲ ਸੁਖਵਿੰਦਰ ਸਿੰਘ, ਜਸਪਾਲ ਅਤਲਾ, ਹਰਭਜਨ ਬਬੇਕਾ ਤੋਂ ਇਲਾਵਾ ਸਕੂਲ ਸਟਾਫ਼ ਹਾਜ਼ਰ ਸੀ l
